ਜੈਜ਼ੀ ਬੀ ਨੇ ਕਰਵਾਇਆ ਯੁੱਧਵੀਰ ਮਾਣਕ ਦਾ ਗੀਤ ਰਿਕਾਰਡ, ਜਲਦ ਹੋਵੇਗਾ ਰਿਲੀਜ਼

Thursday, Dec 14, 2023 - 11:44 AM (IST)

ਜੈਜ਼ੀ ਬੀ ਨੇ ਕਰਵਾਇਆ ਯੁੱਧਵੀਰ ਮਾਣਕ ਦਾ ਗੀਤ ਰਿਕਾਰਡ, ਜਲਦ ਹੋਵੇਗਾ ਰਿਲੀਜ਼

ਐਂਟਰਟੇਨਮੈਂਟ ਡੈਸਕ– ਪੰਜਾਬੀ ਗਾਇਕ ਜੈਜ਼ੀ ਬੀ ਆਪਣੇ ਉਸਤਾਦ ਕੁਲਦੀਪ ਮਾਣਕ ਦੀ ਬੇਹੱਦ ਇੱਜ਼ਤ ਕਰਦੇ ਹਨ ਤੇ ਇਹ ਗੱਲ ਕਿਸੇ ਤੋਂ ਲੁਕੀ ਵੀ ਨਹੀਂ ਹੈ। ਜੈਜ਼ੀ ਬੀ ਨੂੰ ਅਕਸਰ ਆਪਣੇ ਗੀਤਾਂ, ਇੰਟਰਵਿਊਜ਼ ਤੇ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਕੁਲਦੀਪ ਮਾਣਕ ਲਈ ਪਿਆਰ ਦਾ ਇਜ਼ਹਾਰ ਕਰਦੇ ਦੇਖਿਆ ਗਿਆ ਹੈ।

ਉਥੇ ਕੁਲਦੀਪ ਮਾਣਕ ਦੇ ਪੁੱਤਰ ਯੁੱਧਵੀਰ ਮਾਣਕ ਦੀ ਵੀ ਜੈਜ਼ੀ ਬੀ ਸਮੇਂ-ਸਮੇਂ ’ਤੇ ਮਦਦ ਕਰਦੇ ਰਹਿੰਦੇ ਹਨ। ਇਸ ਦੀ ਇਕ ਤਾਜ਼ਾ ਉਦਾਹਰਣ ਇਸ ਗੱਲ ਤੋਂ ਦੇਖਣ ਨੂੰ ਮਿਲਦੀ ਹੈ ਕਿ ਜੈਜ਼ੀ ਬੀ ਨੇ ਯੁੱਧਵੀਰ ਮਾਣਕ ਦਾ ਨਵਾਂ ਗੀਤ ਰਿਕਾਰਡ ਕਰਵਾਇਆ ਹੈ।

ਇਹ ਖ਼ਬਰ ਵੀ ਪੜ੍ਹੋ : ‘ਫਾਈਟਰ’ ’ਚ ਦੀਪਿਕਾ ਦੇ ਕਿਸਿੰਗ ਤੇ ਬਿਕਨੀ ਸੀਨ ਨੂੰ ਦੇਖ ਭੜਕੇ ਲੋਕ, ਕਿਹਾ– ‘ਮਹਿਲਾ ਲੜਾਕਿਆਂ ਨੂੰ ਬਦਨਾਮ ਨਾ ਕਰੋ’

ਇਸ ਸਬੰਧੀ ਜੈਜ਼ੀ ਬੀ ਨੇ ਇਕ ਵੀਡੀਓ ਸਾਂਝੀ ਕਰਕੇ ਜਾਣਕਾਰੀ ਦਿੱਤੀ ਹੈ। ਵੀਡੀਓ ਦੀ ਕੈਪਸ਼ਨ ’ਚ ਜੈਜ਼ੀ ਬੀ ਲਿਖਦੇ ਹਨ, ‘‘ਲਓ ਜੀ ਮਾਲਕ ਦੀ ਕਿਰਪਾ ਤੇ ਉਸਤਾਦ ਜੀ ਦੇ ਥਾਪੜੇ ਨਾਲ ਯੁੱਧਵੀਰ ਦਾ ਗੀਤ ਤਿਆਰ ਹੋ ਰਿਹਾ ਹੈ, ਜੋ ਨਵੀਂ ਐਲਬਮ ‘ਉਸਤਾਦ ਜੀ ਕਿੰਗ ਫਾਰੈਵਰ’ ’ਚ ਆ ਰਿਹਾ ਹੈ।’’

ਜੈਜ਼ੀ ਬੀ ਦੇ ਗੀਤਾਂ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਉਨ੍ਹਾਂ ਦਾ ਗੀਤ ‘ਬੋਲਦੀ ਨੀ’ ਰਿਲੀਜ਼ ਹੋਇਆ ਸੀ, ਜਿਸ ਨੂੰ ਯੂਟਿਊਬ ’ਤੇ 1.5 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਗੀਤ ਨੂੰ ਜੈਜ਼ੀ ਬੀ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਸੰਗੀਤ ਅਮਨ ਹੇਅਰ ਨੇ ਦਿੱਤਾ ਹੈ ਤੇ ਬੋਲ ਸੱਤੀ ਖੋਖੇਵਾਲੀਆ ਨੇ ਲਿਖੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News