'Bigg Boss 20': ਦੂਜੀ ਲਾਈਫ਼ਲਾਈਨ ਵੀ ਨਾ ਆਈ ਕੰਮ, ਮੈਰੀ ਕੌਮ ਹੋਈ ਸ਼ੋਅ 'ਚੋਂ ਬਾਹਰ
Sunday, Oct 25, 2026 - 04:49 PM (IST)
ਮਨੋਰੰਜਨ ਡੈਸਕ : ਬਿੱਗ-ਬੌਸ 20' ਨੂੰ ਲੈ ਕੇ ਕਾਫੀ ਚਰਚਾ ਵਿੱਚ ਚਲ ਰਿਹਾ ਹੈ । ਸ਼ੋਅ ਦਾ ਹਰੇਕ ਐਪੀਸੋਡ ਦਰਸ਼ਕਾਂ ਨੂੰ ਸਕ੍ਰੀਨ ਨਾਲ ਬੰਨ੍ਹ ਕੇ ਰੱਖ ਰਿਹਾ ਹੈ । ਇਸ ਪਾਪੁਰ ਰਿਆਲਿਟੀ ਸ਼ੋਅ ਨੂੰ ਸੁਪਰਸਟਾਰ ਸਲਮਾਨ ਖਾਨ ਹੋਸਟ ਕਰਦੇ ਹਨ ਪਰ ਇਸ ਵਾਰ ਵੀਕੇਂਡ ਦਾ ਵਾਰ ਦਾ ਐਪੀਸੋਡ ਕਾਫੀ ਅਲੱਗ ਅਤੇ ਧਮਾਕੇਦਾਰ ਰਿਹਾ । ਇਸ ਵਾਰ ਸਲਮਾਨ ਖਾਨ ਦੀ ਜਗ੍ਹਾ ਫਿਲਮਮੇਕਰ ਰੋਹਿਤ ਸ਼ੇਟੀ ਦੀ ਕਮਾਨ ਸੰਭਾਲੀ ਅਤੇ ਆਉਣਦੇ ਹੀ ਖੇਡ ਦਾ ਪੂਰਾ ਰੁਖ ਬਦਲ ਦਿੱਤਾ । ਇਸ ਧਮਾਕੇਦਾਰ ਵੀਕੇਂਡ ਦਾ ਵਾਰ ਨਾਲ ਜੁੜੀ ਇਕ ਵੱਡੀ ਅਤੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ । ਜਿੱਥੇ ਦੇਸ਼ ਦਾ ਨਾਂ ਰੋਸ਼ਨ ਕਰਨ ਵਾਲੀ ਦਿੱਗਜ਼ ਬਾਕਸਰ ਮੈਰੀ ਕੌਮ ਹੁਣ ਇਸ ਸ਼ੋਅ ਤੋਂ ਬਾਹਰ ਹੋ ਗਈ ਅਤੇ ਬਿੱਗ-ਬੌਸ ਦੇ ਘਰ ਤੋਂ ਸਫਰ ਖਤਮ ਹੋ ਗਿਆ ਹੈ ।
ਰੋਹਿਤ ਸ਼ੈਟੀ ਨੇ ਇਸ ਸ਼ਨੀਵਾਰ ਨੂੰ 'ਬਿੱਗ-ਬੌਸ 20' ਦੇ ਵੀਕੇਂਡ ਦਾ ਵਾਰ ਐਪੀਸੋਡ ਵਿਚ ਗੇਸਟ ਦੇ ਰੂਮ ਵਿਚ ਐਟਰੀ ਲਈ ਸੀ । ਸ਼ੋਅ ਵਿਚ ਆਉਂਦੇ ਹੀ ਉਸ ਨੇ ਸਾਰੇ ਘਰਵਾਲਿਆਂ ਦੇ ਸਾਹਮਣੇ ਇਹ ਵੱਡਾ ਐਲਾਨ ਕੀਤਾ ਕਿ ਮੈਰੀ ਕੌਮ ਆਪਣੇ ਦੋਵਾਂ ਲਾਇਫਲਾਇਨ ਹਾਰ ਜਾਣ ਦੇ ਬਾਅਦ ਹੁਣ ਸ਼ੋਅ ਤੋਂ ਬਾਹਰ ਜਾ ਰਹੀ ਹੈ ।
ਆਪਣੇ ਐਵਿਕੇਸ਼ਨ 'ਤੇ ਗੱਲ ਕਰਦੇ ਹੋਏ ਓਲੰਪਿਕ ਜੇਤੂ ਮੈਰੀ ਕੌਮ ਨੇ ਕਿਹਾ ਕਿ ਉਸ ਨੂੰ ਸ਼ੋਅ ਦਾ ਹਿੱਸਾ ਬਣਨ ਅਤੇ ਇੰਨ੍ਹੇ ਦਿਨ ਖੇਡਣ ਦਾ ਬਹੁਤ ਵਧੀਆ ਅਨੁਭਵ ਮਿਲਿਆ । ਮੈਰੀ ਕੌਮ ਨੇ ਸਭ ਦਾ ਧੰਨਵਾਦ ਕੀਤਾ ਅਤੇ ਮਜਾਕੀਆਂ ਅੰਦਾਜ਼ ਵਿਚ ਇਹ ਵੀ ਕਿਹਾ ਕਿ ਉਹ ਰਿੰਗ ਵਿਚ ਕਿਸੇ ਨੂੰ ਵੀ ਨਹੀਂ ਛੱਡੇਗੀ ।
ਮੈਰੀ ਕੌਮ ਦੇ ਘਰ ਤੋਂ ਅਚਾਨਕ ਬਾਹਰ ਹੋਣਂ ਦੇ ਫੈਸਲੇ ਨੇ ਸਾਰੇ ਘਰਵਾਲਿਆਂ ਨੂੰ ਇਮੋਸ਼ਨਲ ਕਰ ਦਿੱਤਾ । ਇਸ ਦੇ ਜਾਣ ਦੇ ਗਮ 'ਚ ਪੂਰਾ ਘਰ ਭਾਵੁਕ ਹੋ ਗਿਆ ਅਤੇ ਅਦਾਕਾਰਾ ਆਰ੍ਰਪਾਲੀ ਦੁਬੇ ਤਾਂ ਕੈਮਰੇ ਦੇ ਸਾਹਮਣੇ ਰੋਣ ਲੱਗ ਗਈ ।
ਘਰ ਦੇ ਸਾਰੇ ਮੈਂਬਰਾਂ ਨੇ ਮਿਲ ਕੇ ਆਪਣੀ ਚਹੇਤੀ ਮੈਰੀ ਨੂੰ ਇਕ ਬਹੁਤ ਸ਼ਾਨਦਾਰ ਵਿਦਾਈ ਦਿੱਤੀ । ਸਾਰਿਆਂ ਨੇ ਮਿਲ ਕੇ ਇਕ ਸੁਰ ਵਿਚ ਯੂ ਆਰ ਆ ਚੈਂਪੀਅਨ ਗੀਤ ਗਾਇਆ । ਜਿਸ ਨੂੰ ਸੁਣ ਕੇ ਉਦਾਸ ਬੈਠੀ ਮੈਰੀ ਕੌਮ ਦੇ ਚੇਹਰੇ 'ਤੇ ਵੀ ਇਕ ਪਿਆਰੀ ਜਿਹੀ ਮੁਸਕਾਨ ਆ ਗਈ ।
ਬਾਕਸਿੰਕ ਰਿੰਗ ਵਿਚ ਆਪਣੀ ਇਤਿਹਾਸਕ ਪ੍ਰਾਪਤੀਆਂ ਪੂਰੀ ਦੁਨੀਆ ਵਿਚ ਮਸ਼ਹੂਰ ਮੈਰੀ ਕੌਮ ਇਸ ਸੀਜ਼ਨ ਦੀ ਸਭ ਤੋਂ ਮਜਬੂਤ ਪ੍ਰਤੀਯੋਗਿਤਾਂ ਵਿਚੋਂ ਇਕ ਸੀ । ਘਰ ਦੇ ਅੰਦਰ ਉਸ ਦਾ ਸਾਦਗੀ ਭਰਿਆ ਅੰਦਾਜ਼ ਫੈਂਨਸ ਨੂੰ ਬਹੁਤ ਪਸੰਦ ਆ ਰਿਹਾ ਸੀ । ਸ਼ੋਅ ਦੌਰਾਨ ਮੈਰੀ ਕੌਮ ਨੇ ਆਪਣੇ ਅੰਦਾਜ਼ ਨਾਲ ਲੋਕਾਂ ਦਾ ਦਿਲ ਜਿੱਤਿਆ । ਕਿਚਨ ਵਿੱਚ ਉਸ ਦੇ ਬਿਤਾਏ ਗਏ ਸਮੇਂ, ਬਾਕੀ ਕੰਟਸਟ੍ਰੇਂਟਸ ਦੇ ਨਾਲ ਉਸ ਦੇ ਫਿਟਨੈਸ ਵਰਕਆਊਟ ਸੈਸ਼ਨ ਅਤੇ ਉਸ ਦੀ ਹਲਕੀ-ਫੁਲਕੀ ਗੱਲ ਪੂਰੇ ਸੀਜ਼ਨ ਚਰਚਾ ਦਾ ਵਿਸ਼ਾ ਰਹੀ ।
