ਕੀ ਦੇਖਿਆ ਸਤਿੰਦਰ ਸਰਤਾਜ ਦਾ ਘਰ, ਗਾਇਕ ਕਿਉਂ ਆਪਣੇ ਘਰ ਨੂੰ ਕਹਿੰਦੇ ਨੇ ''ਫ਼ਿਰਦੌਸ''? ਕੀ ਹੈ ਇਹ ਦਾ ਮਤਲਬ

Monday, Aug 12, 2024 - 01:25 PM (IST)

ਕੀ ਦੇਖਿਆ ਸਤਿੰਦਰ ਸਰਤਾਜ ਦਾ ਘਰ, ਗਾਇਕ ਕਿਉਂ ਆਪਣੇ ਘਰ ਨੂੰ ਕਹਿੰਦੇ ਨੇ ''ਫ਼ਿਰਦੌਸ''? ਕੀ ਹੈ ਇਹ ਦਾ ਮਤਲਬ

ਜਲੰਧਰ (ਬਿਊਰੋ) : ਸੂਫ਼ੀ ਗਾਇਕ ਸਤਿੰਦਰ ਸਰਤਾਜ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਦਾ ਬਹਾਰ ਗਾਇਕਾਂ ਦੀ ਸੂਚੀ 'ਚ ਸਭ ਤੋਂ ਉੱਪਰ ਹਨ। ਗਾਇਕ ਦੇ ਗੀਤਾਂ ਨੂੰ ਪ੍ਰਸ਼ੰਸਕ ਇੰਨਾ ਪਸੰਦ ਕਰਦੇ ਹਨ ਕਿ ਯੂਟਿਊਬ 'ਤੇ ਪਲ਼ਾਂ 'ਚ ਹੀ ਟ੍ਰੈਂਡ ਕਰਨ ਲੱਗ ਜਾਂਦੇ ਹਨ।

PunjabKesari

ਹਾਲ ਹੀ 'ਚ ਗਾਇਕ ਨੇ ਆਪਣੇ ਘਰ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਨੂੰ ਦੇਖ ਕੋਈ ਵੀ ਕਹੇਗਾ ਕਿ ਇਹ ਘਰ ਨਹੀਂ ਸਗੋਂ ਕੋਈ ਮਿਊਜ਼ਿਅਮ ਹੈ, ਕਿਉਂਕਿ ਗਾਇਕ ਨੇ ਆਪਣੇ ਰਹਿਣ, ਪੜ੍ਹਨ ਆਦਿ ਦੀਆਂ ਜਗ੍ਹਾ ਨੂੰ ਸੁੰਦਰ-ਸੁੰਦਰ ਨਾਮ ਪਲੇਟਾਂ ਨਾਲ ਸਜਾਇਆ ਹੋਇਆ ਹੈ।

PunjabKesari

ਇਸ ਦੇ ਨਾਲ ਦੀ ਗਾਇਕ ਨੇ ਆਪਣੇ ਘਰ 'ਤੇ ਉੱਪਰ 'ਫ਼ਿਰਦੌਸ' ਲਿਖਿਆ ਹੋਇਆ ਹੈ, ਜੋ ਕਿ ਸਭ ਦਾ ਧਿਆਨ ਖਿੱਚਦਾ ਹੈ।

PunjabKesari

ਕੀ ਹੈ ਫ਼ਿਰਦੌਸ ਦਾ ਮਤਲਬ
ਜੇਕਰ ਅਸੀਂ ਇੱਥੇ ਫ਼ਿਰਦੌਸ ਸ਼ਬਦ ਦੇ ਭਾਵ ਦਾ ਪਤਾ ਕਰੀਏ ਤਾਂ ਇਸ ਦਾ ਭਾਵ ਹੈ 'ਸਵਰਗ'। ਇਸ ਦੌਰਾਨ ਕਹਿ ਸਕਦੇ ਹਾਂ ਕਿ ਗਾਇਕ ਸਰਤਾਜ ਆਪਣੇ ਘਰ ਨੂੰ ਆਪਣਾ ਸਵਰਗ ਮੰਨਦਾ ਹੈ।

PunjabKesari

ਇਸ ਤੋਂ ਇਲਾਵਾ ਗਾਇਕ ਨੇ ਘਰ 'ਚ ਕਾਫ਼ੀ ਖੂਬਸੂਰਤ ਬਾਗਬਾਨੀ ਵੀ ਕੀਤੀ ਹੋਈ ਹੈ।

PunjabKesari

ਜੇਕਰ ਗਾਇਕ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਸਤਿੰਦਰ ਸਰਤਾਜ ਦਾ ਨਵਾਂ ਗੀਤ ਰਿਲੀਜ਼ ਹੋਇਆ ਸੀ, ਜਿਸ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਿਆਰ ਨਿਵਾਜਿਆ।

PunjabKesari

ਇਸ ਦੇ ਨਾਲ ਹੀ ਪਿਛਲੀ ਵਾਰ ਗਾਇਕ ਬਤੌਰ ਅਦਾਕਾਰ ਫ਼ਿਲਮ 'ਸ਼ਾਯਰ' 'ਚ ਨਜ਼ਰ ਆਏ ਸਨ।

PunjabKesari

ਇਸ ਫ਼ਿਲਮ 'ਚ ਗਾਇਕ ਦੇ ਨਾਲ ਨੀਰੂ ਬਾਜਵਾ ਨਜ਼ਰ ਆਈ ਸੀ।

 

ਫ਼ਿਲਮ ਨੇ ਦਰਸ਼ਕਾਂ ਅਤੇ ਪ੍ਰਸ਼ੰਸਕਾਂ ਦੋਵਾਂ ਨੂੰ ਕਾਫ਼ੀ ਖੁਸ਼ ਕੀਤਾ ਸੀ।


author

sunita

Content Editor

Related News