"ਮੂੰਹ ਬੰਦ ਰੱਖੋ... ਬਦਤਮੀਜ਼ੀ ਨਾ ਕਰੋ, "ਜਯਾ ਬੱਚਨ ਨੇ ਪਬਲਿਕ ਪਲੇਸ ''ਤੇ ਲਗਾ''ਤੀ ਪਾਪਰਾਜ਼ੀ ਦੀ ਕਲਾਸ (ਵੀਡੀਓ ਵਾਇਰਲ)
Friday, Nov 14, 2025 - 12:00 PM (IST)
ਮੁੰਬਈ : ਬਾਲੀਵੁੱਡ ਦੀ ਦਿੱਗਜ ਅਦਾਕਾਰਾ ਜਯਾ ਬੱਚਨ ਆਪਣੇ ਗੁੱਸੇ ਵਾਲੇ ਸੁਭਾਅ ਕਾਰਨ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਪਬਲਿਕ ਪਲੇਸ 'ਤੇ ਪ੍ਰਸ਼ੰਸਕਾਂ ਅਤੇ ਪਾਪਰਾਜ਼ੀ 'ਤੇ ਉਨ੍ਹਾਂ ਨੂੰ ਕਈ ਵਾਰ ਗੁੱਸਾ ਕਰਦੇ ਦੇਖਿਆ ਗਿਆ ਹੈ। ਹਾਲਾਂਕਿ ਇਸ ਰਵੱਈਏ ਲਈ ਉਹ ਕਈ ਵਾਰ ਟ੍ਰੋਲ ਵੀ ਹੋ ਚੁੱਕੀ ਹੈ, ਪਰ ਉਨ੍ਹਾਂ ਉੱਤੇ ਟ੍ਰੋਲਿੰਗ ਦਾ ਕੋਈ ਅਸਰ ਨਹੀਂ ਪੈਂਦਾ। ਹਾਲ ਹੀ ਵਿੱਚ ਜਯਾ ਬੱਚਨ ਆਪਣੀ ਬੇਟੀ ਸ਼ਵੇਤਾ ਬੱਚਨ ਨਾਲ ਇੱਕ ਸਮਾਗਮ ਵਿੱਚ ਸ਼ਾਮਲ ਹੋਈ, ਜਿੱਥੇ ਉਹ ਇੱਕ ਵਾਰ ਫਿਰ ਪੈਪਸ 'ਤੇ ਗੁੱਸਾ ਕਰਦੀ ਨਜ਼ਰ ਆਈ।
ਤਸਵੀਰਾਂ ਲੈਣ 'ਤੇ ਭੜਕੀ ਜਯਾ
ਇਹ ਘਟਨਾ ਉਦੋਂ ਵਾਪਰੀ ਜਦੋਂ ਜਯਾ ਬੱਚਨ ਆਪਣੀ ਬੇਟੀ ਸ਼ਵੇਤਾ ਨਾਲ ਪ੍ਰੋਗਰਾਮ ਤੋਂ ਬਾਹਰ ਨਿਕਲੀ। ਪਾਪਰਾਜ਼ੀ ਉਨ੍ਹਾਂ ਦੀਆਂ ਤਸਵੀਰਾਂ ਲੈਣ ਲੱਗੇ ਅਤੇ ਨਾਲ ਹੀ ਹਲਕੀ-ਫੁਲਕੀ ਟਿੱਪਣੀਆਂ ਵੀ ਕਰਨ ਲੱਗੇ। ਇਸ ਦੌਰਾਨ ਜਯਾ ਬੱਚਨ ਦਾ ਗੁੱਸਾ ਵੱਧ ਗਿਆ ਅਤੇ ਉਨ੍ਹਾਂ ਨੇ ਮੌਕੇ 'ਤੇ ਹੀ ਪਾਪਰਾਜ਼ੀ ਨੂੰ ਫਟਕਾਰ ਲਗਾਈ।
ਜਯਾ ਨੇ ਪਾਪਰਾਜ਼ੀ ਨੂੰ ਕਿਹਾ, "ਚੁੱਪ ਰਹੋ, ਮੂੰਹ ਬੰਦ ਰੱਖੋ, ਫੋਟੋ ਲਓ, ਖਤਮ। ਤੁਸੀਂ ਲੋਕ ਫੋਟੋ ਲਓ, ਪਰ ਬਦਤਮੀਜ਼ੀ ਨਾ ਕਰੋ। ਕਮੈਂਟ ਕਰਦੇ ਰਹਿੰਦੇ ਹਨ"।
ਇਸ ਦੌਰਾਨ ਅਦਾਕਾਰਾ ਬਹੁਤ ਪਰੇਸ਼ਾਨ ਨਜ਼ਰ ਆਈ ਅਤੇ ਕੁਝ ਦੇਰ ਤੱਕ ਪੈਪਸ ਨੂੰ ਘੂਰਦੀ ਵੀ ਰਹੀ। ਇਸ ਤੋਂ ਬਾਅਦ ਸ਼ਵੇਤਾ ਬੱਚਨ ਮਾਂ ਨੂੰ ਕਾਰ ਵਿੱਚ ਲੈ ਗਈ। ਜਯਾ ਬੱਚਨ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਯੂਜ਼ਰਸ ਨੇ ਦਿੱਤੀਆਂ ਵੱਖ-ਵੱਖ ਪ੍ਰਤੀਕਿਰਿਆਵਾਂ
ਇਸ ਵੀਡੀਓ 'ਤੇ ਯੂਜ਼ਰਸ ਵੱਲੋਂ ਕਾਫੀ ਕਮੈਂਟ ਕੀਤੇ ਜਾ ਰਹੇ ਹਨ। ਜਿੱਥੇ ਕਈ ਲੋਕ ਜਯਾ ਬੱਚਨ ਨੂੰ ਉਨ੍ਹਾਂ ਦੇ ਰਵੱਈਏ ਲਈ ਟ੍ਰੋਲ ਕਰ ਰਹੇ ਹਨ, ਉੱਥੇ ਹੀ ਕਈ ਲੋਕਾਂ ਨੇ ਸੈਲੇਬਸ ਦੀ ਨਿੱਜਤਾ (ਪ੍ਰਾਈਵੇਸੀ) ਨੂੰ ਲੈ ਕੇ ਉਨ੍ਹਾਂ ਦਾ ਸਮਰਥਨ ਵੀ ਕੀਤਾ ਹੈ।
