ਜੱਸੀ ਗਿੱਲ ਨੇ ਆਪਣੇ ਨਾਂ ਕੀਤਾ ਸਨਮਾਨ, ਬਣੇ ਚੰਡੀਗੜ੍ਹ ਦੇ ਮੋਸਟ ਡਿਜ਼ਾਇਰਬਲ ਮੈਨ 2020

Saturday, Jun 05, 2021 - 11:39 AM (IST)

ਜੱਸੀ ਗਿੱਲ ਨੇ ਆਪਣੇ ਨਾਂ ਕੀਤਾ ਸਨਮਾਨ, ਬਣੇ ਚੰਡੀਗੜ੍ਹ ਦੇ ਮੋਸਟ ਡਿਜ਼ਾਇਰਬਲ ਮੈਨ 2020

ਚੰਡੀਗੜ੍ਹ (ਬਿਊਰੋ)- ਪੰਜਾਬੀ ਇੰਡਸਟਰੀ ਦੇ ਚਾਕਲੇਟ ਬੁਆਏ ਜਿੱਸੀ ਗਿੱਲ ਅਕਸਰ ਆਪਣੇ ਗਾਣਿਆਂ ਨੂੰ ਲੈ ਕੇ ਚਰਚਾ 'ਚ ਰਹਿੰਦੇ ਹੈ। ਹਾਲ ਹੀ ਵਿੱਚ ਰਿਲੀਜ਼ ਹੋਏ ਗਾਣੇ ਨੇ ਵੀ ਜਿੱਸੀ ਨੂੰ ਸੋਸ਼ਲ ਮੀਡੀਆ ਸਟਾਰ ਬਣਾਇਆ ਅਤੇ ਹੁਣ ਜੱਸੀ ਗਿੱਲ ਦੇ ਫੈਨ ਲਈ ਇੱਕ ਖੁਸ਼ਖਬਰੀ ਹੈ। ਜਿਸ ਨੂੰ ਸੁਣਨ ਲਈ ਹਰ ਕੋਈ ਉਤਸ਼ਾਹਿਤ ਹੈ ਅਤੇ ਉਹ ਇਹ ਹੈ ਕੀ ਜੱਸੀ ਨੂੰ ਚੰਡੀਗੜ੍ਹ ਮੋਸਟ ਡਿਜ਼ਾਇਰਬਲ ਮੈਨ ਆਫ 2020 ਦਾ ਐਵਾਰਡ ਮਿਲਿਆ ਹੈ ਜੋ ਕੀ ਜੱਸੀ ਗਿੱਲ ਦੇ ਫੈਨਜ਼ ਲਈ ਇੱਕ ਬਹੁਤ ਵੱਡੀ ਖ਼ਬਰ ਹੈ ਅਤੇ ਇਸ ਦੀ ਇਨਫੋਰਮੈਸ਼ਨ ਵੀ ਜੱਸੀ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।

PunjabKesari
ਦੱਸ ਦਈਏ ਕੀ ਮੋਸਟ ਡਿਜ਼ਾਇਰਬਲ ਵੂਮੈਨ ਆਫ 2020 ਦਾ ਸਨਮਾਨ ਸ਼ਹਿਨਾਜ਼ ਕੌਰ ਗਿੱਲ ਨੇ ਆਪਣੇ ਨਾਮ ਕੀਤਾ ਸੀ ਅਤੇ ਹੁਣ ਮੈਨ ਦਾ ਸਨਮਾਨ ਚੌਕਲੈਟੀ ਬੁਆਏ ਜੱਸੀ ਗਿੱਲ ਨੇ ਆਪਣੇ ਨਾਮ ਕੀਤਾ ਹੈ ਜਿਸ ਲਈ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਵਧਾਈਆਂ ਮਿਲ ਰਹੀਆਂ ਹਨ।


author

Aarti dhillon

Content Editor

Related News