ਤਲਾਕ ਤੋਂ ਬਾਅਦ ਮਲਾਇਕਾ ਦਾ ਜੁੜ ਰਿਹਾ ਹੈ ਇਸ ਬਾਲੀਵੁੱਡ ਅਦਾਕਾਰ ਨਾਲ ਨਾਂ

Thursday, May 12, 2016 - 05:26 PM (IST)

 ਮੁੰਬਈ—ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਜੋੜੀ ਮਲਾਇਕਾ ਅਰੋੜਾ ਅਤੇ ਅਰਬਾਜ਼ ਖਾਨ ਦਾ ਤਲਾਕ ਹੋ ਗਿਆ ਹੈ ਪਰ ਹੁਣ ਮਲਾਇਕਾ ਦਾ ਨਾਂ ਅਰਜੁਨ ਕਪੂਰ  ਦੇ ਨਾਲ ਜੋੜਿਆ ਜਾ ਰਿਹਾ ਹੈ। ਪਿਛਲੇ ਕੁਝ ਦਿਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਤੋਂ ਬਾਅਦ ਦੋਵਾਂ ਨੂੰ ਦੇਰ ਰਾਤ ਇੱਕਠੇ ਦੇਖੇ ਜਾਣ ਦੀ ਵੀ ਚਰਚਾ ਹੈ। ਪਰ ਕਿਹਾ ਜਾਂਦਾ ਹੈ ਕਿ ਅਰਜੁਨ ਦੇ ਪਿਤਾ ਬੋਨੀ ਕਪੂਰ ਪਰੇਸ਼ਾਨ ਹਨ। ਮੀਡੀਆ ਦੀ ਰਿਪੋਰਟ ਦੇ ਮੁਤਾਬਕ, ਬੋਨੀ ਕਪੂਰ ਨੇ ਅਰਜੁਨ ਨੂੰ ਮਲਾਇਕਾ ਤੋਂ ਦੂਰ ਰਹਿਣ ਲਈ ਕਿਹਾ ਹੈ। ਇੱਕ ਬਾਲੀਵੁੱਡ ਵੇਬਸਾਈਡ ਦੇ ਅਨੁਸਾਰ, ਬੋਨੀ ਨੂੰ ਡਰ ਹੈ ਕਿ ਜੇਕਰ ਅਰਜੁਨ ਅਰਬਾਜ਼ ਦੀ ਪਤਨੀ ਨਾਲ ਨਜ਼ਰ ਆਵੇਗਾ ਤਾਂ ਉਸ ਦੇ ਕੈਰਿਅਰ ''ਤੇ ਅਸਰ ਪੈ ਸਕਦਾ ਹੈ। ਬੋਨੀ ਖਾਨ ਪਰਿਵਾਰ ਨਾਲ ਕੋਈ ਦੁਸ਼ਮਣੀ ਨਹੀਂ ਲੈਣਾ ਚਾਹੁੰਦੇ।


Related News