ਦੇਖੋ ਪਿਆਰ ਨਾ ਮਿਲਣ ''ਤੇ ਕਬਾਬ ''ਚ ਹੱਡੀ ਬਣਦਿਆਂ ਦੀਆਂ ਕੁਝ ਫਨੀ ਤਸਵੀਰਾਂ (PICS)
Wednesday, Apr 20, 2016 - 08:26 AM (IST)

ਮੁੰਬਈ : ਅੱਜਕਲ ਦੀ ਪੀੜ੍ਹੀ ਪੁਰਾਣੀ ਪੀੜ੍ਹੀ ਨਾਲੋਂ ਕਿਤੇ ਅਡਵਾਂਸ ਹੋ ਗਈ ਹੈ। ਅੱਜਕਲ ਦੀ ਪੀੜ੍ਹੀ ਨੂੰ ਬਚਪਨ ''ਚ ਹੀ ਪਿਆਰ ਹੋ ਜਾਂਦਾ ਹੈ ਪਰ ਉਹ ਗੱਲ ਵੱਖਰੀ ਹੈ ਕਿ ਜਦੋਂ ਉਨ੍ਹਾਂ ਨੂੰ ਆਪਣੀ ਗਲਤੀ ਦਾ ਅਨੁਭਵ ਹੁੰਦਾ ਹੈ ਤਾਂ ਵੱਖ ਵੀ ਬਹੁਤ ਛੇਤੀ ਹੋ ਜਾਂਦੇ ਹਨ। ਅੱਜਕਲ ਦੇ ਵਿਆਹ ਵੀ ਵਧੇਰੇ ਸਮੇਂ ਤੱਕ ਟਿਕਦੇ ਨਹੀਂ। ਕੁਝ ਸਾਲਾਂ ਦੇ ਪਿਆਰ ਤੋਂ ਬਾਅਦ ਉਨ੍ਹਾਂ ਵਿਚਕਾਰ ਪਿਆਰ ਖਤਮ ਹੋ ਜਾਂਦਾ ਹੈ ਅਤੇ ਉਹ ਇਕ-ਦੂਜੇ ਤੋਂ ਵੱਖ ਹੋ ਜਾਂਦੇ ਹਨ। ਹੁਣ ਦੀ ਨਵੀਂ ਪੀੜ੍ਹੀ ਲਈ ''ਵੈਲਨਟਾਈਸ ਡੇ'' (ਪ੍ਰੇਮ ਦਿਹਾੜਾ) ''ਤੇ ਆਪਣੇ ਸਾਥੀ ਲੱਭਣਾ ਬਹੁਤ ਜ਼ਰੂਰੀ ਹੋ ਗਿਆ ਹੈ। ਕਈ ਵਾਰ ਅਜਿਹਾ ਵੀ ਹੁੰਦਾ ਹੈ ਜਦੋਂ ਤੁਸੀਂ ਕਿਸੇ ਨੂੰ ਪਸੰਦ ਕਰੋ ਅਤੇ ਉਹੀ ਵਿਅਕਤੀ ਤੁਹਾਨੂੰ ਛੱਡ ਕੇ ਕਿਸੇ ਹੋਰ ਨਾਲ ਚੱਲ ਜਾਵੇ ਤਾਂ ਕਿੰਨਾ ਦੁੱਖ ਹੁੰਦਾ ਹੈ ਇਹ ਗੱਲ ਤਾਂ ਉਹੀ ਜਾਣਦਾ ਹੈ, ਜਿਸ ''ਤੇ ਇਹ ਘਟਨਾ ਵਾਪਰਦੀ ਹੈ। ਬਹੁਤ ਸਾਰੇ ਵਿਅਕਤੀ ਅਜਿਹੇ ਹੁੰਦੇ ਹਨ, ਜੋ ਬਹੁਤ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਇਕੱਲੇ ਰਹਿੰਦੇ ਹਨ। ਅੱਜ ਅਸੀਂ ਤੁਹਾਨੂੰ ਕੁਝ ਇਹੋ-ਜਿਹੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਆਪਣੇ ਹਾਸੇ ਨੂੰ ਰੋਕ ਨਹੀਂ ਸਕੋਗੇ ਅਤੇ ਹੈਰਾਨ ਹੋ ਜਾਓਗੇ, ਕਿਉਂਕਿ ਸ਼ਾਇਦ ਹੋ ਸਕਦਾ ਹੈ ਕਿ ਅਜਿਹੀ ਘਟਨਾ ਤੁਹਾਡੇ ਨਾਲ ਵੀ ਵਾਪਰੀ ਹੋਵੇ।