ਤਮੰਨਾ ਭਾਟੀਆ ਸਟਾਰਰ ‘ਜੀ ਕਰਦਾ’ ਦਾ ਟਰੇਲਰ ਰਿਲੀਜ਼ (ਵੀਡੀਓ)
Tuesday, Jun 06, 2023 - 10:09 AM (IST)
ਮੁੰਬਈ (ਬਿਊਰੋ)– ਪ੍ਰਾਈਮ ਵੀਡੀਓ ਨੇ ਐਮਾਜ਼ੋਨ ਆਰੀਜਨਲ ਸੀਰੀਜ਼ ‘ਜੀ ਕਰਦਾ’ ਦਾ ਟਰੇਲਰ ਰਿਲੀਜ਼ ਕੀਤਾ ਹੈ। ਇਸ ’ਚ ਤਮੰਨਾ ਭਾਟੀਆ, ਆਸ਼ਿਮ ਗੁਲਾਟੀ, ਸੁਹੇਲ ਨਈਅਰ, ਅਨਿਆ ਸਿੰਘ, ਹੁਸੈਨ ਦਲਾਲ, ਸਯਾਨ ਬੈਨਰਜੀ ਤੇ ਸੰਵੇਦਨਾ ਸੁਵਾਲਕਾ ਜਿਹੇ ਸੱਤ ਬਚਪਨ ਦੇ ਦੋਸਤ ਹਨ, ਜਿਨ੍ਹਾਂ ’ਚ ਸਿਮੋਨ ਸਿੰਘ ਤੇ ਮਲਹਾਰ ਠਾਕਰ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਅਦਾਕਾਰਾ ਸੁਲੋਚਨਾ ਲਾਟਕਰ ਦਾ ਦਿਹਾਂਤ, ਅਮਿਤਾਭ, ਧਰਮਿੰਦਰ ਤੇ ਦਿਲੀਪ ਕੁਮਾਰ ਦੀ ਮਾਂ ਦੇ ਨਿਭਾਏ ਸਨ ਕਿਰਦਾਰ
15 ਜੂਨ ਤੋਂ 240 ਦੇਸ਼ਾਂ ਤੇ ਪ੍ਰਦੇਸ਼ਾਂ ’ਚ ਪ੍ਰਾਈਮ ਮੈਂਬਰ ਇਸ ਸੀਰੀਜ਼ ਨੂੰ ਸਟ੍ਰੀਮ ਕਰ ਸਕਣਗੇ। ਸੀਰੀਜ਼ ਦਾ ਟਰੇਲਰ ਤੁਹਾਨੂੰ ਮਜ਼ੇਦਾਰ ਡਰਾਮੇ ਤੇ ਭਾਵਨਾਵਾਂ ਨਾਲ ਭਰੇ ਸਫ਼ਰ ’ਤੇ ਲੈ ਜਾਂਦਾ ਹੈ, ਜਿਸ ’ਚ ਬਚਪਨ ਦੇ 7 ਦੋਸਤਾਂ ਦੀ ਜ਼ਿੰਦਗੀ ਨੂੰ ਦਿਖਾਇਆ ਗਿਆ ਹੈ, ਜੋ ਇਕ-ਦੂਜੇ ਤੋਂ ਵੱਖ ਹੋਣ ਦੇ ਬਾਵਜੂਦ ਆਪਸ ’ਚ ਜੁੜੇ ਹੋਏ ਹਨ।
ਉਹ ਇਕੱਠੇ ਜੀਵਨ ਦਾ ਅਨੁਭਵ ਕਰਦੇ ਹਨ, ਪਿਆਰ ’ਚ ਪੈ ਜਾਂਦੇ ਹਨ, ਗਲਤੀਆਂ ਕਰਦੇ ਹਨ ਤੇ ਇਥੋਂ ਤੱਕ ਕਿ ਉਨ੍ਹਾਂ ਦੇ ਦਿਲ ਟੁੱਟ ਜਾਂਦੇ ਹਨ, ਉਹ ਸਿੱਖਦੇ ਹਨ ਕਿ ਸਭ ਤੋਂ ਵਧੀਆ ਦੋਸਤੀ ਤੇ ਰਿਸ਼ਤੇ ਵੀ ਨਿਰਦੋਸ਼ ਨਹੀਂ ਹੋ ਸਕਦੇ ਹਨ।
ਤਮੰਨਾ ਭਾਟੀਆ ਨੇ ਕਿਹਾ, ‘‘ਜੀ ਕਰਦਾ’ ’ਚ ਕੰਮ ਕਰਨ ਦਾ ਮੇਰਾ ਸਮਾਂ ਬਿਲਕੁਲ ਸ਼ਾਨਦਾਰ ਸੀ। ਮੇਰੇ ਲਈ ਇਹ ਸ਼ੋਅ ਸਭ ਤੋਂ ਨੇੜੇ ਸੀ, ਜਿਸ ’ਚ ਮੈਂ ਕਿਸੇ ਅਜਿਹੇ ਕਿਰਦਾਰ ਨਾਲ ਆਈ, ਜੋ ਮੇਰੀ ਆਪਣੀ ਸ਼ਖ਼ਸੀਅਤ ਨਾਲ ਮੇਲ ਖਾਂਦਾ ਸੀ। ਇਕ ਸੱਚੀ ਮੁੰਬਈ ਦੀ ਲੜਕੀ ਹੋਣ ਦੇ ਨਾਤੇ ਇਸ ਸ਼ਹਿਰ ’ਚ ਹੀ ਵੱਡੀ ਹੋਈ ਹਾਂ। ਇਹ ਸ਼ੋਅ ਸੱਚਮੁੱਚ ਪੁਰਾਣੀਆਂ ਯਾਦਾਂ ਦੇ ਤੱਤ ਨੂੰ ਕੈਪਚਰ ਕਰਦਾ ਹੈ, ਗਤੀਸ਼ੀਲਤਾ ਤੇ ਅਨੁਭਵਾਂ ਨੂੰ ਦਰਸਾਉਂਦਾ ਹੈ, ਜਿਸ ਨਾਲ ਮੈਂ ਉਸ ਸ਼ਹਿਰ ਨੂੰ ਚੰਗੀ ਤਰ੍ਹਾਂ ਸਮਝਦੀ ਹਾਂ, ਜਿਸ ਨਾਲ ਮੈਂ ਸਬੰਧਤ ਹਾਂ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।