ਆਲੀਆ ਭੱਟ ਦੀ ਫ਼ਿਲਮ ''ਜਿਗਰਾ'' ਅਕਤੂਬਰ ਮਹੀਨੇ ਹੋਵੇਗੀ ਰਿਲੀਜ਼

Monday, Sep 23, 2024 - 02:34 PM (IST)

ਆਲੀਆ ਭੱਟ ਦੀ ਫ਼ਿਲਮ ''ਜਿਗਰਾ'' ਅਕਤੂਬਰ ਮਹੀਨੇ ਹੋਵੇਗੀ ਰਿਲੀਜ਼

ਮੁੰਬਈ (ਬਿਊਰੋ) : 'ਜਿਗਰਾ' 2024 ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫ਼ਿਲਮਾਂ 'ਚੋਂ ਇੱਕ ਹੈ। ਆਲੀਆ ਭੱਟ ਅਤੇ ਵੇਦਾਂਗ ਰੈਨਾ ਸਟਾਰਰ ਇਹ ਫ਼ਿਲਮ ਦੁਸਹਿਰੇ ਦੌਰਾਨ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਫ਼ਿਲਮ ਦਾ ਟੀਜ਼ਰ ਅਤੇ ਟ੍ਰੇਲਰ ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਹੈ, ਜਿਸ ਕਾਰਨ ਫ਼ਿਲਮ ਦੀ ਸਟੋਰੀ ਲਾਈਨ ਦਾ ਪਤਾ ਲੱਗ ਗਿਆ ਹੈ ਅਤੇ ਇਸ ਨੇ ਪ੍ਰਸ਼ੰਸਕਾਂ 'ਚ ਉਤਸ਼ਾਹ ਵਧਾਇਆ ਹੈ। ਹੁਣ ਹਾਲ ਹੀ 'ਚ ਆਲੀਆ ਨੇ ਸੋਸ਼ਲ ਮੀਡੀਆ 'ਤੇ ਖੂਬਸੂਰਤ ਤਸਵੀਰਾਂ ਸ਼ੇਅਰ ਕਰਕੇ ਫ਼ਿਲਮ ਦੇ ਟ੍ਰੇਲਰ ਬਾਰੇ ਅਪਡੇਟ ਦਿੱਤੀ ਹੈ। ਹਾਲਾਂਕਿ, ਉਨ੍ਹਾਂ ਨੇ ਟ੍ਰੇਲਰ ਰਿਲੀਜ਼ੰਗ ਦਾ ਕੋਈ ਅਧਿਕਾਰਤ ਤਰੀਕ ਦਾ ਐਲਾਨ ਨਹੀਂ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ ਅੱਲੂ ਅਰਜੁਨ ਦੀ 'ਪੁਸ਼ਪਾ 2' 'ਚ ਡੇਵਿਡ ਵਾਰਨਰ ਦੀ ਐਂਟਰੀ! ਵਾਇਰਲ ਹੋਇਆ ਲੁੱਕ

'ਜਿਗਰਾ' 'ਚ ਮੁੱਖ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਆਲੀਆ ਅਤੇ ਵੇਦਾਂਗ ਨੇ ਆਪਣੇ-ਆਪਣੇ ਸੋਸ਼ਲ ਮੀਡੀਆ 'ਤੇ ਫੁੱਲਾਂ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਪ੍ਰਸ਼ੰਸਕਾਂ ਨੂੰ ਦੱਸਿਆ ਹੈ ਕਿ 'ਜਿਗਰਾ' ਦਾ ਟ੍ਰੇਲਰ ਜਲਦ ਹੀ ਰਿਲੀਜ਼ ਕੀਤਾ ਜਾਵੇਗਾ। ਤਸਵੀਰਾਂ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਲਿਖਿਆ,"ਫੂਲੋਂ ਕਾ ਤਾਰੋ ਕਾ ਸਬਕਾ ਕਹਿਣਾ ਹੈ, ਜਿਗਰਾ ਦਾ ਟ੍ਰੇਲਰ ਜਲਦ ਆ ਰਿਹਾ ਹੈ। ਜਿਗਰਾ 11 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।" ਹਾਲਾਂਕਿ, ਆਲੀਆ ਅਤੇ ਵੇਦਾਂਗ ਨੇ ਟ੍ਰੇਲਰ ਦੀ ਕੋਈ ਅਧਿਕਾਰਤ ਰਿਲੀਜ਼ ਡੇਟ ਦਾ ਐਲਾਨ ਨਹੀਂ ਕੀਤਾ ਹੈ ਪਰ ਜੇਕਰ ਖਬਰਾਂ ਦੀ ਮੰਨੀਏ, ਤਾਂ ਮੇਕਰਸ 26 ਸਤੰਬਰ ਨੂੰ ਟ੍ਰੇਲਰ ਰਿਲੀਜ਼ ਕਰ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ ਪ੍ਰਸਿੱਧ ਅਦਾਕਾਰ ਦੀ ਵਿਗੜੀ ਸਿਹਤ, ਹਸਪਤਾਲ 'ਚ ਭਰਤੀ, ਹਾਲਤ ਨਾਜ਼ੁਕ

ਕੁਝ ਦਿਨ ਪਹਿਲਾਂ ਮੇਕਰਸ ਨੇ ਫ਼ਿਲਮ ਦਾ ਟੀਜ਼ਰ ਟ੍ਰੇਲਰ ਰਿਲੀਜ਼ ਕੀਤਾ ਸੀ। ਟੀਜ਼ਰ 'ਚ ਆਲੀਆ ਆਪਣੇ ਭਰਾ (ਵੇਦਾਂਗ) ਦੀ ਰੱਖਿਅਕ ਭੈਣ ਦੇ ਰੂਪ 'ਚ ਨਜ਼ਰ ਆ ਰਹੀ ਹੈ, ਜਿਸ ਨੂੰ ਪੁਲਸ ਨੇ ਵਿਦੇਸ਼ 'ਚ ਗ੍ਰਿਫ਼ਤਾਰ ਕਰ ਲਿਆ ਹੈ। ਦਰਸ਼ਕਾਂ ਦਾ ਉਤਸ਼ਾਹ ਬਰਕਰਾਰ ਰੱਖਣ ਲਈ ਆਲੀਆ ਹਰ ਰੋਜ਼ ਫ਼ਿਲਮ ਦੇ ਪੋਸਟਰ ਜਾਂ ਕੋਈ ਨਾ ਕੋਈ ਅਪਡੇਟ ਸ਼ੇਅਰ ਕਰਦੀ ਹੈ। ਹੁਣ ਇਸ ਫ਼ਿਲਮ ਦਾ ਟੀਜ਼ਰ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਜਿਸ ਨਾਲ ਦਰਸ਼ਕਾਂ 'ਚ ਫ਼ਿਲਮ ਨੂੰ ਲੈ ਕੇ ਉਤਸ਼ਾਹ ਵੱਧ ਗਿਆ ਹੈ। ਆਲੀਆ ਨੇ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਦੇ ਨਾਲ 'ਜਿਗਰਾ' ਦਾ ਸਹਿ-ਨਿਰਮਾਣ ਵੀ ਕੀਤਾ ਹੈ। 'ਜਿਗਰਾ' 11 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News