ਦਿੱਲੀ ਹਾਈਕੋਰਟ ਪੁੱਜੇ ਜੈਕੀ ਸ਼ਰਾਫ, 'ਭਿੜੂ' ਸ਼ਬਦ ਦੀ ਵਰਤੋਂ ਸਬੰਧੀ ਅਦਾਲਤ ਤੋਂ ਕੀਤੀ ਇਹ ਮੰਗ
Wednesday, Aug 14, 2024 - 10:43 AM (IST)
ਨਵੀਂ ਦਿੱਲੀ- ਤੁਸੀਂ ਬਾਲੀਵੁੱਡ ਦੇ ਦਿੱਗਜ ਅਦਾਕਾਰ ਅਤੇ ਹਰ ਕਿਸੇ ਦੇ ਚਹੇਤੇ ਜੈਕੀ ਸ਼ਰਾਫ ਨੂੰ 'ਭਿੜੂ' ਬੋਲਦੇ ਹੋਏ ਜ਼ਰੂਰ ਸੁਣਿਆ ਹੋਵੇਗਾ। ਉਹ ਇਸ ਸ਼ਬਦ ਦੀ ਵਰਤੋਂ ਆਮ ਜ਼ਿੰਦਗੀ ਦੇ ਨਾਲ-ਨਾਲ ਫ਼ਿਲਮੀ ਪਰਦੇ 'ਤੇ ਵੀ ਬਹੁਤ ਕਰਦੇ ਹਨ। ਬਹੁਤ ਸੰਭਵ ਹੈ ਕਿ ਤੁਸੀਂ ਵੀ ਉਸ ਤੋਂ ਪ੍ਰੇਰਿਤ ਹੋ ਕੇ ਇਹ ਸ਼ਬਦ ਵਰਤਣਾ ਸ਼ੁਰੂ ਕਰ ਦਿੱਤਾ ਹੋਵੇ। ਪਰ ਹੁਣ ਅਜਿਹਾ ਕਰਨ ਨਾਲ ਤੁਸੀਂ ਕਾਨੂੰਨੀ ਮੁਸੀਬਤ 'ਚ ਫਸ ਸਕਦੇ ਹੋ। 'ਪ੍ਰੋਟੈਕਸ਼ਨ ਆਫ ਪਰਸਨੈਲਿਟੀ ਐਂਡ ਪਬਲੀਸਿਟੀ ਰਾਈਟਸ' ਦੇ ਤਹਿਤ 'ਭਿੜੂ' ਸ਼ਬਦ ਦੀ ਵਰਤੋਂ 'ਤੇ ਅਦਾਕਾਰ ਨੇ ਦਿੱਲੀ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ ਅਤੇ ਕਈ ਸੰਸਥਾਵਾਂ ਖਿਲਾਫ ਕੇਸ ਦਾਇਰ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ -ਸਪਨਾ ਚੌਧਰੀ ਖਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ
ਜੈਕੀ ਦਾ ਨੇ ਮੰਗਲਵਾਰ ਨੂੰ ਉਸ ਦੀ ਸਹਿਮਤੀ ਤੋਂ ਬਿਨਾਂ ਉਸ ਦੇ ਨਾਮ, ਤਸਵੀਰਾਂ, ਆਵਾਜ਼ ਅਤੇ 'ਭਿੜੂ' ਸ਼ਬਦ ਦੀ ਕਥਿਤ 'ਅਣਅਧਿਕਾਰਤ' ਵਰਤੋਂ ਲਈ ਕਈ ਸੰਸਥਾਵਾਂ ਵਿਰੁੱਧ ਹਾਈ ਕੋਰਟ 'ਚ ਮੁਕੱਦਮਾ ਦਾਇਰ ਕੀਤਾ।ਅਦਾਲਤ 'ਚ ਦਾਇਰ ਇਹ ਕੇਸ ਅੱਜ ਦੇ ਡਿਜੀਟਲ ਯੁੱਗ 'ਚ 'ਸੇਲਿਬ੍ਰਿਟੀ ਰਾਈਟਸ ' ਦੇ ਸਬੰਧ 'ਚ ਅਹਿਮ ਹੈ।
ਇਹ ਖ਼ਬਰ ਵੀ ਪੜ੍ਹੋ -ਹਾਰਦਿਕ ਪੰਡਯਾ ਨੂੰ ਮਿਲਿਆ ਨਵਾਂ ਪਿਆਰ! ਇਸ ਬ੍ਰਿਟਿਸ਼ ਗਾਇਕਾ ਨੂੰ ਕਰ ਰਹੇ ਹਨ ਡੇਟ
ਜੈਕੀ ਸ਼ਰਾਫ ਵੱਲੋਂ ਪੇਸ਼ ਹੋਏ ਵਕੀਲ ਪ੍ਰਵੀਨ ਆਨੰਦ ਨੇ ਕਿਹਾ ਕਿ ਉਸ ਦੇ ਨਾਮ, ਅਕਸ, ਆਵਾਜ਼ ਅਤੇ ਉਸ ਦੇ ਸ਼ਖਸੀਅਤ ਦੇ ਗੁਣਾਂ ਦੀ ਦੁਰਵਰਤੋਂ ਕਰਕੇ ਉਸ ਦੀ ਸ਼ਖਸੀਅਤ ਅਤੇ ਪ੍ਰਚਾਰ ਦੇ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ।ਸ਼ਰਾਫ ਨੇ ਪਟੀਸ਼ਨ ਦਾਇਰ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦੇ ਨਾਮ, ਚਿੱਤਰ, ਆਵਾਜ਼ ਅਤੇ ਸ਼ਖਸੀਅਤ ਦੇ ਗੁਣਾਂ ਦੀ ਦੁਰਵਰਤੋਂ ਕਰਕੇ ਉਨ੍ਹਾਂ ਦੀ ਸ਼ਖਸੀਅਤ ਅਤੇ ਪ੍ਰਚਾਰ ਦੇ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਸ ਨੇ ਖੁਲਾਸਾ ਕੀਤਾ ਕਿ ਦੋਸ਼ੀਆਂ ਵਿੱਚੋਂ ਇੱਕ 'ਭਿੜੂ' ਨਾਮ ਨਾਲ ਇੱਕ ਰੈਸਟੋਰੈਂਟ ਚਲਾ ਰਿਹਾ ਸੀ, ਜੋ ਸ਼ਰਾਫ ਦਾ ਰਜਿਸਟਰਡ ਟ੍ਰੇਡਮਾਰਕ ਹੈ।ਸ਼ਰਾਫ ਨੇ ਕਿਹਾ ਕਿ ਉਸ ਦੀ ਸਹਿਮਤੀ ਤੋਂ ਬਿਨਾਂ ਉਸ ਦੀਆਂ ਤਸਵੀਰਾਂ ਦੀ ਅਸ਼ਲੀਲਤਾ ਦੀ ਹੱਦ ਤੱਕ ਦੁਰਵਰਤੋਂ ਕੀਤੀ ਜਾ ਰਹੀ ਹੈ ਅਤੇ ਟੀ-ਸ਼ਰਟਾਂ, ਪੋਸਟਰਾਂ, ਮੱਗ ਅਤੇ ਪੋਸਟਰਾਂ 'ਤੇ ਉਸ ਦੀਆਂ ਤਸਵੀਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੇ ਅਜਿਹੇ ਹੀ ਇੱਕ ਮਾਮਲੇ 'ਚ ਸੁਪਰਸਟਾਰ ਅਮਿਤਾਭ ਬੱਚਨ ਅਤੇ ਅਨਿਲ ਕਪੂਰ ਨੂੰ ਰਾਹਤ ਦਿੱਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।