ਜੱਸੀ ਜਸਰਾਜ ਨੇ ਕੀਤਾ ਸਿੱਧੂ ਮੂਸੇ ਵਾਲਾ ’ਤੇ ਵਿਅੰਗ, ਕਿਹਾ- ‘ਯੂਥ ਨੂੰ ਬੰਦੂਕਾਂ ਤੋਂ ਵੱਧ ਕਿਤਾਬਾਂ ਦੀ ਜ਼ਰੂਰਤ ਸੀ’
Saturday, Dec 04, 2021 - 12:57 PM (IST)
ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਗੀਤਕਾਰ ਸਿੱਧੂ ਮੂਸੇ ਵਾਲਾ ਨੇ ਜਦੋਂ ਤੋਂ ਰਾਜਨੀਤੀ ’ਚ ਪੈਰ ਧਰਿਆ ਹੈ, ਉਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਸੋਸ਼ਲ ਮੀਡੀਆ ’ਤੇ ਅਣਗਿਣਤ ਪੋਸਟਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ’ਚ ਸਿੱਧੂ ਮੂਸੇ ਵਾਲਾ ਦੀ ਨਿੰਦਿਆ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦਾ ਵਿਰੋਧ ਕਰਨ ਵਾਲਿਆਂ ’ਤੇ ਭੜਕੀ ਸੋਨੀਆ ਮਾਨ, ਲਾਈਵ ਹੋ ਕੇ ਸੁਣਾਈਆਂ ਖਰੀਆਂ-ਖਰੀਆਂ
ਇਸ ਸਭ ਵਿਚਾਲੇ ਪੰਜਾਬੀ ਕਲਾਕਾਰ ਤੇ ਰਾਜਨੀਤੀ ’ਚ ਹੱਥ ਅਜ਼ਮਾ ਚੁੱਕੇ ਜੱਸੀ ਜਸਰਾਜ ਨੇ ਵੀ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ’ਚ ਜੱਸੀ ਜਸਰਾਜ ਨੇ ਸਿੱਧੂ ਮੂਸੇ ਵਾਲਾ ਦੇ ਰਾਜਨੀਤੀ ’ਚ ਆਉਣ ਨੂੰ ਲੈ ਕੇ ਟਿੱਪਣੀ ਕੀਤੀ ਹੈ।
ਜੱਸੀ ਜਸਰਾਜ ਨੇ ਪੋਸਟ ’ਚ ਲਿਖਿਆ, ‘ਭਾਰਤੀ ਸਮੇਂ ਅਨੁਸਾਰ ਕੱਲ ਸਵੇਰੇ 8 ਵਜੇ ਜੱਸੀ ਜਸਰਾਜ ਲਾਈਵ ਹੋਣਗੇ, ਸਤਿਕਾਰਯੋਗ ਮੁੱਖ ਮੰਤਰੀ ਪੰਜਾਬ, ਚਰਨਜੀਤ ਸਿੰਘ ਚੰਨੀ ਜੀਓ, ਪੰਜਾਬ ਤੇ ਦੇਸ਼ ਦੇ ਯੂਥ ਨੂੰ ਬੰਦੂਕਾਂ ਤੋਂ ਵੱਧ ਕਿਤਾਬਾਂ ਦੀ ਜ਼ਰੂਰਤ ਸੀ। ਚਲੋ, ਸਿਆਸਤ ’ਚ ਸਭ ਕੁਝ ਜਾਇਜ਼ ਹੈ।’
ਨਾਲ ਹੀ ਅੰਗਰੇਜ਼ੀ ’ਚ ਇਹ ਵੀ ਲਿਖਿਆ ਹੈ ਕਿ ਕਿਰਪਾ ਕਰਕੇ ਜੱਸੀ ਜਸਰਾਜ ਦਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਲਾਈਵ ਜ਼ਰੂਰ ਦੇਖਿਓ।
ਦੱਸ ਦੇਈਏ ਕਿ ਜੱਸੀ ਜਸਰਾਜ ਕੱਲ ਯਾਨੀ 5 ਦਸੰਬਰ ਨੂੰ ਸਵੇਰੇ 8 ਵਜੇ ਫੇਸਬੁੱਕ ’ਤੇ ਲਾਈਵ ਹੋਣਗੇ। ਜੱਸੀ ਜਸਰਾਜ ਦੀ ਪੋਸਟ ਇਸ ਗੱਲ ਵੱਲ ਵੀ ਇਸ਼ਾਰਾ ਕਰ ਰਹੀ ਹੈ ਕਿ ਉਹ ਸਿੱਧੂ ਮੂਸੇ ਵਾਲਾ ਦੇ ਕਾਂਗਰਸ ’ਚ ਸ਼ਾਮਲ ਹੋਣ ਬਾਰੇ ਗੱਲਬਾਤ ਕਰਨ ਵਾਲੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।