ਰਿਸ਼ਭ ਸ਼ੈੱਟੀ ਨੇ ‘ਕਾਂਤਰਾ’ ਨੂੰ ਇੰਡੀਆ ਗੇਟ ''ਤੇ ਕੀਤਾ ਪ੍ਰਮੋਟ

Sunday, Nov 06, 2022 - 11:05 AM (IST)

ਰਿਸ਼ਭ ਸ਼ੈੱਟੀ ਨੇ ‘ਕਾਂਤਰਾ’ ਨੂੰ ਇੰਡੀਆ ਗੇਟ ''ਤੇ ਕੀਤਾ ਪ੍ਰਮੋਟ

ਮੁੰਬਈ (ਬਿਊਰੋ) - ਹੋਂਬਲੇ ਫਿਲਮਜ਼ ਦੀ ‘ਕਾਂਤਾਰਾ’ ਬਾਕਸ ਆਫਿਸ ’ਤੇ ਜ਼ਬਰਦਸਤ ਸਫ਼ਲਤਾ ਦਾ ਮਜ਼ਾ ਲੈ ਰਹੀ ਹੈ। ਫ਼ਿਲਮ ਦੀ ਕਾਸਟ ਅਤੇ ਪੂਰੀ ਟੀਮ ਇਸ ਲਈ ਬਹੁਤ ਧੰਨਵਾਦੀ ਹੈ। ਜਿੱਥੇ ਫ਼ਿਲਮ ਦੇ ਅਭਿਨੇਤਾ ਰਿਸ਼ਭ ਸ਼ੈੱਟੀ ਬਾਕਸ ਆਫਿਸ ’ਤੇ ਆਪਣੀ ਤਾਜ਼ਾ ਜਿੱਤ ’ਤੇ ਸਵਾਰ ਹਨ, ਉਹ ਤੇ ਟੀਮ ਫ਼ਿਲਮ ਨੂੰ ਪ੍ਰਮੋਟ ਕਰਨ ਲਈ ਕੋਈ ਕਸਰ ਨਹੀਂ ਛੱਡ ਰਹੇ ਹਨ।

PunjabKesari

ਅੱਜ ਉਹ ਤੇ ਫ਼ਿਲਮ ਦੀ ਮੁੱਖ ਅਦਾਕਾਰਾ ਸਪਤਮੀ ਗੌੜਾ ਫ਼ਿਲਮ ਦੀ ਪ੍ਰਮੋਸ਼ਨ ਲਈ ਇੰਡੀਆ ਗੇਟ, ਦਿੱਲੀ ਗਏ। 

PunjabKesari

ਦੱਸ ਦਈਏ ਕਿ 'ਕਾਂਤਾਰਾ' ਦਾ ਕੰਨੜ ਤੇ ਹਿੰਦੀ ਰੀਮੇਕ 30 ਸਤੰਬਰ ਅਤੇ 14 ਅਕਤੂਬਰ ਨੂੰ ਰਿਲੀਜ਼ ਕੀਤਾ ਗਿਆ ਸੀ। ਫ਼ਿਲਮ ਨੂੰ ਰਿਸ਼ਭ ਸ਼ੈੱਟੀ ਦੁਆਰਾ ਲਿਖਿਆ ਤੇ ਨਿਰਦੇਸ਼ਿਤ ਕੀਤਾ ਗਿਆ ਹੈ।

PunjabKesari

ਹੋਂਬਲੇ ਫਿਲਮਜ਼ ਦੇ ਤਹਿਤ ਵਿਜੇ ਕਿਰਾਗੰਦੂਰ ਤੇ ਚਲੂਵੇ ਗੌੜਾ ਦੁਆਰਾ ਨਿਰਮਿਤ, ਫ਼ਿਲਮ ’ਚ ਮੁੱਖ ਭੂਮਿਕਾਵਾਂ ’ਚ ਰਿਸ਼ਭ ਸ਼ੈੱਟੀ, ਸਪਤਮੀ ਗੌੜਾ ਤੇ ਕਿਸ਼ੋਰ ਕੁਮਾਰ ਹਨ। ਬਾਕਸ ਆਫਿਸ ’ਤੇ ਸ਼ਾਨਦਾਰ ਵਾਧਾ ਦਰਜ ਕਰਨ ਤੋਂ ਇਲਾਵਾ ‘ਕਾਂਤਾਰਾ’ ਭਾਰਤ ਦੀਆਂ ਮੌਜੂਦਾ ਟਾਪ 250 ਫ਼ਿਲਮਾਂ ਦੀ ਸੂਚੀ ’ਚ ਨੰਬਰ 1 ’ਤੇ ਵੀ ਪੁੱਜ ਗਈ ਹੈ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News