ਪਤਾ ਸੀ ਮੈਂ ਐਕਟਿੰਗ ਹੀ ਕਰਨੀ ਹੈ, ਇਸੇ ਫੋਕਸ ਨਾਲ ਮੇਰਾ ਬਚਪਨ ਬੀਤਿਆ: ਨੀਲ ਨਿਤਿਨ ਮੁਕੇਸ਼
Friday, May 23, 2025 - 03:41 PM (IST)

ਚੰਡੀਗੜ੍ਹ- ਗਾਣੇ ਤੇ ਡਾਂਸ ਹਮੇਸ਼ਾ ਤੋਂ ਹੀ ਕਿਸੇ ਵੀ ਫਿਲਮ ਦਾ ਅਹਿਮ ਹਿੱਸਾ ਰਹੇ ਹਨ। ਇਨ੍ਹਾਂ ਤੋਂ ਬਿਨਾਂ ਫਿਲਮਾਂ ਦੀ ਕਲਪਨਾ ਅਧੂਰੀ ਜਿਹੀ ਲੱਗਦੀ ਹੈ। ਖ਼ਾਸ ਗੱਲ ਉਦੋਂ ਹੁੰਦੀ ਹੈ ਜਦੋਂ ਸੰਗੀਤ ਤੇ ਨਾਚ ਸਿਰਫ਼ ਮਨੋਰੰਜਨ ਨਹੀਂ ਸਗੋਂ ਕਹਾਣੀ ਦੇ ਮੁੱਖ ਤੱਤ ਬਣ ਜਾਣ। ਭਾਵੇਂ ਰੇਮੋ ਡਿਸੂਜ਼ਾ ਦੀ ‘ਏ.ਬੀ.ਸੀ.ਡੀ.’ ਹੋਵੇ ਜਾਂ ਫਿਰ ਪ੍ਰਾਈਮ ਵੀਡੀਓ ਦੀ ‘ਬੰਦਿਸ਼ ਬੈਂਡਿਟ’ ਦਰਸ਼ਕਾਂ ਨੂੰ ਕੁਝ ਨਵਾਂ ਤੇ ਹਟ ਕੇ ਦੇਖਣ ਦੀ ਉਮੀਦ ਰਹਿੰਦੀ ਹੈ। ਹੁਣ ਇਸੇ ਪ੍ਰੰਪਰਾ ਨੂੰ ਅੱਗੇ ਵਧਾਉਂਦਿਆਂ ਜੀਓ ਸਿਨੇਮਾ ਹੌਟਸਟਾਰ ਲੈ ਕੇ ਆਇਆ ਹੈ ਇਕ ਨਵੀਂ ਵੈੱਬ ਸੀਰੀਜ਼ ‘ਹੈ ਜਨੂਨ: ਡ੍ਰੀਮ, ਡੇਅਰ, ਡੋਮੀਨੇਟ’ ਜਿਸ ਵਿਚ ਸੰਗੀਤ ਅਤੇ ਨਾਚ ਦੀ ਜ਼ਬਰਦਸਤ ਟੱਕਰ ਮੰਚ ’ਤੇ ਦੇਖਣ ਨੂੰ ਮਿਲਦੀ ਹੈ। ਸ਼ੋਅ 16 ਮਈ ਨੂੰ ਰਿਲੀਜ਼ ਹੋ ਚੁੱਕਿਆ ਹੈ ਅਤੇ ਦਰਸ਼ਕਾਂ ਨੂੰ ਪਸੰਦ ਵੀ ਆ ਰਿਹਾ ਹੈ। ਫਿਲਮ ਬਾਰੇ ਅਦਾਕਾਰ ਨੀਲ ਨਿਤਿਨ ਮੁਕੇਸ਼ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸ਼ੇਅਰ ਕੀਤੀਆਂ...
ਪ੍ਰ. ਤੁਸੀਂ ਅਦਾਕਾਰੀ ਹੀ ਕਿਉਂ ਚੁਣੀ?
ਮੈਨੂੰ ਤਾਂ ਬਚਪਨ ਤੋਂ ਹੀ ਪਤਾ ਸੀ ਮੈਂ ਐਕਟਿੰਗ ਹੀ ਕਰਨੀ ਹੈ, ਇਸ ਤੋਂ ਇਲਾਵਾ ਮੈਂ ਕੁਝ ਹੋਰ ਕਰ ਹੀ ਨਹੀਂ ਸਕਦਾ। ਸ਼ਾਇਦ ਮੈਂ 4 ਸਾਲ ਦਾ ਸੀ ਜਦੋਂ ਮੌਕਾ ਮਿਲਿਆ ਸੀ। ਬਹੁਤ ਘੱਟ ਉਮਰ ਸੀ ਜਦੋਂ ਪਹਿਲੀ ਵਾਰ ਸੈੱਟ ’ਤੇ ਪਹੁੰਚਿਆ। ਉਦੋਂ ਤੋਂ ਪਤਾ ਸੀ ਕਿ ਕਿਸ ਦਾ ਕੀ ਕੰਮ ਹੁੰਦਾ ਹੈ। ਫਿਰ ਉਸ ਤੋਂ ਬਾਅਦ ਮੈਨੂੰ ‘ਜੈਸੀ ਕਰਨੀ ਵੈਸੀ ਭਰਨੀ’ ’ਚ ਮੌਕਾ ਮਿਲਿਆ ਅਤੇ ਉਸ ਤੋਂ ਬਾਅਦ ਤਾਂ ਮੇਰੇ ਅੰਦਰ ਇਹ ਕਾਨਫੀਡੈਂਸ ਸੀ ਕਿ ਕੁਝ ਕਰਾਂ ਨਾ ਕਰਾਂ ਐਕਟਿੰਗ ਤਾਂ ਕਰਾਂਗਾ ਹੀ। ਇਸੇ ਫੋਕਸ ਨਾਲ ਮੇਰਾ ਪੂਰਾ ਬਚਪਨ ਨਿਕਲਿਆ ਹੈ। ਇਸੇ ਸੋਚ ਨਾਲ ਹੀ ਮੈਂ ਅੱਗੇ ਵਧਿਆ ਕਿ ਮੈਂ ਐਕਟਰ ਬਣਨਾ ਹੈ ਅਤੇ ਮੇਰਾ ਇਹੀ ਇਕ ਸੁਪਨਾ ਹੈ। ਮੈਂ ਆਪਣੀ ਜ਼ਿੰਦਗੀ ’ਚ ਕਦੇ ਕੁਝ ਸੋਚਿਆ ਹੀ ਨਹੀਂ।
ਪ੍ਰ. ਆਪਣੇ ਦਾਦਾ ਤੇ ਪਿਤਾ ਦਾ ਮਾਣ ਅੱਗੇ ਵਧਾਉਣ ਲਈ ਹਮੇਸ਼ਾ ਤੁਹਾਡੀ ਕੀ ਪ੍ਰੇਰਨਾ ਰਹੀ?
ਮੈਂ ਜਿਸ ਪਰਿਵਾਰ ਤੋਂ ਆਉਂਦਾ ਹਾਂ ਤਾਂ ਮੈਨੂੰ ਇਹ ਪਤਾ ਸੀ ਕਿ ਮੇਰੇ ਪਿਤਾ ਜੀ ਨੇ ਬਹੁਤ ਸੰਘਰਸ਼ ਨਾਲ ਆਪਣੇ ਪਿਤਾ ਜੀ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਸਾਨੂੰ ਹਮੇਸ਼ਾ ਇਹੀ ਸਿੱਖਿਆ ਮਿਲੀ ਕਿ ਤੂੰ ਮੇਰਾ ਨਾਂ ਰੌਸ਼ਨ ਨਹੀਂ ਕਰਨਾ, ਆਪਣੇ ਦਾਦਾ ਜੀ ਦਾ ਨਾਂ ਰੌਸ਼ਨ ਕਰਨਾ ਹੈ। ਜਦੋਂ ਅਸੀਂ ਵੱਡੇ ਹੋ ਗਏ ਸਾਨੂੰ ਪਤਾ ਸੀ ਕਿ ਮੇਰੇ ਪਿਤਾ ਜੀ ਨੇ ਆਪਣੀ ਪੂਰੀ ਜ਼ਿੰਦਗੀ ਤਿਆਗ ਦਿੱਤੀ ਆਪਣੇ ਪਿਤਾ ਦੀ ਇੱਜ਼ਤ, ਉਨ੍ਹਾਂ ਦੇ ਟੀਚੇ ਲਈ ਤਾਂ ਇਕ ਬੇਟਾ ਹੋਣ ਦੇ ਨਾਤੇ ਮੇਰਾ ਫ਼ਰਜ਼ ਬਣਦਾ ਹੈ ਕਿ ਮੈਂ ਵੀ ਉਹੀ ਇੱਜ਼ਤ, ਉਹੀ ਪਿਆਰ ਆਪਣੇ ਪਿਤਾ ਜੀ ਨੂੰ ਦੇਵਾਂ। ਜਦੋਂ ਨਾਂ ਦੀ ਗੱਲ ਆਈ ਨੀਲ ਨਿਤਿਨ ਮੁਕੇਸ਼ ਤਾਂ ਮੈਨੂੰ ਲੱਗਿਆ ਸਿਰਫ਼ ਨਾਂ ਹੀ ਨਹੀਂ ਮੈਂ ਕੰਮ ਵੀ ਕਰਨਾ ਹੈ। ਮੈਂ ਇਕ ਕਲਾਕਾਰ ਦੇ ਰੂਪ ’ਚ ਆਪਣੇ ਪਿਤਾ ਜੀ ਦਾ ਨਾਂ ਰੌਸ਼ਨ ਕਰਨਾ ਚਾਹੁੰਦਾ ਸੀ। ਹਾਲਾਂਕਿ ਮੇਰੇ ਪਰਿਵਾਰ ’ਚ ਐਕਟਿੰਗ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਸੀ ਪਰ ਮੇਰੇ ਪਿਤਾ ਜੀ ਹਮੇਸ਼ਾ ਉਤਸ਼ਾਹਿਤ ਕਰਦੇ ਸਨ ਪਰ ਲੋਕਾਂ ਤੋਂ ਬਹੁਤ ਸੁਣਿਆ ਕਿ ਤੁਸੀਂ ਤਾਂ ਗਾਇਕ ਦੇ ਬੇਟੇ ਹੋ ਤੁਸੀਂ ਤਾਂ ਗਾਇਕੀ ਹੀ ਕਰੋਗੇ ਤਾਂ ਉਹ ਓਪੀਨੀਅਨ ਤੋੜਨਾ ਅਤੇ ਐਕਟਰ ਦੇ ਰੂਪ ’ਚ ਖ਼ੁਦ ਨੂੰ ਸਾਬਤ ਕਰਨਾ ਸੀ ਤਾਂ ਬਸ ਹੁਣ 20 ਤੋਂ ਉਹੀ ਕਰ ਰਿਹਾ ਹਾਂ।
ਪ੍ਰ. ਤੁਹਾਨੂੰ ਫਿਲਮੀ ਕਰੀਅਰ ਦੌਰਾਨ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ?
ਮੇਰੇ ਲਈ ਸਭ ਤੋਂ ਵੱਡੀ ਚੁਣੌਤੀ ਇਹੀ ਰਹੀ ਹੈ ਕਿ ਲੋਕਾਂ ਨੂੰ ਅਹਿਸਾਸ ਦਿਵਾਉਣਾ ਕਿ ਗਾਇਕ ਦਾ ਬੇਟਾ ਐਕਟਰ ਬਣ ਸਕਦਾ ਹੈ ਅਤੇ ਇਕ ਕਿਸਮ ਦਾ ਰੰਗ-ਰੂਪ ਸੀ ਤਾਂ ਹਰ ਕੋਈ ਸੋਚਦਾ ਹੈ ਕਿ ਅਰੇ ਇਹ ਤਾਂ ਚਾਕਲੇਟ ਬੁਆਏ ਹੈ ਤਾਂ ਲਾਂਚ ਹੋਣ ਵਿਚ ਵੀ ਕਈ ਚੀਜ਼ਾਂ ਹੋਈਆਂ ਅਤੇ ਉਸ ਸਮੇਂ ਲਾਂਚ ਵੀ ਅਜਿਹਾ ਹੁੰਦਾ ਸੀ ਕਿ ਕਿਸੇ ਵੱਡੇ ਸਟਾਰ ਦਾ ਬੇਟਾ ਲਾਂਚ ਹੋਇਆ ਹੈ ਅਤੇ ਮੇਰਾ ਕੀ ਸੀ ਕਿ ਮੈਂ ਗਾਇਕ ਦਾ ਬੇਟਾ ਹੋ ਕੇ ਲਾਂਚ ਹੋਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੇਰੇ ਉੱਪਰ ਬਹੁਤ ਲੋਕਾਂ ਨੂੰ ਤਾਂ ਵਿਸ਼ਵਾਸ ਹੀ ਨਹੀਂ ਸੀ ਕਿ ਹਰ ਕੋਈ ਇਹੀ ਸੋਚਦਾ ਸੀ ਕਿ ਸੁੰਦਰ ਤਾਂ ਦਿਸਦਾ ਹੈ ਪਰ ਕੀ ਐਕਟਿੰਗ ਕਰ ਸਕੇਗਾ। ਐਕਟਿੰਗ ਆਉਂਦੀ ਹੋਵੇਗੀ ਇਸ ਨੂੰ ਤਾਂ ਇਸ ਤਰ੍ਹਾਂ ਦੇ ਸਵਾਲਾਂ ਨਾਲ ਕਾਫ਼ੀ ਸਮੇਂ ਤੱਕ ਘਿਰਿਆ ਰਿਹਾ ਤਾਂ ਮੈਨੂੰ ਅਜਿਹਾ ਸੀ ਕਿ ਕੁਝ ਮਿਲੇਗਾ ਤਾਂ ਮੈਂ ਖ਼ੁਦ ਨੂੰ ਸਾਬਤ ਕਰਾਂਗਾ ਤਾਂ ਕਿ ਕੋਈ ਇਹ ਨਾ ਕਹਿ ਸਕੇ ਕਿ ਇਸ ਨੂੰ ਐਕਟਿੰਗ ਆਉਂਦੀ ਹੈ ਕਿ ਨਹੀਂ। ਕੁਝ ਲੋਕਾਂ ਨੂੰ ਐਕਟਿੰਗ ਪਸੰਦ ਆਵੇ ਜਾਂ ਨਾ, ਉਹ ਗੱਲ ਵੱਖਰੀ ਹੈ ਪਰ ਇਹ ਕੋਈ ਨਹੀਂ ਕਹਿ ਸਕਦਾ ਕਿ ਐਕਟਿੰਗ ਆਉਂਦੀ ਹੀ ਨਹੀਂ ਹੈ।
ਪ੍ਰ. ਪਹਿਲਾਂ ਤੇ ਹੁਣ ਦੀਆਂ ਫਿਲਮਾਂ ਬਣਾਉਣ ’ਚ ਕੀ ਫ਼ਰਕ ਹੈ?
ਪਹਿਲਾਂ ਫਿਲਮ ਮੇਕਿੰਗ ਦਾ ਇਕ ਕਲੀਨ ਫਾਰਮੇਟ ਹੁੰਦਾ ਸੀ। ਪਹਿਲਾਂ ਡਿਜੀਟਲ ਨਹੀਂ ਸੀ, 10 ਵਾਰ ਰਿਹਰਸਲ ਹੁੰਦੀ ਸੀ ਤੇ ਫਿਰ ਇਕ ਟੇਕ ਲਿਆ ਜਾਂਦਾ ਸੀ ਪਰ ਹੁਣ ਸਭ ਕੁਝ ਡਿਜੀਟਲ ਹੈ ਇਹ ਦੌਰ ਵੀ ਬਹੁਤ ਚੰਗਾ ਤੇ ਆਸਾਨੀ ਭਰਿਆ ਹੈ ਪਰ ਕਿਤੇ ਨਾ ਕਿਤੇ ਇਹ ਐਕਟਰਜ਼ ਤੇ ਮੇਕਰਜ਼ ਦੀ ਆਦਤ ਵਿਗਾੜਦਾ ਵੀ ਹੈ। ਹੁਣ ਡਿਜੀਟਲ ਕਾਰਨ ਲੋਕ ਸੋਚਦੇ ਹਨ ਕਿ ਕੁਝ ਵੀ ਕਰ ਲਵੋ, ਬਾਅਦ ’ਚ ਕੱਟ ਦੇਣਗੇ। ਇਸ ਦੇ ਨਾਲ ਹੀ ਪਹਿਲਾਂ ਫਿਲਮ ਮੇਕਿੰਗ ’ਚ ਇਕ ਅਨੁਸ਼ਾਸਨ ਸੀ, ਜਿਸ ਨੂੰ ਮੈਂ ਹੁਣ ਮਿੱਸ ਕਰਦਾ ਹਾਂ। ਉਸ ਸਮੇਂ ਕਾਸਟਿੰਗ ਦਾ ਪ੍ਰੋਸੈੱਸ ਵੀ ਕਾਫ਼ੀ ਵੱਖਰਾ ਸੀ। ਹੁਣ ਕਾਸਟਿੰਗ ਇਕ ਸਿਸਟਮ ਬਣ ਗਿਆ ਹੈ।
ਪ੍ਰ. ਤੁਸੀਂ ਅੱਜ ਦੇ ਨੌਜਵਾਨ ਐਕਟਰਾਂ ਬਾਰੇ ਕੀ ਸੋਚਦੇ ਹੋ?
ਅੱਜ ਦੇ ਨੌਜਵਾਨ ਕਲਾਕਾਰ ਬਹੁਤ ਜ਼ਬਰਦਸਤ ਹਨ, ਡਾਂਸ, ਡਾਇਲਾਗ ਡਲਿਵਰੀ, ਟੈਕਨੀਕਲ, ਹਰ ਚੀਜ਼ ’ਚ ਮਾਹਰ। ਮੈਂ ਖ਼ੁਦ ਨੂੰ ਉਨ੍ਹਾਂ ਦੇ ਸਾਹਮਣੇ ਸਟਾਲਵਾਰਟ ਕਹਿੰਦਾ ਹਾਂ। ਇੰਨੀ ਲਗਨ ਨਾਲ ਕੰਮ ਕਰਦੇ ਹਨ। ਹਰ ਚੀਜ਼ ਦੀ ਉਨ੍ਹਾਂ ਦੀ ਇਕ ਤਿਆਰੀ ਹੁੰਦੀ ਹੈ ਡਾਂਸ, ਡਾਇਲਾਗ ਪਹਿਲਾਂ ਤੋਂ ਤਿਆਰ ਕਰ ਕੇ ਆਉਂਦੇ ਹਨ। ਉਨ੍ਹਾਂ ’ਚ ਇਕ ਹੈਲਥੀ ਕੰਪੀਟੀਸ਼ਨ ਹੁੰਦਾ ਹੈ।
ਮੇਰਾ ਪਰਿਵਾਰ ਹਮੇਸ਼ਾ ਮੇਰਾ ਸਭ ਤੋਂ ਵੱਡਾ ਸਪੋਰਟਰ ਹੈ
ਪ੍ਰ. ਤੁਹਾਡੇ ਲਈ ਪਰਿਵਾਰਕ ਮੁੱਲਾਂ ਤੇ ਵਿਰਾਸਤ ਦਾ ਕੀ ਮਹੱਤਵ ਹੈ?
ਸਭ ਤੋਂ ਜ਼ਿਆਦਾ ਧਨੀ ਜੇ ਮੈਂ ਮੰਨਦਾ ਹਾਂ ਤਾਂ ਆਪਣੇ ਆਪ ਨੂੰ ਮੰਨਦਾ ਹਾਂ ਕਿ ਮੇਰੇ ’ਤੇ ਮੇਰੇ ਮਾਤਾ-ਪਿਤਾ ਜੀ ਦਾ ਅਾਸ਼ੀਰਵਾਦ ਹੈ। ਮੇਰਾ ਪੂਰਾ ਪਰਿਵਾਰ ਹਮੇਸ਼ਾ ਮੇਰਾ ਸਭ ਤੋਂ ਵੱਡਾ ਸਪੋਰਟਰ ਰਿਹਾ ਹੈ। ਬਹੁਤ ਲੋਕ ਚਾਹੁੰਦੇ ਹਨ ਕਿ ਤੁਸੀਂ ਹਾਰ ਜਾਓ ਪਰ ਜੇ ਤੁਹਾਡੇ ਕੋਲ ਪਰਿਵਾਰ ਦੀ ਤਾਕਤ ਹੈ ਤਾਂ ਤੁਸੀਂ ਫਿਰ ਹਾਰ ਨਹੀਂ ਸਕਦੇ ਤੇ ਮੈਂ ਕਹਿੰਦਾ ਹਾਂ ਕਿ ਜੇ ਮੇਰਾ ਕੋਈ ਸਭ ਤੋਂ ਵੱਡਾ ਸਪੋਰਟਰ ਹੈ ਤਾਂ ਮੇਰਾ ਪਰਿਵਾਰ ਹੈ। ਮੈਨੂੰ ਲੋਕਾਂ ਨੇ ਜਦੋਂ-ਜਦੋਂ ਜਿੰਨਾ ਪਿੱਛੇ ਖਿੱਚਿਆ ਹੈ, ਮੈਂ ਹਮੇਸ਼ਾ ਓਨਾ ਅੱਗੇ ਵਧਿਆ ਹਾਂ। ਤੁਸੀਂ ਜਿੰਨਾ ਮੈਨੂੰ ਡਿਗਾਓਗੇ, ਮੈਂ ਓਨਾ ਹੀ ਉੱਠਾਂਗਾ ਤਾਂ ਬਹੁਤ ਸੰਘਰਸ਼ ਦੇਖਿਆ ਹੈ।