ਮੇਰੀ ਆਸ਼ਿਕੀ ਤੁਮ ਸੇ ਹੀ, Meri Aashiqui Tumse Hi : ਸ਼ੇਰ ਦਾ ਸ਼ਿਕਾਰ ਬਣੇਗੀ ਈਸ਼ਾਨੀ!
Thursday, Dec 31, 2015 - 05:05 PM (IST)

ਮੁੰਬਈ : ਵੱਡੇ ਪਰਦੇ ਦੀ ਗੱਲ ਕਰੀਏ ਤਾਂ ਇਥੇ ਬਹੁਤ ਸਾਰੀਆਂ ਚੰਗੀਆਂ ਫਿਲਮਾਂ ਦੇਖਣ ਨੂੰ ਮਿਲਦੀਆਂ ਹਨ ਪਰ ਛੋਟੇ ਪਰਦੇ ''ਤੇ ਵੀ ਕਈ ਚੰਗੇ ਸੀਰੀਅਲ ਦੇਖਣ ਨੂੰ ਮਿਲਦੇ ਹਨ। ਟੀ.ਵੀ. ਦੇ ਕਲਰਜ਼ ਚੈਨਲ ''ਤੇ ਦਿਖਾਏ ਜਾਣ ਵਾਲੇ ਸ਼ੋਅ ''ਮੇਰੀ ਆਸ਼ਿਕੀ ਤੁਮ ਸੇ ਹੀ'' ਦੀ ਆਉਣ ਵਾਲੀ ਕਿਸ਼ਤ ਦਰਸ਼ਕਾਂ ਦਾ ਬੇਹੱਦ ਮਨੋਰੰਜਨ ਕਰਨ ਵਾਲੀ ਹੈ।
ਅਸਲ ''ਚ ਕੱਲ ਦੀ ਇਸ ਕਿਸ਼ਤ ''ਚ ਈਸ਼ਾਨੀ ਪਰਿਵਾਰ ਨਾਲ ਕਲੀ ਪ੍ਰਦਰਸ਼ਨੀ ਦੇਖਣ ਜਾਂਦੀ ਹੈ, ਜਿਥੇ ਰਣਵੀਰ ਇਕ ਪੇਂਟਿੰਗ ਰਾਹੀਂ ਉਸ ਨੂੰ ਖੁਸ਼ ਕਰਦੇ ਨਜ਼ਰ ਆਏ। ਇਸ ਦੌਰਾਨ ਖਾਸ ਗੱਲ ਇਹ ਹੋਵੇਗੀ ਕਿ ਆਉਣ ਵਾਲੀ ਕਿਸ਼ਤ ''ਚ ਨਿਰਭੈ ਈਸ਼ਾਨੀ ਨੂੰ ਜੰਗਲ ''ਚ ਸੁੱਟ ਦੇਵੇਗਾ, ਜਿਥੇ ਰਣਵੀਰ ਵੀ ਆ ਜਾਵੇਗਾ। ਹੁਣ ਦੇਖਣਾ ਇਹ ਹੈ ਕਿ ਈਸ਼ਾਨੀ ਦੀ ਮਦਦ ਰਣਵੀਰ ਕਰੇਗਾ ਜਾਂ ਵਿਕਰਮ।