‘ਜਵਾਨ’ ਫ਼ਿਲਮ ਦੇ ਪ੍ਰੀਵਿਊ ’ਚ ਸ਼ਾਹਰੁਖ ਖ਼ਾਨ ਦੇ ਸਿਰ ’ਤੇ ਬਣੇ ਟੈਟੂ ’ਚ ਜਾਣੋ ਕੀ ਲਿਖਿਆ ਹੈ?

Saturday, Jul 15, 2023 - 03:42 PM (IST)

‘ਜਵਾਨ’ ਫ਼ਿਲਮ ਦੇ ਪ੍ਰੀਵਿਊ ’ਚ ਸ਼ਾਹਰੁਖ ਖ਼ਾਨ ਦੇ ਸਿਰ ’ਤੇ ਬਣੇ ਟੈਟੂ ’ਚ ਜਾਣੋ ਕੀ ਲਿਖਿਆ ਹੈ?

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਜਲਦ ਹੀ ਫ਼ਿਲਮ ‘ਜਵਾਨ’ ਨਾਲ ਸਿਲਵਰ ਸਕ੍ਰੀਨ ’ਤੇ ਨਜ਼ਰ ਆਉਣ ਵਾਲੇ ਹਨ। ਇਸ ਸਾਲ ਦੀ ਸਭ ਤੋਂ ਹਿੱਟ ਫ਼ਿਲਮ ‘ਪਠਾਨ’ ਸੀ, ਜਿਸ ਕਾਰਨ ਕਿੰਗ ਖ਼ਾਨ ਨੇ ਵੱਡੇ ਪਰਦੇ ’ਤੇ ਵਾਪਸੀ ਕੀਤੀ। ਹੁਣ ਉਹ ਆਪਣੀ ਦੂਜੀ ਵੱਡੀ ਫ਼ਿਲਮ ‘ਜਵਾਨ’ ਲੈ ਕੇ ਆ ਰਹੇ ਹਨ। ਇਸ ਫ਼ਿਲਮ ਦਾ ਪ੍ਰੀਵਿਊ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ। ਵੀਡੀਓ ’ਚ ਸ਼ਾਹਰੁਖ ਕਈ ਦਮਦਾਰ ਲੁੱਕਸ ’ਚ ਨਜ਼ਰ ਆਏ। ਇਨ੍ਹਾਂ ’ਚੋਂ ਇਕ ’ਚ ਉਹ ਗੰਜੇ ਵੀ ਨਜ਼ਰ ਆਏ ਸਨ।

ਸ਼ਾਹਰੁਖ ਦਾ ਗੰਜਾ ਲੁੱਕ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਵੀਰਵਾਰ ਨੂੰ ਉਨ੍ਹਾਂ ਨੇ ਟਵਿਟਰ ’ਤੇ ਪ੍ਰਸ਼ੰਸਕਾਂ ਨਾਲ #AskSRK ਸੈਸ਼ਨ ਵੀ ਕੀਤਾ। ਇਸ ਦੌਰਾਨ ਉਨ੍ਹਾਂ ਨੇ ਆਪਣੇ ਗੰਜੇ ਲੁੱਕ ’ਚ ਫ਼ਿਲਮ ਦੇ ਨਵੇਂ ਪੋਸਟਰ ਵੀ ਸ਼ੇਅਰ ਕੀਤੇ। ਤੁਸੀਂ ਪ੍ਰੀਵਿਊ ਵੀਡੀਓ ’ਚ ਸ਼ਾਹਰੁਖ ਖ਼ਾਨ ਦੇ ਗੰਜੇ ਸਿਰ ’ਤੇ ਬਣਿਆ ਟੈਟੂ ਜ਼ਰੂਰ ਦੇਖਿਆ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ : ‘ਆਊਟਲਾਅ’ ਦੇ ਟਰੇਲਰ ’ਚ ਦਿਸਿਆ ਗਿੱਪੀ ਗਰੇਵਾਲ ਦਾ ਗੈਂਗਸਟਰ ਸਟਾਈਲ

ਵੀਡੀਓ ’ਚ ਸ਼ਾਹਰੁਖ ਜਦੋਂ ਟਰੇਨ ’ਚ ਦਾਖ਼ਲ ਹੁੰਦੇ ਹਨ ਤਾਂ ਉਨ੍ਹਾਂ ਦੇ ਸਿਰ ਦੇ ਖੱਬੇ ਪਾਸੇ ਇਕ ਟੈਟੂ ਨਜ਼ਰ ਆ ਰਿਹਾ ਹੈ ਪਰ ਇਸ ਨੂੰ ਸਾਫ ਤੌਰ ’ਤੇ ਦੇਖਿਆ ਨਹੀਂ ਜਾ ਸਕਦਾ, ਜਿਸ ਕਾਰਨ ਇਹ ਸਮਝ ਨਹੀਂ ਆਉਂਦਾ ਕਿ ਟੈਟੂ ’ਚ ਕੁਝ ਲਿਖਿਆ ਹੈ ਜਾਂ ਬਣਾਇਆ ਗਿਆ ਹੈ। ਜੇਕਰ ਤੁਸੀਂ ਵੀ ਇਹੀ ਸੋਚ ਰਹੇ ਸੀ ਤਾਂ ਸਾਡੇ ਕੋਲ ਤੁਹਾਡੇ ਲਈ ਜਵਾਬ ਹੈ।

‘ਜਵਾਨ’ ਦੇ ਪ੍ਰੀਵਿਊ ਵੀਡੀਓ ’ਚ ਸ਼ਾਹਰੁਖ ਖ਼ਾਨ ਦੇ ਸਿਰ ’ਤੇ ਬਣਿਆ ਟੈਟੂ ਅਸਲ ’ਚ ਸੰਸਕ੍ਰਿਤ ਭਾਸ਼ਾ ’ਚ ਹੈ। ਇਸ ਟੈਟੂ ’ਚ ‘ਮਾਂ ਜਗਤ ਜਨਨੀ’ ਭਾਵ ਦੁਨੀਆ ਦੀ ਮਾਂ ਲਿਖਿਆ ਹੋਇਆ ਹੈ। ਇਸ ਗੱਲ ਦਾ ਖ਼ੁਲਾਸਾ ਟਰੇਡ ਐਨਾਲਿਸਟ ਨੇ ਕੀਤਾ ਹੈ। ਉਨ੍ਹਾਂ ਨੇ ਸ਼ਾਹਰੁਖ ਖ਼ਾਨ ਦੀ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ’ਚ ਉਹ ਮੁਸਕਰਾਉਂਦੇ ਨਜ਼ਰ ਆ ਰਹੇ ਹਨ। ਉਸ ਦਾ ਟੈਟੂ ਸਾਫ ਦੇਖਿਆ ਜਾ ਸਕਦਾ ਹੈ।

PunjabKesari

ਇਸ ਤੋਂ ਪਹਿਲਾਂ ‘ਜਵਾਨ’ ਦੀ ਹੀਰੋਇਨ ਨਯਨਤਾਰਾ ਦੇ ਪਤੀ ਤੇ ਨਿਰਦੇਸ਼ਕ ਵਿਗਨੇਸ਼ ਸ਼ਿਵਨ ਨੇ ਫ਼ਿਲਮ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਸੀ। ਵਿਗਨੇਸ਼ ਨੇ ਟਵੀਟ ਕੀਤਾ ਸੀ ਕਿ ਇਸ ਫ਼ਿਲਮ ’ਚ ਸ਼ਾਹਰੁਖ ਖ਼ਾਨ ਤੇ ਨਯਨਤਾਰਾ ਵਿਚਾਲੇ ਰੋਮਾਂਸ ਦੇਖਣ ਨੂੰ ਮਿਲਣ ਵਾਲਾ ਹੈ, ਜਦਕਿ ਫ਼ਿਲਮ ਦੇ ਟਰੇਲਰ ’ਚ ਦੋਵੇਂ ਐਕਸ਼ਨ ਅੰਦਾਜ਼ ’ਚ ਨਜ਼ਰ ਆਏ ਸਨ। ਇਸ ਸੰਕੇਤ ਤੋਂ ਬਾਅਦ ਪ੍ਰਸ਼ੰਸਕਾਂ ’ਚ ‘ਜਵਾਨ’ ਨੂੰ ਦੇਖਣ ਦਾ ਉਤਸ਼ਾਹ ਦੁੱਗਣਾ ਹੋ ਗਿਆ ਹੈ।

ਦੱਖਣੀ ਨਿਰਦੇਸ਼ਕ ਐਟਲੀ ਨੇ ਫ਼ਿਲਮ ‘ਜਵਾਨ’ ਬਣਾਈ ਹੈ। ਇਸ ਐਕਸ਼ਨ ਥ੍ਰਿਲਰ ਫ਼ਿਲਮ ’ਚ ਸ਼ਾਹਰੁਖ ਖ਼ਾਨ ਤੇ ਨਯਨਤਾਰਾ ਦੇ ਨਾਲ ਵਿਜੇ ਸੇਤੂਪਤੀ, ਪ੍ਰਿਆਮਣੀ, ਸਾਨਿਆ ਮਲਹੋਤਰਾ ਤੇ ਰਿਧੀ ਡੋਗਰਾ ਨਜ਼ਰ ਆਉਣਗੇ। ਇਸ ਫ਼ਿਲਮ ’ਚ ਦੀਪਿਕਾ ਪਾਦੂਕੋਣ ਕੈਮਿਓ ਕਰ ਰਹੀ ਹੈ। ‘ਜਵਾਨ’ 7 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News