‘ਸੁਪਰ 30’ ਤੋਂ ਬਾਅਦ ਹੁਣ ‘ਸੁਪਰ ਇਨਫਿਨਿਟੀ’, ਆਨੰਦ ਕੁਮਾਰ ਦੇ ਨਵੇਂ ਮਿਸ਼ਨ ’ਤੇ ਰਿਤਿਕ ਰੋਸ਼ਨ ਨੇ ਕਿਹਾ-‘ਤੁਹਾਨੂੰ ਸਲਾਮ’

Saturday, Oct 24, 2026 - 11:57 AM (IST)

‘ਸੁਪਰ 30’ ਤੋਂ ਬਾਅਦ ਹੁਣ ‘ਸੁਪਰ ਇਨਫਿਨਿਟੀ’, ਆਨੰਦ ਕੁਮਾਰ ਦੇ ਨਵੇਂ ਮਿਸ਼ਨ ’ਤੇ ਰਿਤਿਕ ਰੋਸ਼ਨ ਨੇ ਕਿਹਾ-‘ਤੁਹਾਨੂੰ ਸਲਾਮ’

ਐਂਟਰਟੇਨਮੈਂਟ ਡੈਸਕ - ਫਿਲਮ ‘ਸੁਪਰ 30’ ਦੇ ਜ਼ਰੀਏ 30 ਜ਼ਰੂਰਤਮੰਦ ਵਿਦਿਆਰਥੀਆਂ ਦੀ ਜ਼ਿੰਦਗੀ ਬਦਲਣ ਤੋਂ ਲੈ ਕੇ ‘ਸੁਪਰ ਇਨਫਿਨਿਟੀ’ ਦੇ ਜ਼ਰੀਏ ਲੱਖਾਂ ਵਿਦਿਆਰਥੀਆਂ ਤੱਕ ਆਪਣੀ ਪੜ੍ਹਾਈ ਪਹੁੰਚਾਉਣ ਤੱਕ ਆਨੰਦ ਕੁਮਾਰ ਹੁਣ ਯੂ-ਟਿਊਬ ਦੇ ਜ਼ਰੀਏ ਹਰ ਕਿਸੇ ਤੱਕ ਚੰਗੀ ਸਿੱਖਿਆ ਪਹੁੰਚਾਉਣ ਦੇ ਆਪਣੇ ਮਿਸ਼ਨ ਨੂੰ ਅੱਗੇ ਵਧਾ ਰਹੇ ਹਨ।

ਬਾਲੀਵੁੱਡ ਸਟਾਰ ਅਦਾਕਾਰ ਰਿਤਿਕ ਰੋਸ਼ਨ ਨੇ ਭਾਰਤ ਦੇ ਸਭ ਤੋਂ ਵੱਡੇ ਟੀਚਰ ਮੰਨੇ ਜਾਣ ਵਾਲੇ ਆਨੰਦ ਕੁਮਾਰ ਨੂੰ ਆਪਣਾ ਪੂਰਾ ਸਮਰਥਨ ਦਿੱਤਾ ਹੈ। ਉਨ੍ਹਾਂ ਵੱਲੋਂ ਦਿੱਤੇ ਜਾਣ ਵਾਲੇ ਇਸ ਸਮਰਥਨ ਦਾ ਕਾਰਨ ਟੀਚਰ ਵੱਲੋਂ ਸ਼ੁਰੂ ਕੀਤਾ ਗਿਆ ‘ਸੁਪਰ ਇਨਫਿਨਿਟੀ’ ਮਿਸ਼ਨ ਹੈ, ਜਿਸ ਰਾਹੀਂ ਉਹ ਸਾਰੇ ਵਿਦਿਆਰਥੀਆਂ ਤੱਕ ਚੰਗੀ ਪੜ੍ਹਾਈ ਨੂੰ ਬਹੁਤ ਆਸਾਨ ਅਤੇ ਦਿਲਚਸਪ ਤਰੀਕੇ ਨਾਲ ਪਹੁੰਚਾਉਣਗੇ।

ਰਿਤਿਕ ਨੇ ਬਾਇਓਗ੍ਰਾਫਿਕਲ ਫਿਲਮ ‘ਸੁਪਰ 30’ ਵਿਚ ਕੁਮਾਰ ਦਾ ਕਿਰਦਾਰ ਨਿਭਾਇਆ ਹੈ, ਇਸ ਤਰ੍ਹਾਂ ਨਾਲ ਉਹ ਟੀਚਰ ਦੇ ਨਾਲ ਆਪਣਾ ਇਕ ਖਾਸ ਕੁਨੈਕਸ਼ਨ ਸਾਂਝਾ ਕਰਦੇ ਹਨ। ਆਨੰਦ ਕੁਮਾਰ ਨੂੰ ਉਨ੍ਹਾਂ ਦੀ ਇਸ ਨਵੀਂ ਪਹਿਲ ਦੇ ਲਾਂਚ ’ਤੇ ਸ਼ੁੱਭਕਾਮਨਾਵਾਂ ਦਿੰਦੇ ਹੋਏ ਰਿਤਿਕ ਨੇ ਸੋਸ਼ਲ ਮੀਡੀਆ ’ਤੇ ਸੁਨੇਹਾ ਲਿਖਿਆ ਹੈ, ‘‘#ਸੁਪਰ ਇਨਫਿਨਿਟੀ ਦੇ ਨਾਲ ਇਕ ਹੋਰ ਸ਼ਾਨਦਾਰ ਪਹਿਲ ਲਈ ਵਧਾਈ, ਆਨੰਦ ਸਰ! ਸਿਰਫ਼ ਤੁਸੀਂ ਹੀ ਪੜ੍ਹਾਈ ਨੂੰ ਇੰਨਾ ਦਿਲਚਸਪ ਬਣਾ ਸਕਦੇ ਹੋ! ਤੁਹਾਨੂੰ ਸਲਾਮ।’’

ਆਪਣੇ ਇਸ ਦਿਲ ਛੂਹ ਲੈਣ ਵਾਲੇ ਸੁਨੇਹੇ ਨਾਲ ਰਿਤਿਕ ਨੇ ਕੁਮਾਰ ਦੀ ਪੜ੍ਹਾਈ ਨੂੰ ਮਜ਼ੇਦਾਰ ਬਣਾਉਣ ਦੀ ਕਾਬਲੀਅਤ ਦੀ ਵੀ ਸ਼ਲਾਘਾ ਕੀਤੀ ਹੈ। ਇਸ ਦੇ ਨਾਲ ਹੀ ਅਦਾਕਾਰ ਨੇ ਵਿਦਿਆਰਥੀਆਂ ਲਈ ਪੜ੍ਹਾਈ ਨੂੰ ਨਵੇਂ ਤਰੀਕੇ ਨਾਲ ਪੇਸ਼ ਕਰਨ ਦੀ ਆਨੰਦ ਕੁਮਾਰ ਦੀ ਵੀ ਤਾਰੀਫ਼ ਕੀਤੀ।


author

cherry

Content Editor

Related News