ਫਿਰ ਚੱਲੇੀ ਜਾਵੇਦ ਅਖ਼ਤਰ ਦੀ ਕਲਮ; 20 ਸਾਲਾਂ ਬਾਅਦ ਲਿਖੀਆਂ ਦੋ ਫ਼ਿਲਮਾਂ ਦੀਆਂ ਸਕ੍ਰਿਪਟਾਂ !

Wednesday, Apr 08, 2026 - 05:01 PM (IST)

ਫਿਰ ਚੱਲੇੀ ਜਾਵੇਦ ਅਖ਼ਤਰ ਦੀ ਕਲਮ; 20 ਸਾਲਾਂ ਬਾਅਦ ਲਿਖੀਆਂ ਦੋ ਫ਼ਿਲਮਾਂ ਦੀਆਂ ਸਕ੍ਰਿਪਟਾਂ !

ਪਟਨਾ (ਏਜੰਸੀ) : ਬਾਲੀਵੁੱਡ ਦੇ ਮਸ਼ਹੂਰ ਗੀਤਕਾਰ ਅਤੇ ਪਟਕਥਾ ਲੇਖਕ ਜਾਵੇਦ ਅਖ਼ਤਰ ਨੇ ਸਿਨੇਮਾ ਪ੍ਰੇਮੀਆਂ ਲਈ ਇੱਕ ਵੱਡੀ ਖ਼ੁਸ਼ਖ਼ਬਰੀ ਸਾਂਝੀ ਕੀਤੀ ਹੈ। ਪਟਨਾ ਵਿੱਚ ਆਯੋਜਿਤ 'ਕਿਤਾਬ ਉਤਸਵ' ਦੇ ਸਮਾਪਤੀ ਸਮਾਰੋਹ ਵਿੱਚ ਪਹੁੰਚੇ ਅਖ਼ਤਰ ਨੇ ਦੱਸਿਆ ਕਿ ਉਨ੍ਹਾਂ ਨੇ ਲੰਬੇ ਸਮੇਂ ਬਾਅਦ ਦੋ ਫ਼ਿਲਮਾਂ ਦੀਆਂ ਸਕ੍ਰਿਪਟਾਂ ਮੁਕੰਮਲ ਕਰ ਲਈਆਂ ਹਨ, ਜਿਨ੍ਹਾਂ 'ਤੇ ਜਲਦੀ ਹੀ ਕੰਮ ਸ਼ੁਰੂ ਹੋਣ ਜਾ ਰਿਹਾ ਹੈ।

2004 ਤੋਂ ਬਾਅਦ ਹੁਣ ਲਿਖੀ ਸਕ੍ਰਿਪਟ

ਜ਼ਿਕਰਯੋਗ ਹੈ ਕਿ ਸਾਲ 2004 ਵਿੱਚ ਆਪਣੇ ਬੇਟੇ ਫਰਹਾਨ ਅਖ਼ਤਰ ਦੀ ਫ਼ਿਲਮ 'ਲਕਸ਼ਯ' ਦੀ ਸਕ੍ਰਿਪਟ ਲਿਖਣ ਤੋਂ ਬਾਅਦ ਜਾਵੇਦ ਅਖ਼ਤਰ ਨੇ ਪਟਕਥਾ ਲੇਖਣ ਤੋਂ ਦੂਰੀ ਬਣਾ ਲਈ ਸੀ। ਉਨ੍ਹਾਂ ਦੱਸਿਆ ਕਿ ਕੋਰੋਨਾ ਕਾਲ ਦੌਰਾਨ ਉਨ੍ਹਾਂ ਨੇ ਮੁੜ ਕਲਮ ਫੜੀ ਅਤੇ ਦੋ ਸਕ੍ਰਿਪਟਾਂ ਤਿਆਰ ਕੀਤੀਆਂ।

ਬੱਚਿਆਂ ਨੂੰ ਸੁਣਾਉਣਗੇ ਕਹਾਣੀ, ਪਸੰਦ ਨਾ ਆਈ ਤਾਂ ਲੱਭਣਗੇ ਹੋਰ ਨਿਰਮਾਤਾ

ਮਜ਼ਾਕੀਆ ਲਹਿਜ਼ੇ ਵਿੱਚ ਗੱਲ ਕਰਦਿਆਂ ਉਨ੍ਹਾਂ ਕਿਹਾ, "ਮੈਂ ਇਹ ਸਕ੍ਰਿਪਟਾਂ ਪਹਿਲਾਂ ਆਪਣੇ ਬੱਚਿਆਂ (ਫਰਹਾਨ ਅਖ਼ਤਰ ਅਤੇ ਜ਼ੋਇਆ ਅਖ਼ਤਰ) ਨੂੰ ਸੁਣਾਵਾਂਗਾ। ਜੇਕਰ ਉਨ੍ਹਾਂ ਨੂੰ ਪਸੰਦ ਆਈਆਂ ਤਾਂ ਠੀਕ, ਨਹੀਂ ਤਾਂ ਮੈਂ ਦੂਜੇ ਨਿਰਮਾਤਾਵਾਂ ਕੋਲ ਜਾਵਾਂਗਾ।"

ਅਸ਼ਲੀਲ ਗਾਇਕੀ 'ਤੇ ਵਰ੍ਹੇ ਜਾਵੇਦ ਅਖ਼ਤਰ

ਆਪਣੇ ਗੀਤਕਾਰੀ ਦੇ ਸਫ਼ਰ ਬਾਰੇ ਚਰਚਾ ਕਰਦਿਆਂ ਉਨ੍ਹਾਂ ਅਜੋਕੇ ਦੌਰ ਦੇ ਗੀਤਾਂ ਵਿੱਚ ਡੂੰਘਾਈ ਦੀ ਕਮੀ 'ਤੇ ਚਿੰਤਾ ਪ੍ਰਗਟਾਈ। ਉਨ੍ਹਾਂ 90 ਦੇ ਦਹਾਕੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਸਮੇਂ ਉਨ੍ਹਾਂ ਨੂੰ 'ਚੋਲੀ ਕੇ ਪਿੱਛੇ' ਅਤੇ 'ਸਰਕਾਈ ਲੋ ਖਟੀਆ' ਵਰਗੇ ਫੂਹੜ ਗੀਤ ਲਿਖਣ ਦੇ ਆਫਰ ਮਿਲੇ ਸਨ, ਪਰ ਉਨ੍ਹਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਪਣੇ ਪੂਰੇ ਕਰੀਅਰ ਵਿੱਚ ਕਦੇ ਵੀ ਅਸ਼ਲੀਲ ਸ਼ਬਦਾਵਲੀ ਦੀ ਵਰਤੋਂ ਨਹੀਂ ਕੀਤੀ।


author

cherry

Content Editor

Related News