ਲੋਕਾਂ ਨੂੰ ਨਚਾਉਣ ਆ ਰਹੇ ਜੱਸੀ ਸੋਹਲ, 29 ਨਵੰਬਰ ਨੂੰ ਰਿਲੀਜ਼ ਹੋਵੇਗਾ ਨਵਾਂ ਗੀਤ ‘ਛੜਾ’

Sunday, Nov 26, 2023 - 01:47 PM (IST)

ਲੋਕਾਂ ਨੂੰ ਨਚਾਉਣ ਆ ਰਹੇ ਜੱਸੀ ਸੋਹਲ, 29 ਨਵੰਬਰ ਨੂੰ ਰਿਲੀਜ਼ ਹੋਵੇਗਾ ਨਵਾਂ ਗੀਤ ‘ਛੜਾ’

ਐਂਟਰਟੇਨਮੈਂਟ ਡੈਸਕ– ਪੰਜਾਬੀ ਗਾਇਕ ਜੱਸੀ ਸੋਹਲ ਦੇ ਗੀਤ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤੇ ਜਾਂਦੇ ਹਨ। ਖ਼ਾਸ ਕਰ ਵਿਆਹਾਂ ’ਚ ਉਨ੍ਹਾਂ ਦਾ ਗੀਤ ‘ਸਾਧਣੀ’ ਖ਼ੂਬ ਚਲਾਇਆ ਜਾਂਦਾ ਹੈ। ਜੱਸੀ ਸੋਹਲ ਆਪਣੇ ਗੀਤਾਂ ਨਾਲ ਹਮੇਸ਼ਾ ਲੋਕਾਂ ਦਾ ਮਨੋਰੰਜਨ ਕਰਦੇ ਆਏ ਹਨ ਤੇ ਹੁਣ ਉਨ੍ਹਾਂ ਨੇ ਇਸੇ ਤਰ੍ਹਾਂ ਦੇ ਆਪਣੇ ਨਵੇਂ ਗੀਤ ਦਾ ਐਲਾਨ ਕਰ ਦਿੱਤਾ ਹੈ, ਜਿਸ ਦਾ ਨਾਂ ਹੈ ‘ਛੜਾ’।

ਇਸ ਗੀਤ ਦਾ ਪੋਸਟਰ ਸਾਂਝਾ ਕਰਦਿਆਂ ਜੱਸੀ ਸੋਹਲ ਨੇ ਲਿਖਿਆ, ‘‘ਰੱਬ ਤੁਹਾਨੂੰ ਖ਼ੁਸ਼ੀਆਂ ਦੇਵੇ, ਨਚਾਉਣ ਦੀ ਜ਼ਿੰਮੇਵਾਰੀ ਮੇਰੀ।’’ ਇਸ ਕੈਪਸ਼ਨ ਤੋਂ ਸਾਫ਼ ਹੈ ਕਿ ‘ਛੜਾ’ ਗੀਤ ਵਿਆਹਾਂ ਦੇ ਸੀਜ਼ਨ ’ਚ ਪੂਰਾ ਢੁਕਣ ਵਾਲਾ ਹੋਣ ਵਾਲਾ ਹੈ, ਜਿਸ ’ਤੇ ਨੱਚਣਾ ਜ਼ਰੂਰੀ ਬਣ ਜਾਂਦਾ ਹੈ।

ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਦੇ ਘਰ ਫ਼ਾਇਰਿੰਗ! ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ (ਵੀਡੀਓ)

ਦੱਸ ਦੇਈਏ ਕਿ ‘ਛੜਾ’ ਗੀਤ 29 ਨਵੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਨੂੰ ਗਾਉਣ ਦੇ ਨਾਲ-ਨਾਲ ਕੰਪੋਜ਼ ਵੀ ਖ਼ੁਦ ਜੱਸੀ ਸੋਹਲ ਨੇ ਕੀਤਾ ਹੈ। ਗੀਤ ’ਚ ਗੀਤ ਗੋਰਾਇਆ ਫੀਚਰ ਕਰ ਰਹੀ ਹੈ, ਜਿਸ ਦੇ ਬੋਲ ਪਰਗਟ ਕੋਟਗੁਰੂ ਨੇ ਲਿਖੇ ਹਨ।

PunjabKesari

ਗੀਤ ਨੂੰ ਸੰਗੀਤ ਮੰਨਾ ਮੰਡ ਨੇ ਦਿੱਤਾ ਹੈ, ਜਿਸ ਦੀ ਵੀਡੀਓ ਸੰਦੀਪ ਸ਼ਰਮਾ ਵਲੋਂ ਬਣਾਈ ਗਈ ਹੈ। ਗੀਤ ਆਈਕੋਨਿਕ ਮੀਡੀਆ ਦੀ ਪੇਸ਼ਕਸ਼ ਹੈ, ਜਿਸ ਦੇ ਡਿਜੀਟਲ ਪਾਰਟਨਰ ਬਾਜ ਮੀਡੀਆ ਹਨ ਤੇ ਡਿਜ਼ਾਈਨ ਰੂਪ ਕਮਲ ਸਿੰਘ ਨੇ ਤਿਆਰ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News