ਸੁਪਰੀਮ ਕੋਰਟ ਦੇ ਫ਼ੈਸਲੇ ਦਾ ਜਸਬੀਰ ਜੱਸੀ ਨੇ ਕੀਤਾ ਸੁਆਗਤ, ਲੋਕਾਂ ਨੇ ਦਿੱਤੀ ਰਲੀ-ਮਿਲੀ ਪ੍ਰਤੀਕਿਰਿਆ

Tuesday, Jan 12, 2021 - 04:12 PM (IST)

ਚੰਡੀਗੜ੍ਹ (ਬਿਊਰੋ)– ਅੱਜ ਸੁਪਰੀਮ ਕੋਰਟ ਵਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਵੱਡਾ ਫ਼ੈਸਲਾ ਸੁਣਾਇਆ ਗਿਆ ਹੈ। ਸੁਪਰੀਮ ਕੋਰਟ ਨੇ ਅਗਲੇ ਹੁਕਮਾਂ ਤਕ ਨਵੇਂ ਖੇਤੀ ਕਾਨੂੰਨਾਂ ਦੇ ਲਾਗੂ ਕਰਨ ’ਤੇ ਰੋਕ ਲਗਾ ਦਿੱਤੀ ਹੈ। ਇਸ ਖ਼ਬਰ ਨਾਲ ਜਿਥੇ ਕਿਸਾਨਾਂ ’ਚ ਖੁਸ਼ੀ ਦੇਖੀ ਜਾ ਰਹੀ ਹੈ, ਉਥੇ ਪੰਜਾਬੀ ਗਾਇਕ ਵੀ ਸੁਪਰੀਮ ਕੋਰਟ ਨੇ ਫ਼ੈਸਲੇ ਦਾ ਸੁਆਗਤ ਕਰ ਰਹੇ ਹਨ।

ਪੰਜਾਬੀ ਗਾਇਕ ਜਸਬੀਰ ਜੱਸੀ ਵਲੋਂ ਸੁਪਰੀਮ ਕੋਰਟ ਦੇ ਇਸ ਫ਼ੈਸਲੇ ’ਤੇ ਖੁਸ਼ੀ ਬਿਆਨ ਕਰਦਿਆਂ ਇਕ ਟਵੀਟ ਕੀਤਾ ਗਿਆ ਹੈ। ਟਵੀਟ ’ਚ ਨਜ਼ਰ ਆ ਰਹੀ ਤਸਵੀਰ ’ਚ ਨੌਜਵਾਨ ਮੁੰਡੇ-ਕੁੜੀਆਂ ਖੇਤੀ ਕਾਨੂੰਨ ਖ਼ਿਲਾਫ਼ ਤਖ਼ਤੀਆਂ ਚੁੱਕੀ ਖੜ੍ਹੇ ਹਨ।

ਟਵੀਟ ’ਚ ਜਸਬੀਰ ਜੱਸੀ ਲਿਖਦੇ ਹਨ, ‘ਸੁਪਰੀਮ ਕੋਰਟ ਵਲੋਂ ਸ਼ਲਾਘਾਯੋਗ ਕਦਮ ਚੁੱਕਿਆ ਗਿਆ। ਇਹ ਕਿਸਾਨਾਂ ਦੀ ਜਿੱਤ ਵੱਲ ਚੁੱਕਿਆ ਗਿਆ ਕਦਮ ਹੈ।’ ਇਸ ਟਵੀਟ ਨੂੰ ਲੋਕਾਂ ਵਲੋਂ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਹਾਲਾਂਕਿ ਕੁਮੈਂਟਸ ’ਚ ਕੁਝ ਲੋਕ ਜਿਥੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸੁਆਗਤ ਕਰ ਰਹੇ ਹਨ, ਉਥੇ ਕੁਝ ਲੋਕਾਂ ਦਾ ਇਹ ਕਹਿਣਾ ਹੈ ਕਿ ਸੁਪਰੀਮ ਕੋਰਟ ਵਲੋਂ ਇਹ ਸਭ ਕਿਸਾਨ ਅੰਦੋਲਨ ਨੂੰ ਖਤਮ ਕਰਨ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨ ਇਸ ਫ਼ੈਸਲੇ ਤੋਂ ਬਾਅਦ ਘਰਾਂ ਨੂੰ ਪਰਤ ਜਾਣ ਤੇ ਬਾਅਦ ’ਚ ਖੇਤੀ ਕਾਨੂੰਨਾਂ ਨੂੰ ਲਾਗੂ ਕਰ ਦਿੱਤਾ ਜਾਵੇ।

ਨੋਟ– ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News