ਨਿਰਦੇਸ਼ਕ ਨੇ ਵਿਆਹ ਕਰਵਾਉਣ ਤੋਂ ਕੀਤਾ ਇਨਕਾਰ, ਮਾਪਿਆਂ ਨੇ ਕੀਤਾ ਕਤਲ, ਲਾਸ਼ ਨੂੰ ਕੱਟ ਕੇ ਬੈਗ 'ਚ ਸੁੱਟਿਆ

Friday, May 21, 2021 - 02:28 PM (IST)

ਨਿਰਦੇਸ਼ਕ ਨੇ ਵਿਆਹ ਕਰਵਾਉਣ ਤੋਂ ਕੀਤਾ ਇਨਕਾਰ, ਮਾਪਿਆਂ ਨੇ ਕੀਤਾ ਕਤਲ, ਲਾਸ਼ ਨੂੰ ਕੱਟ ਕੇ ਬੈਗ 'ਚ ਸੁੱਟਿਆ

ਮੁੰਬਈ (ਬਿਊਰੋ)- ਹਾਲ ਹੀ ਵਿਚ ਈਰਾਨ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਥੇ 47 ਸਾਲਾ ਨਿਰਦੇਸ਼ਕ ਬਾਬਕ ਖੁਰਮਮੀਦੀਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਕਤਲ ਨਿਰਦੇਸ਼ਕ ਦੇ ਮਾਪਿਆਂ ਵਲੋਂ ਕੀਤਾ ਗਿਆ ਹੈ। ਇੰਨਾ ਹੀ ਨਹੀਂ, ਆਪਣੇ ਬੇਟੇ ਦਾ ਕਤਲ ਕਰਨ ਤੋਂ ਬਾਅਦ ਮਾਪਿਆਂ ਨੇ ਉਸ ਦੀ ਮ੍ਰਿਤਕ ਦੇਹ ਦੇ ਟੋਟੇ ਕਰਕੇ ਬੈਗ ਵਿਚ ਪਾ ਕੇ ਸੁੱਟ ਦਿੱਤੇ। ਇਹ ਕਤਲ ਵਿਆਹ ਨਾ ਕਰਨ ਦੀ ਮੰਗ 'ਤੇ ਕੀਤਾ ਗਿਆ ਹੈ।

ਇਕ ਰਿਪੋਰਟ ਅਨੁਸਾਰ ਜਦੋਂ ਉਹ ਬੱਚਿਆਂ ਨੂੰ ਫ਼ਿਲਮਾਂ ਦੀ ਪੜ੍ਹਾਈ ਸਿਖਾਉਣ ਲਈ ਈਰਾਨ ਪਰਤਿਆ ਸੀ। ਉਸੇ ਸਮੇਂ ਉਹ ਆਪਣੇ ਘਰ ਵਿਆਹ ਨਾ ਕਰਾਉਣ ਬਾਰੇ ਮਾਪਿਆਂ ਨਾਲ ਝਗੜਾ ਕਰ ਗਿਆ, ਜਿਸ ਤੋਂ ਬਾਅਦ ਮਾਪਿਆਂ ਨੇ ਬਾਬਕ ਖੁਰਮਮਦੀਨ ਦਾ ਕਤਲ ਕਰ ਦਿੱਤਾ।

PunjabKesariਤਹਿਰਾਨ ਫੌਜਦਾਰੀ ਅਦਾਲਤ ਦੇ ਮੁਖੀ ਮੁਹੰਮਦ ਸ਼ਹਿਰੀ ਨੇ ਕਿਹਾ ਕਿ ਬਾਬਕ ਖੁਰਮਮੀਦੀਨ ਦੇ ਪਿਤਾ ਨੇ ਇਕਬਾਲ ਕੀਤਾ ਕਿ ਉਸ ਨੇ ਪਹਿਲਾਂ ਆਪਣੇ ਬੇਟੇ ਨੂੰ ਅਨਸਥੀਸੀਆ ਦਿੱਤੀ ਸੀ। ਇਸ ਤੋਂ ਬਾਅਦ ਉਸ ਨੇ ਉਸ ਦੇ ਸਰੀਰ ਨੂੰ ਚਾਕੂ ਨਾਲ ਵੱਢ ਦਿੱਤਾ ਅਤੇ ਇਸ ਨੂੰ ਥੈਲੇ ਵਿਚ ਪਾ ਕੇ ਸੁੱਟ ਦਿੱਤਾ। ਹਾਲਾਂਕਿ ਬਾਬਕ ਖੁਰਮਮੀਦੀਨ ਦੇ ਮਾਪਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

PunjabKesari

ਤੁਹਾਨੂੰ ਦੱਸ ਦੇਈਏ ਕਿ ਬਾਬਕ ਖੁਰਮਮੀਦੀਨ ਨੇ ਸਾਲ 2009 ਵਿਚ ਤਹਿਰਾਨ ਦੀ ਫਾਈਨਲ ਆਰਟਸ ਯੂਨੀਵਰਸਿਟੀ ਦੀ ਫੈਕਲਟੀ ਤੋਂ ਸਿਨੇਮਾ ਵਿਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ ਸੀ। ਫਿਰ ਉਹ ਲੰਡਨ ਚਲਾ ਗਿਆ। ਬਾਬਕ ਖੁਰਮਮੀਦੀਨ ਨੇ ਲੰਡਨ ਵਿਚ ਰਹਿੰਦਿਆਂ ਕੁਝ ਛੋਟੀਆਂ ਫ਼ਿਲਮਾਂ ਬਣਾਈਆਂ ਹਨ।

ਨੋਟ- ਇਸ ਖ਼ਬਰ 'ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News