ਲੋਕ ਆਖਦੇ ਸੀ ਕੰਡਕਟਰ ਬਣੇਗਾ ਪਰ ''ਕਿਸਮਤ'' ਨੇ ਬਣਾਇਆ ਡਾਇਰੈਕਟਰ : ਜਗਦੀਪ ਸਿੱਧੂ

Wednesday, Sep 22, 2021 - 05:57 PM (IST)

ਲੋਕ ਆਖਦੇ ਸੀ ਕੰਡਕਟਰ ਬਣੇਗਾ ਪਰ ''ਕਿਸਮਤ'' ਨੇ ਬਣਾਇਆ ਡਾਇਰੈਕਟਰ : ਜਗਦੀਪ ਸਿੱਧੂ

ਚੰਡੀਗੜ੍ਹ (ਬਿਊਰੋ) - ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਡਾਇਰੈਕਟਰ ਜਗਦੀਪ ਸਿੱਧੂ, ਜੋ ਕਿ ਇੱਕ ਵਾਰ ਫਿਰ ਤੋਂ ਆਪਣੀ ਡਾਇਰੈਕਸ਼ਨ ਅਤੇ ਲਿਖਤ ਨੂੰ ਲੈ 23 ਸਤੰਬਰ ਨੂੰ ਦਰਸ਼ਕਾਂ ਦੇ ਰੁਬਰੂ ਹੋ ਰਹੇ ਹਨ। ਦੱਸ ਦਈਏ ਤਿੰਨ ਸਾਲ ਪਹਿਲਾਂ 21 ਸਤੰਬਰ ਨੂੰ 'ਕਿਸਮਤ' ਦਾ ਪਹਿਲਾ ਭਾਗ ਰਿਲੀਜ਼ ਹੋਇਆ ਸੀ, ਜਿਸ ਨੂੰ ਲੈ ਕੇ ਆਪਣੇ ਜਜ਼ਬਾਤਾਂ ਨੂੰ ਡਾਇਰੈਕਟਰ ਜਗਦੀਪ ਸਿੱਧੂ ਨੇ ਇੱਕ ਇਮੋਸ਼ਨਲ ਪੋਸਟ ਸਾਂਝੀ ਕੀਤੀ ਹੈ। ਜਗਦੀਪ ਸਿੱਧੂ ਨੇ 'ਕਿਸਮਤ' ਫ਼ਿਲਮ ਦੀ ਡਾਇਰੈਕਸ਼ਨ ਕਰਦਾ ਹੋਇਆ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, ''3 ਸਾਲ ਕਿਸਮਤ...ਬਾਪੂ ਕਹਿੰਦਾ ਸੀ collector ਬਣੂ ਅਤੇ ਲੋਕ ਕਹਿੰਦੇ ਸੀ ਕੰਡਕਟਰ ਬਣੂ। ਕਿਸਮਤ ਨੇ ਅੱਜ ਦੇ ਦਿਨ ਡਾਇਰੈਕਟਰ ਬਣਾ ਦਿੱਤਾ ਸੀ। ਫ਼ਿਲਮ ਬਨਾਉਣ ਨਾਲੋਂ ਵੀ ਜ਼ਿਆਦਾ ਔਖਾ ਸੀ ਆ ਪਹਿਲਾ ਐਕਸ਼ਨ ਬੋਲਣਾ..ਸ਼ੁਕਰ..ਬਾਬਾ ਸਭ ਦੇ ਸੁਫ਼ਨੇ ਪੂਰੇ ਕਰੇ।'' ਇਸ ਪੋਸਟ 'ਤੇ ਸਰਗੁਣ ਮਹਿਤਾ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਨੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਸ ਤੋਂ ਇਲਾਵਾ ਪ੍ਰਸ਼ੰਸਕ ਵੀ ਕੁਮੈਂਟ ਕਰ ਰਹੇ ਹਨ।

PunjabKesari

ਦੱਸ ਦਈਏ 'ਕਿਸਮਤ-2' ਨੂੰ ਲੈ ਕੇ ਕਲਾਕਾਰਾਂ ਦੇ ਨਾਲ ਦਰਸ਼ਕ ਵੀ ਕਾਫੀ ਉਤਸੁਕ ਹਨ। ਇਸ ਫ਼ਿਲਮ 'ਚ ਵੀ ਐਮੀ ਵਿਰਕ, ਸਰਗੁਣ ਮਹਿਤਾ ਤੇ ਤਾਨਿਆ ਤੇ ਕਈ ਹੋਰ ਪੰਜਾਬੀ ਕਲਾਕਾਰ ਨਜ਼ਰ ਆਉਣਗੇ। ਫ਼ਿਲਮ ਦੇ ਟਰੇਲਰ ਤੋਂ ਲੈ ਕੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਹੈ। ਬਾਕੀ ਹੁਣ ਕੱਲ ਪਤਾ ਚੱਲੇਗਾ ਜਦੋਂ ਫ਼ਿਲਮ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਿਰ ਹੋਵੇਗੀ। 

ਫ਼ਿਲਮ 'ਕਿਸਮਤ 2' 'ਚ ਐਮੀ ਵਿਰਕ ਤੇ ਸਰਗੁਣ ਮਹਿਤਾ ਨਾਲ ਤਾਨੀਆ ਵੀ ਨਜ਼ਰ ਆਵੇਗੀ। ਜਦੋਂ ਤੋਂ ਇਸ ਬਾਰੇ ਐਲਾਨ ਕੀਤਾ ਗਿਆ ਹੈ, ਉਦੋਂ ਤੋਂ ਦਰਸ਼ਕ ਇਹ ਜਾਣਨ ਲਈ ਉਤਸੁਕ ਹਨ ਕਿ ਫ਼ਿਲਮ 'ਚ ਤਾਨੀਆ ਦਾ ਕੀ ਲੁੱਕ ਅਤੇ ਕਿਰਦਾਰ ਹੋਵੇਗਾ ਪਰ ਦਰਸ਼ਕਾਂ ਨੂੰ ਫ਼ਿਲਮ ਦਾ ਟਰੇਲਰ ਵੇਖਣ ਤੋਂ ਬਾਅਦ ਨਿਰਾਸ਼ਾ ਮਿਲੀ ਹੈ। ਉਨ੍ਹਾਂ ਨੂੰ ਫ਼ਿਲਮ ਦੇ ਟਰੇਲਰ 'ਚ ਅਦਾਕਾਰਾ ਦੀ ਇਕ ਝਲਕ ਮਿਲਣ ਦੀ ਉਮੀਦ ਸੀ ਪਰ ਤਾਨੀਆ ਫ਼ਿਲਮ ਦੇ ਟਰੇਲਰ 'ਚ ਕਿਤੇ ਨਜ਼ਰ ਨਹੀਂ ਆਈ।

 
 
 
 
 
 
 
 
 
 
 
 
 
 
 
 

A post shared by Jagdeep Sidhu (@jagdeepsidhu3)

ਇਸ ਤੋਂ ਇਲਾਵਾ ਤਾਨਿਆ ਫ਼ਿਲਮ ਦੇ ਰਿਲੀਜ਼ ਹੋਏ ਕਿਸੇ ਗੀਤ 'ਚ ਵੀ ਨਜ਼ਰ ਨਹੀਂ ਆਈ। ਇਨ੍ਹਾਂ ਸਾਰੀਆਂ ਚੀਜ਼ਾਂ ਨੇ ਤਾਨਿਆ ਦੀ ਦਿੱਖ ਤੇ ਫ਼ਿਲਮ 'ਚ ਉਸ ਦੀ ਭੂਮਿਕਾ ਬਾਰੇ ਬਹੁਤ ਸਾਰੇ ਸਵਾਲ ਖੜ੍ਹੇ ਕਰ ਦਿੱਤੇ ਹਨ। ਹੁਣ ਅਖੀਰ 'ਚ ਅਦਾਕਾਰਾ ਨੇ ਦਰਸ਼ਕਾਂ ਨੂੰ 23 ਸਤੰਬਰ 2021 ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ 'ਚ ਉਨ੍ਹਾਂ ਦੀ ਲੁੱਕ ਤੇ ਰੋਲ ਬਾਰੇ ਸੋਚਾਂ 'ਚ ਪਾ ਦਿੱਤਾ ਹੈ। ਤਾਨਿਆ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਅਪਲੋਡ ਕੀਤੀ ਹੈ, ਜਿਸ 'ਚ ਉਨ੍ਹਾਂ ਦੀ ਲੁੱਕ ਦਾ ਖੁਲਾਸਾ ਹੁੰਦਾ ਹੈ। ਹਾਲਾਂਕਿ ਤਸਵੀਰ 'ਚ ਤਾਨਿਆ ਦਾ ਚਿਹਰਾ ਦੇਖਣ ਨੂੰ ਨਹੀਂ ਮਿਲ ਰਿਹਾ ਹੈ ਕਿਉਂਕਿ ਇਹ ਸ਼ਾਟ ਪਿੱਛੇ ਤੋਂ ਲਿਆ ਗਿਆ ਹੈ। ਤੁਸੀਂ ਵੇਖ ਸਕਦੇ ਹੋ ਕਿ ਫ਼ਿਲਮ 'ਚ ਤਾਨਿਆ ਦੇ ਵਾਲ ਛੋਟੇ ਹਨ। ਤਸਵੀਰ ਵੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਫ਼ਿਲਮ ਦੇ ਨਿਰਮਾਤਾਵਾਂ ਵੱਲੋਂ ਉਨ੍ਹਾਂ ਦੇ ਕਿਰਦਾਰ ਤੇ ਦਿੱਖ ਨੂੰ ਗੁਪਤ ਰੱਖਿਆ ਜਾ ਰਿਹਾ ਹੈ।


 


author

sunita

Content Editor

Related News