ਵਿਆਹ ਤੋਂ 2 ਮਹੀਨੇ ਬਾਅਦ ਹੀ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ

Saturday, Jun 21, 2025 - 03:28 PM (IST)

ਵਿਆਹ ਤੋਂ 2 ਮਹੀਨੇ ਬਾਅਦ ਹੀ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ

ਸਾਹਨੇਵਾਲ (ਜ.ਬ.)- ਸਹੁਰੇ ਪਰਿਵਾਰ ਵਲੋਂ ਨੂੰਹ ਨੂੰ ਦਾਜ ਹੋਰ ਲਿਆਉਣ ਲਈ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਗ-ਪ੍ਰੇਸ਼ਾਨ ਕਰਨ ’ਤੇ ਅੱਕੀ ਹੋਈ ਨੂੰਹ ਨੇ ਫਾਹਾ ਲੈ ਲਿਆ, ਜਿਸ ’ਤੇ ਲੜਕੀ ਦੇ ਪਿਤਾ ਦੀ ਸ਼ਿਕਾਇਤ ’ਤੇ ਪਤੀ ਸਮੇਤ ਸਹੁਰਾ ਪਰਿਵਾਰ ’ਤੇ ਕੇਸ ਦਰਜ ਕੀਤਾ ਗਿਆ। ਥਾਣਾ ਸਾਹਨੇਵਾਲ ਦੀ ਪੁਲਸ ਨੂੰ ਮਹਿੰਦਰ ਪੰਡਿਤ ਪੁੱਤਰ ਲਵਚੀ ਪੰਡਿਤ ਵਾਸੀ ਲੋਦੀਪੁਰ ਜ਼ਿਲਾ ਅਰਵਲ, ਬਿਹਾਰ ਨੇ ਸ਼ਿਕਾਇਤ ਦਿੱਤੀ ਕਿ ਮੇਰੀ ਲੜਕੀ ਸੰਮੀ ਕੁਮਾਰੀ (19) ਦਾ ਵਿਆਹ ਕਰੀਬ 2 ਮਹੀਨੇ ਪਹਿਲਾਂ ਕੌਸ਼ਲ ਪੰਡਿਤ ਨਾਲ ਹੋਇਆ ਸੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਸਰਹੱਦਾਂ ਸੀਲ! ਨਾਕਿਆਂ 'ਤੇ ਹਜ਼ਾਰ ਦੇ ਕਰੀਬ ਪੁਲਸ ਮੁਲਾਜ਼ਮ ਤਾਇਨਾਤ

ਵਿਆਹ ਤੋਂ ਬਾਅਦ ਮੇਰੀ ਲੜਕੀ ਨੂੰ ਹੋਰ ਦਾਜ ਲਿਆਉਣ ਲਈ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਗ-ਪ੍ਰੇਸ਼ਾਨ ਕਰਨ ਲੱਗ ਪਏ। ਮਹਿੰਦਰ ਪੰਡਿਤ ਨੇ ਦੱਸਿਆ ਕਿ ਬੀਤੀ 16 ਜੂਨ ਨੂੰ ਸਹੁਰੇ ਪਰਿਵਾਰ ਵਾਲਿਆਂ ਦਾ ਮੇਰੀ ਵੱਡੀ ਬੇਟੀ ਪੰਮੀ ਕੁਮਾਰੀ ਨੂੰ ਫੋਨ ਆਇਆ ਕਿ ਸ਼ੰਮੀ ਕੁਮਾਰੀ ਨੇ ਫਾਹਾ ਲੈ ਲਿਆ ਹੈ। ਇਸ ’ਤੇ ਉਹ ਤੁਰੰਤ ਉਸ ਦੇ ਸਹੁਰੇ ਘਰ ਪਹੁੰਚੇ ਤਾਂ ਮੇਰੀ ਲੜਕੀ ਦੀ ਮੌਤ ਹੋ ਚੁੱਕੀ ਸੀ।

ਮੁਦਈ ਨੇ ਸ਼ੱਕ ਜ਼ਾਹਿਰ ਕੀਤਾ ਕਿ ਕੌਸ਼ਲ ਪੰਡਿਤ ਪੁੱਤਰ ਮਹਿੰਦਰ ਪੰਡਿਤ ਪ੍ਰਕਾਸ਼ ਲਾਲਾ ਦਾ ਵੇਹੜਾ ਸ਼ਿਵ ਕਾਲੋਨੀ ਪਿੰਡ ਕੰਗਣਵਾਲ, ਸਹੁਰਾ ਮਹਿੰਦਰ ਪੰਡਿਤ, ਸੱਸ ਊਸ਼ਾ ਦੇਵੀ ਅਤੇ ਉਸ ਦੇ ਮਾਮੇ ਨੀਰਜ਼ ਪੰਡਿਤ ਨੇ ਘੱਟ ਦਾਜ ਲਿਆਉਣ ਕਰ ਕੇ ਹਸਮਸ਼ਵਰਾ ਹੋ ਕੇ ਛੱਤ ਵਾਲੇ ਪੱਖੇ ਨਾਲ ਫਾਹਾ ਦੇ ਕੇ ਮੇਰੀ ਬੇਟੀ ਨੂੰ ਜਾਨੋਂ ਮਾਰ ਦਿੱਤਾ। ਇਸ ਸ਼ਿਕਾਇਤ ’ਤੇ ਥਾਣਾ ਸਾਹਨੇਵਾਲ ਪੁਲਸ ਨੇ ਉਕਤ ਵਿਅਕਤੀਆਂ ਖਿਲਾਫ ਦਾਜ ਅਤੇ ਹੋਰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਉਕਤ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News