ਜਗਜੀਤ ਸੰਧੂ ਨੇ ਵੈਡਿੰਗ ਰਿਸ਼ੈਪਸ਼ਨ ਪਾਰਟੀ ''ਚ ਪਤਨੀ ਨਾਲ ਕੀਤਾ ਖੂਬਸੂਰਤ ਡਾਂਸ (ਵੀਡੀਓ ਵਾਇਰਲ)
Tuesday, Feb 22, 2022 - 05:39 PM (IST)
ਚੰਡੀਗੜ੍ਹ- ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਜਗਜੀਤ ਸੰਧੂ 20 ਫਰਵਰੀ ਨੂੰ ਵਿਆਹ ਦੇ ਬੰਧਨ ‘ਚ ਬੱਝੇ ਸਨ। ਗਾਇਕ ਪਰਮੀਸ਼ ਵਰਮਾ, ਜੌਰਡਨ ਸੰਧੂ ਤੋਂ ਬਾਅਦ ਹੁਣ ਜਗਜੀਤ ਸੰਧੂ ਵੀ ਵਿਆਹੇ ਕਲਾਕਾਰਾਂ ਦੀ ਲਿਸਟ ‘ਚ ਸ਼ਾਮਲ ਹੋ ਗਏ। ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨੀਂ ਜਗਜੀਤ ਸੰਧੂ ਨੇ ਆਪਣੀ ਪਤਨੀ ਪਰਮ ਨੂੰ ਪ੍ਰਸ਼ੰਸਕਾਂ ਦੇ ਨਾਲ ਰੂਬਰੂ ਕਰਵਾਉਂਦੇ ਹੋਏ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ।
ਇਸ ਤੋਂ ਬਾਅਦ ਹੁਣ ਹਾਲ ਹੀ 'ਚ ਜਗਜੀਤ ਸੰਧੂ ਦੇ ਵੈਡਿੰਗ ਰਿਸ਼ੈਪਸ਼ਨ ਪਾਰਟੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਜਗਜੀਤ ਮਸ਼ਹੂਰ ਗਾਇਕ ਗੈਰੀ ਸੰਧੂ ਦੇ ਪਿਆਰ ਭਰੇ ਗਾਣੇ 'ਦੋ ਗੱਲਾਂ ਕਰੀਏ ਪਿਆਰ' ਦੀਆਂ 'ਤੇ ਪਤਨੀ ਦੇ ਨਾਲ ਰੋਮਾਂਟਿਕ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ।