‘ਆਦਿਪੁਰਸ਼’ ਦੇ ਗੀਤ ‘ਜੈ ਸ਼੍ਰੀ ਰਾਮ’ ਨੂੰ ਗਾ ਕੇ ਸਾਰੇ ਗਾਇਕਾਂ ਨੇ ਦਿੱਤੀ ਪ੍ਰਭੂ ਸ਼੍ਰੀ ਰਾਮ ਨੂੰ ਸ਼ਾਨਦਾਰ ਸ਼ਰਧਾਂਜਲੀ

Sunday, May 28, 2023 - 10:45 AM (IST)

‘ਆਦਿਪੁਰਸ਼’ ਦੇ ਗੀਤ ‘ਜੈ ਸ਼੍ਰੀ ਰਾਮ’ ਨੂੰ ਗਾ ਕੇ ਸਾਰੇ ਗਾਇਕਾਂ ਨੇ ਦਿੱਤੀ ਪ੍ਰਭੂ ਸ਼੍ਰੀ ਰਾਮ ਨੂੰ ਸ਼ਾਨਦਾਰ ਸ਼ਰਧਾਂਜਲੀ

ਮੁੰਬਈ (ਬਿਊਰੋ)– ਜਦੋਂ ਤੋਂ ‘ਆਦਿਪੁਰਸ਼’ ਦੀ ਟੀਮ ਨੇ ‘ਜੈ ਸ਼੍ਰੀ ਰਾਮ’ ਗੀਤ ਦਾ ਟੀਜ਼ਰ ਰਿਲੀਜ਼ ਕੀਤਾ ਹੈ, ਉਦੋਂ ਤੋਂ ਹੀ ਇਸ ਗਾਣੇ ਨੇ ਸਾਰਿਆਂ ਦਾ ਮਨ ਮੋਹ ਲਿਆ ਹੈ। ਗਾਣੇ ਦੇ ਪੂਰੇ ਸੰਸਕਰਣ ਨੂੰ ਪ੍ਰਸ਼ੰਸਕਾਂ ਦੇ ਸਾਹਮਣੇ ਲਾਂਚ ਕੀਤਾ ਗਿਆ ਤੇ ਭਾਰਤੀ ਸੰਗੀਤ ਭਾਈਚਾਰਾ ਇਸ ਗਾਣੇ ਰਾਹੀਂ ਪਹਿਲੀ ਵਾਰ ਇਕੱਠਾ ਨਜ਼ਰ ਆਇਆ।

ਇਹ ਖ਼ਬਰ ਵੀ ਪੜ੍ਹੋ : ਨਵੇਂ ਸੰਸਦ ਭਵਨ 'ਚ 'ਸੇਂਗੋਲ' ਦੀ ਸਥਾਪਨਾ ਨੂੰ ਲੈ ਕੇ ਰਜਨੀਕਾਂਤ ਦਾ ਟਵੀਟ, PM ਮੋਦੀ ਨੂੰ ਕਹੀ ਇਹ ਗੱਲ

ਗਾਣੇ ਨੂੰ ਅਜੇ-ਅਤੁਲ ਦੀ ਲਾਈਵ ਪ੍ਰਫਾਰਮੈਂਸ ਤੇ ਗਾਇਕਾਂ ਦੇ ਸ਼ਾਨਦਾਰ ਕੋਰਸ ਦੇ ਨਾਲ ਲਾਂਚ ਕੀਤਾ ਗਿਆ, ਮਨੋਜ ਮੁੰਤਸ਼ਿਰ ਵਲੋਂ ਲਿਖਿਆ ਗਿਆ ਇਹ ਜ਼ਬਰਦਸਤ ਗਾਣਾ ਹੁਣ ਦੇਸ਼ ਦੇ ਸਾਰੇ ਗਾਇਕਾਂ ਨੂੰ ਇਕਜੁੱਟ ਕਰ ਰਿਹਾ ਹੈ।

ਹੁਣ ਟੀਮ ਮੀਡੀਆ ਭਾਈਚਾਰੇ ਨਾਲ ਦੂਸਰੇ ਗਾਣੇ ‘ਰਾਮ ਸਿਯਾ ਰਾਮ’ ਦੇ ਸ਼ਾਨਦਾਰ ਲਾਂਚ ਲਈ ਤਿਆਰ ਹੈ, ਜਿਸ ਨੂੰ 29 ਮਈ, 2023 ਨੂੰ ਦੁਪਹਿਰ 12 ਵਜੇ ਅਣਗਿਣਤ ਪਲੇਟਫਾਰਮਜ਼ ’ਤੇ ਪੇਸ਼ ਕੀਤਾ ਜਾਵੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News