ਜੱਸੀ ਗਿੱਲ ਨੇ ਧੀ ਰੋਜਸ ਨਾਲ ਸਾਂਝਾ ਕੀਤਾ ਪਿਆਰਾ ਵੀਡੀਓ

Monday, Nov 08, 2021 - 11:16 AM (IST)

ਜੱਸੀ ਗਿੱਲ ਨੇ ਧੀ ਰੋਜਸ ਨਾਲ ਸਾਂਝਾ ਕੀਤਾ ਪਿਆਰਾ ਵੀਡੀਓ

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਅਕਸਰ ਹੀ ਆਪਣੀ ਦੀ ਪਿਆਰੀ ਧੀ ਰੋਜਸ ਕੌਰ ਗਿੱਲ ਨਾਲ ਆਪਣੀ ਕਿਊਟ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਅਜਿਹਾ ਹੀ ਉਨ੍ਹਾਂ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ 'ਤੇ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ 'ਚ ਉਹ ਧੀ ਰੋਜਸ ਨਾਲ ਨਜ਼ਰ ਆ ਰਹੇ ਹਨ। 

 
 
 
 
 
 
 
 
 
 
 
 
 
 
 

A post shared by Jassie Gill (@jassie.gill)

ਵੀਡੀਓ 'ਚ ਵੇਖ ਸਕਦੇ ਹੋ ਉਹ ਆਪਣੀ ਧੀ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਹਨ। ਉਹ ਆਪਣੀ ਧੀ ਨੂੰ ਕਿਡਜ਼ ਵਾਲਾ ਸਕੂਟਰ ਚਲਾਉਣਾ ਸਿੱਖਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਉਨ੍ਹਾਂ ਨੇ ਆਪਣੇ ਗੀਤ 'ਸਿਫਤ ਕਰਾਂ' ਨਾਲ ਅਪਲੋਡ ਕੀਤਾ ਹੈ। ਵੀਡੀਓ 'ਚ ਜੱਸੀ ਗਿੱਲ ਅਤੇ ਰੋਜਸ ਨਾਲ ਖਿਚਵਾਈਆਂ ਤਸਵੀਰਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ। ਪ੍ਰਸ਼ੰਸਕਾਂ ਨੂੰ ਪਿਉ ਧੀ ਦਾ ਇਹ ਕਿਊਟ ਅੰਦਾਜ਼ ਵਾਲਾ ਵੀਡੀਓ ਖੂਬ ਪਸੰਦ ਆ ਰਿਹਾ ਹੈ।

 
 
 
 
 
 
 
 
 
 
 
 
 
 
 

A post shared by Jassie Gill (@jassie.gill)

ਜੇ ਗੱਲ ਕਰੀਏ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਜੱਸੀ ਗਿੱਲ ਜੋ ਕਿ ਆਪਣੀ ਨਵੀਂ ਮਿਊਜ਼ਿਕ ਐਲਬਮ 'ਆਲ ਰਾਉਂਡਰ' ਨਾਲ ਦਰਸ਼ਕਾਂ ਦੇ ਰੁਬਰੂ ਹੋਏ ਹਨ। ਗਾਇਕੀ ਦੇ ਨਾਲ-ਨਾਲ ਉਹ ਅਦਾਕਾਰੀ ਦੇ ਖੇਤਰ 'ਚ ਕਾਫੀ ਸਰਗਰਮ ਹਨ। ਬਹੁਤ ਜਲਦ ਉਹ ਪੰਜਾਬੀ ਫ਼ਿਲਮ 'ਡੈਡੀ ਕੂਲ ਮੁੰਡੇ ਫੂਲ' ਦੇ ਸਿਕਵਲ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਹਿੰਦੀ ਫ਼ਿਲਮਾਂ 'ਚ ਵੀ ਆਪਣੀ ਅਦਾਕਾਰ ਦਾ ਲੋਹਾ ਮੰਨਵਾ ਚੁੱਕੇ ਹਨ।

 
 
 
 
 
 
 
 
 
 
 
 
 
 
 

A post shared by Jassie Gill (@jassie.gill)

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


author

Shyna

Content Editor

Related News