''ਰੰਗਸਥਲਮ'' ਤੋਂ ਬਾਅਦ ਮੁੜ ਨਾਲ ਆਈ ਰਾਮ ਚਰਨ ਤੇ ਸੁਕੁਮਾਰ ਦੀ ਜੋੜੀ, ''RC 17'' ਦੀ ਸ਼ੁਰੂਆਤ

Monday, Nov 02, 2026 - 10:44 AM (IST)

''ਰੰਗਸਥਲਮ'' ਤੋਂ ਬਾਅਦ ਮੁੜ ਨਾਲ ਆਈ ਰਾਮ ਚਰਨ ਤੇ ਸੁਕੁਮਾਰ ਦੀ ਜੋੜੀ, ''RC 17'' ਦੀ ਸ਼ੁਰੂਆਤ

ਮੁੰਬਈ- ਅਦਾਕਾਰ ਰਾਮ ਚਰਨ ਅਤੇ ਨਿਰਦੇਸ਼ਕ ਸੁਕੁਮਾਰ ਦੀ ਸੁਪਰਹਿੱਟ ਜੋੜੀ, ਜਿਸਨੇ ਸਮੀਖਿਅਕਾਂ ਦੁਆਰਾ ਪ੍ਰਸ਼ੰਸਾਯੋਗ ਅਤੇ ਬਾਕਸ ਆਫਿਸ 'ਤੇ ਹਿੱਟ ਫਿਲਮ 'ਰੰਗਸਥਲਮ' ਦਿੱਤੀ, ਇੱਕ ਵਾਰ ਫਿਰ ਇਕੱਠੀ ਹੋ ਗਈ ਹੈ। ਮੈਤਰੀ ਮੂਵੀ ਮੇਕਰਸ ਦੇ ਸਮਰਥਨ ਨਾਲ ਬਣ ਰਹੀ ਪੈਨ-ਇੰਡੀਆ ਫ਼ਿਲਮ, ਜਿਸ ਦਾ ਅਸਥਾਈ ਨਾਂ ‘ਆਰ.ਸੀ.17’ ਰੱਖਿਆ ਗਿਆ ਹੈ, ਦੀ ਪੂਜਾ ਸਮਾਗਮ ਨਾਲ ਅਧਿਕਾਰਤ ਸ਼ੁਰੂਆਤ ਕੀਤੀ ਗਈ। ਇਹ ਫ਼ਿਲਮ ਦੇਸ਼ ਦੀਆਂ ਸਭ ਤੋਂ ਮਚ-ਅਵੇਟਿਡ ਫ਼ਿਲਮਾਂ ਵਿਚੋਂ ਇਕ ਬਣ ਗਈ ਹੈ। ਇਹ ਵੱਡਾ ਸਹਿਯੋਗ ਨਿਰਦੇਸ਼ਕ ਸੁਕੁਮਾਰ ਦੀ ਗਲੋਬਲ ਸਫ਼ਲਤਾ ਹਾਸਲ ਕਰਨ ਵਾਲੀ ‘ਪੁਸ਼ਪਾ’ ਫ੍ਰੈਂਚਾਇਜ਼ੀ ਤੋਂ ਬਾਅਦ ਅਗਲੀ ਵੱਡੀ ਨਿਰਦੇਸ਼ਿਤ ਫ਼ਿਲਮ ਹੈ। ਉੱਥੇ ਹੀ, ਰਾਮ ਚਰਣ ਲਈ ਇਹ ‘ਆਰ.ਆਰ.ਆਰ.’ ਦੀ ਇਤਿਹਾਸਕ ਗਲੋਬਲ ਸਫ਼ਲਤਾ ਤੋਂ ਬਾਅਦ ਅਗਲਾ ਵੱਡਾ ਪ੍ਰਾਜੈਕਟ ਹੈ।

ਦਰਸ਼ਕ ਲੰਬੇ ਸਮੇਂ ਤੋਂ ਦਮਦਾਰ ਜੋੜੀ ਨੂੰ ਫਿਰ ਤੋਂ ਇਕੱਠਿਆਂ ਦੇਖਣ ਦੀ ਉਡੀਕ ਕਰ ਰਹੇ ਸਨ, ਖ਼ਾਸਕਰ ਜਦੋਂ ਤੋਂ ਦੋਵਾਂ ਨੇ ‘ਰੰਗਸਥਲਮ’ ਵਰਗੀ ਕਲਟ ਕਲਾਸਿਕ ਅਤੇ ਰਿਕਾਰਡ ਤੋੜਨ ਵਾਲੀ ਪੇਂਡੂ ਪਿਛੋਕੜ ’ਤੇ ਆਧਾਰਿਤ ਫ਼ਿਲਮ ਦਿੱਤੀ ਸੀ। ਸੁਕੁਮਾਰ ਦੀ ਰਚਨਾਤਮਕ ਸੋਚ ਅਤੇ ਰਾਮ ਚਰਣ ਦੀ ਬੇਮਿਸਾਲ ਸਕ੍ਰੀਨ ਪ੍ਰੈਜ਼ੈਂਸ ਨੂੰ ਦੇਖ, ਇੰਡਸਟਰੀ ਅਤੇ ਦਰਸ਼ਕਾਂ ਨੂੰ ਇਸ ਫ਼ਿਲਮ ਤੋਂ ਪਹਿਲਾਂ ਹੀ ਕਾਫ਼ੀ ਵੱਡੀਆਂ ਉਮੀਦਾਂ ਹਨ। ਸ਼ੁੱਭ ਪੂਜਾ ਸਮਾਗਮ ਦੇ ਨਾਲ ਫ਼ਿਲਮ ਦੀ ਸ਼ੁਰੂਆਤ ਹੋ ਚੁੱਕੀ ਹੈ, ਜਿਸ ਦਾ ਪ੍ਰੀ-ਪ੍ਰੋਡਕਸ਼ਨ ਦਾ ਕੰਮ ਵੀ ਤੇਜ਼ੀ ਨਾਲ ਵਧ ਰਿਹਾ ਹੈ।


author

cherry

Content Editor

Related News