ਕੋਈ ਮੈਨੂੰ ਰੋਕ ਕੇ ਦਿਖਾਵੇ... 20 ਦਸੰਬਰ ਤੱਕ ਇੱਥੇ ਹੀ ਹਾਂ! ਕੰਸਰਟ ਦੌਰਾਨ ਦਿਲਜੀਤ ਦੋਸਾਂਝ ਦੀ ਲਲਕਾਰ

Saturday, Oct 31, 2026 - 08:40 AM (IST)

ਕੋਈ ਮੈਨੂੰ ਰੋਕ ਕੇ ਦਿਖਾਵੇ... 20 ਦਸੰਬਰ ਤੱਕ ਇੱਥੇ ਹੀ ਹਾਂ! ਕੰਸਰਟ ਦੌਰਾਨ ਦਿਲਜੀਤ ਦੋਸਾਂਝ ਦੀ ਲਲਕਾਰ

ਨਵੀਂ ਦਿੱਲੀ : ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇਸ ਸਮੇਂ ਆਪਣੇ "ਔਰਾ ਵਰਲਡ ਟੂਰ" ਨੂੰ ਲੈ ਕੇ ਚਰਚਾ ਵਿਚ ਹਨ। ਇਸ ਦੌਰਾਨ ਉਨ੍ਹਾਂ ਦਾ ਦਿੱਲੀ ਵਿਚ ਪਹਿਲਾ ਸੰਗੀਤ ਸਮਾਰੋਹ ਜੇਐਲਐਨ ਸਟੇਡੀਅਮ ਵਿੱਚ ਹੋਇਆ, ਜਿਸ ਵਿਚ 80 ਹਜ਼ਾਰ ਤੋਂ ਵੱਧ ਲੋਕ ਆਏ ਹਨ। ਇਸ ਸ਼ੋਅ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਮੌਕੇ ਸੁਰੱਖਿਆਂ ਨੂੰ ਲੈ ਕੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਇਸ ਸ਼ੋਅ ਨੂੰ ਰੋਕਣ ਲਈ ਉਨ੍ਹਾਂ ਦੇ ਵਿਰੋਧੀਆਂ ਵਲੋਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ, ਜਿਸ ਦੇ ਬਾਵਜੂਦ ਇਸ ਸ਼ੋਅ ਨੂੰ ਮਨਜ਼ੂਰੀ ਮਿਲ ਗਈ।

ਇਹ ਵੀ ਪੜ੍ਹੋ : ਜਾਣੋ ਕਦੋਂ ਮਨਾਏ ਜਾਣਗੇ ਧਨਤੇਰਸ, ਦੀਵਾਲੀ, ਭਾਈ ਦੂਜ, ਛਠ ਪੂਜਾ ਸਣੇ ਹੋਰ ਤਿਉਹਾਰ, ਪੜ੍ਹ ਲਓ ਪੂਰੀ ਖ਼ਬਰ

 

 
 
 
 
 
 
 
 
 
 
 
 
 
 
 
 

A post shared by Sweety✨ (@chaotic.sweety)

"ਔਰਾ ਵਰਲਡ ਟੂਰ" ਦੌਰਾਨ ਦਿੱਲੀ ਵਿਚ ਹੋਏ ਆਪਣੇ ਪਹਿਲੇ ਕੰਸਰਟ ਦੌਰਾਨ ਲਾਇਵ ਹੋ ਕੇ ਦਿਲਜੀਤ ਦੋਸਾਂਝ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ, "ਇਹ ਮੇਰਾ ਪਹਿਲਾ ਸ਼ੋਅ ਹੈ। ਮੈਨੂੰ ਅਤੇ ਇਸ ਸ਼ੋਅ ਨੂੰ ਰੋਕਣ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਫਿਰ ਵੀ, ਮੈਂ 20 ਦਸੰਬਰ ਤੱਕ ਭਾਰਤ ਵਿੱਚ ਹਾਂ। ਕੋਈ ਮੈਨੂੰ ਰੋਕ ਕੇ ਦਿਖਾਵੇਂ...। ​​ਮੈਂ ਬਾਕੀ ਸਾਰੇ ਸ਼ੋਅ ਪੂਰੇ ਕਰਨ ਤੋਂ ਬਾਅਦ ਹੀ ਜਾਵਾਂਗਾ। ਜਿਹੜੇ ਮਾਈ ਦੇ ਲਾਲ ਵਿਚ ਹਿੰਮਤ ਹੈ ਤਾਂ ਰੋਕ ਕੇ ਦਿਖਾਵੇ। ਮੈਂ ਪੰਜਾਬ ਤੋਂ ਹਾਂ।" ਦੱਸ ਦੇਈਏ ਕਿ ਗਾਇਕ ਦਿਲਜੀਤ ਦੋਸਾਂਝ ਨੇ ਆਪਣੇ ਦਿੱਲੀ ਕੰਸਰਟ ਦੌਰਾਨ ਇਕ ਹੋਰ ਵੱਡਾ ਬਿਆਨ ਦਿੱਤਾ ਹੈ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। 

ਇਹ ਵੀ ਪੜ੍ਹੋ : ਨਵੰਬਰ ਮਹੀਨੇ ਸਕੂਲਾਂ 'ਚ ਛੁੱਟੀਆਂ ਹੀ ਛੁੱਟੀਆਂ! 11 ਦਿਨ ਰਹਿਣਗੇ ਬੰਦ, ਚੈਕ ਕਰੋ ਸੂਬਿਆਂ ਦੀ ਸੂਚੀ

ਇਸ ਸ਼ੋਅ ਦੌਰਾਨ ਦਿਲਜੀਤ ਨੇ ਜਸਵੰਤ ਸਿੰਘ ਖਾਲੜਾ 'ਤੇ ਆਧਾਰਿਤ ਫ਼ਿਲਮ "ਸਤਲੁਜ" 'ਤੇ ਆਪਣਾ ਗੁੱਸਾ ਜ਼ਾਹਰ ਕੀਤਾ। ਕਿਸੇ ਦਾ ਨਾਮ ਲਏ ਬਿਨਾਂ ਉਨ੍ਹਾਂ ਨੇ ਨਿਸ਼ਾਨਾ ਸਾਧਦੇ ਕਿਹਾ, "ਪੰਜਾਬੀਆਂ ਨੂੰ ਲੜਾਈਆਂ ਲੜਨਾ ਨਾ ਸਿਖਾਓ। ਜਸਵੰਤ ਸਿੰਘ ਖਾਲੜਾ ਉਸ ਵਿਅਕਤੀ ਦਾ ਮਜ਼ਾਕ ਉਡਾ ਰਹੇ ਹਨ ਜਿਸਨੇ ਇੰਨੀਆਂ ਲੜਾਈਆਂ ਲੜੀਆਂ। ਅਸੀਂ ਉਸ ਫਿਲਮ ਲਈ ਬਹੁਤ ਲੰਬੇ ਸਮੇਂ ਤੱਕ ਲੜੇ। ਮੈਂ ਚੁੱਪ ਰਹਿੰਦਾ ਹਾਂ; ਮੈਂ ਸਾਰਿਆਂ ਨੂੰ ਪਿਆਰ ਕਰਦਾ ਹਾਂ। ਜੇ ਕੋਈ ਸਾਨੂੰ ਨਫ਼ਰਤ ਕਰਦਾ ਹੈ, ਤਾਂ ਇਹ ਠੀਕ ਹੈ; ਸਾਡੇ ਕੋਲ ਸਿਰਫ਼ ਸਾਰਿਆਂ ਲਈ ਪਿਆਰ ਹੈ।"

ਇਹ ਵੀ ਪੜ੍ਹੋ : 10 ਹਜ਼ਾਰ ਰੁਪਏ ਤਨਖ਼ਾਹ, ਖਾਤੇ 'ਚ ਆ ਗਏ 1 ਲੱਖ ਕਰੋੜ! ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News