ਵਡਾਲੀ ਘਰਾਣੇ ਨੇ ਹਾਸਲ ਕੀਤੀ ਇਤਿਹਾਸਕ ਉਪਲਬਧੀ, ਪੰਜਾਬ ਦਾ ਨਾਂ ਕੀਤਾ ਰੋਸ਼ਨ
Wednesday, Jan 22, 2025 - 01:12 PM (IST)
ਐਂਟਰਟੇਨਮੈਂਟ ਡੈਸਕ - ਪ੍ਰਸਿੱਧ ਗਾਇਕ ਲਖਵਿੰਦਰ ਵਡਾਲੀ ਕੁੰਭ ਮੇਲੇ 'ਚ ਪ੍ਰਸਤੁਤੀ ਦੇਣ ਵਾਲੇ ਪਹਿਲੇ ਪੰਜਾਬੀ ਗਾਇਕ ਬਣ ਗਏ ਹਨ। ਵਡਾਲੀ ਘਰਾਣੇ ਦੀ ਇਸ ਇਤਿਹਾਸਕ ਉਪਲਬਧੀ ਨੇ ਨਾ ਸਿਰਫ ਪੰਜਾਬ ਸਗੋਂ ਪੂਰੇ ਭਾਰਤ ਦੇ ਸੰਗੀਤ ਪ੍ਰੇਮੀਆਂ 'ਚ ਮਾਣ ਅਤੇ ਉਲਾਸ ਦਾ ਮਾਹੌਲ ਪੈਦਾ ਕੀਤਾ ਹੈ। 23 ਜਨਵਰੀ 2025 ਨੂੰ, ਪ੍ਰਯਾਗਰਾਜ 'ਚ ਮਹਾਕੁੰਭ ਦੇ ਸੰਸਕ੍ਰਿਤੀਕ ਮੰਚ ‘ਤੇ ਲਖਵਿੰਦਰ ਵਡਾਲੀ ਆਪਣੀ ਪ੍ਰਸਤੁਤੀ ਦੇਣਗੇ। ਇਹ ਮੰਚ ਸੰਸਕ੍ਰਿਤੀ ਮੰਤਰਾਲਾ, ਭਾਰਤ ਸਰਕਾਰ ਅਤੇ ਉੱਤਰ ਮੱਧ ਖੇਤਰ ਸੰਸਕ੍ਰਿਤੀ ਕੇਂਦਰ, ਪ੍ਰਯਾਗਰਾਜ ਦੁਆਰਾ ਸਥਾਪਿਤ ਕੀਤਾ ਗਿਆ ਹੈ, ਜੋ ਭਾਰਤ ਦੀ ਸੰਸਕ੍ਰਿਤੀਕ ਵਿਵਿਧਤਾ ਨੂੰ ਦਰਸਾਉਣ ਲਈ ਸਮਰਪਿਤ ਹੈ।
ਇਹ ਖ਼ਬਰ ਵੀ ਪੜ੍ਹੋ - ਸੈਫ 'ਤੇ ਹਮਲਾ ਕਰਨ ਤੋਂ ਪਹਿਲਾਂ ਹਮਲਾਵਰ ਨੇ ਕੀਤਾ ਸੀ ਇਹ ਕੰਮ, CCTV ਫੁਟੇਜ ਤੋਂ ਹੋਇਆ ਹੈਰਾਨੀਜਨਕ ਖੁਲਾਸਾ
ਲਖਵਿੰਦਰ ਵਡਾਲੀ, ਵਿਸ਼ਵਵਿਖਿਆਤ ਵਡਾਲੀ ਘਰਾਣੇ ਦੇ ਪ੍ਰਤਿਨਿਧੀ, ਆਪਣੀ ਗਾਇਕੀ 'ਚ ਸੂਫੀ ਭਗਤੀ, ਭਾਰਤੀ ਸ਼ਾਸਤਰੀ ਸੰਗੀਤ ਅਤੇ ਪੰਜਾਬੀ ਲੋਕ ਸੰਗੀਤ ਦੀ ਅਨੋਖੀ ਵਿਰਾਸਤ ਨੂੰ ਸੰਜੋਏ ਹੋਏ ਹਨ। ਵਡਾਲੀ ਘਰਾਣੇ ਨੇ ਦਸ਼ਕਾਂ ਤੋਂ ਭਾਰਤੀ ਸੰਗੀਤ ਨੂੰ ਸਮਰਿੱਧ ਕੀਤਾ ਹੈ। ਇਸ ਘਰਾਣੇ ਦੀ ਪਰੰਪਰਾ ਅਮੀਰ ਖੁਸਰੋ, ਬੁੱਲੇ ਸ਼ਾਹ ਅਤੇ ਗੁਰੂ ਨਾਨਕ ਦੇਵੀ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਰਹੀ ਹੈ। ਲਖਵਿੰਦਰ ਵਡਾਲੀ ਨੇ ਆਪਣੀ ਵਿਸ਼ਿਸ਼ਟ ਸ਼ੈਲੀ ਨਾਲ ਇਸ ਧਰੋਹਰ ਨੂੰ ਨਵੀਆਂ ਉੱਚਾਈਆਂ ‘ਤੇ ਪਹੁੰਚਾਇਆ ਹੈ।
ਇਹ ਖ਼ਬਰ ਵੀ ਪੜ੍ਹੋ - ਮੁਲਜ਼ਮ ਦਾ ਕਬੂਲਨਾਮਾ, ਦੱਸਿਆ ਕਿਉਂ ਸੈਫ ਅਲੀ ਖ਼ਾਨ ਨੂੰ ਮਾਰਿਆ ਸੀ ਚਾਕੂ
ਲਖਵਿੰਦਰ ਵਡਾਲੀ ਨੇ ਇਸ ਇਤਿਹਾਸਕ ਮੌਕੇ ‘ਤੇ ਕਿਹਾ, ''ਕੁੰਭ ਮੇਲਾ ਸਿਰਫ਼ ਧਾਰਮਿਕ ਆਯੋਜਨ ਨਹੀਂ ਹੈ ਸਗੋ ਇਹ ਭਾਰਤ ਦੀ ਆਤਮਾ ਹੈ। ਇਥੇ ਪ੍ਰਦਰਸ਼ਨ ਕਰਨਾ ਮੇਰੇ ਲਈ ਮਾਣ ਦਾ ਸਮਾਂ ਹੈ। ਇਸ ਮੰਚ ਤੋਂ ਮੈਂ ਆਪਣੀ ਸੰਗੀਤ ਪਰੰਪਰਾ ਦੇ ਜ਼ਰੀਏ ਪੂਰੇ ਦੇਸ਼ ਨੂੰ ਵਡਾਲੀ ਘਰਾਣੇ ਦਾ ਪ੍ਰੇਮ ਅਤੇ ਸ਼ਾਂਤੀ ਦਾ ਸੰਦੇਸ਼ ਦੇਣਾ ਚਾਹੁੰਦਾ ਹਾਂ।'' ਲਖਵਿੰਦਰ ਵਡਾਲੀ ਦੀ ਪ੍ਰਸਤੁਤੀ ਇਸ 'ਚ ਇਕ ਮਹਤਵਪੂਰਨ ਕਦਮ ਸਾਬਤ ਹੋਵੇਗੀ ਕਿਉਂਕਿ ਇਹ ਪਹਿਲੀ ਵਾਰ ਹੈ ਜਦੋਂ ਪੰਜਾਬੀ ਕਲਾਕਾਰ ਕੁੰਭ ਮੇਲੇ ਦੇ ਮੰਚ ‘ਤੇ ਪ੍ਰਸਤੁਤੀ ਦੇਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8