ਮੈਨੂੰ ਸ਼ਰਵਰੀ ਦੀ ਇਸ ਨਾ-ਵਿਸ਼ਵਾਸਯੋਗ ਯਾਤਰਾ ''ਤੇ ਮਾਣ ਹੈ : ਕਬੀਰ ਖਾਨ

Friday, Sep 13, 2024 - 10:50 AM (IST)

ਮੈਨੂੰ ਸ਼ਰਵਰੀ ਦੀ ਇਸ ਨਾ-ਵਿਸ਼ਵਾਸਯੋਗ ਯਾਤਰਾ ''ਤੇ ਮਾਣ ਹੈ : ਕਬੀਰ ਖਾਨ

ਮੁੰਬਈ- ਫਿਲਮ ਨਿਰਦੇਸ਼ਕ ਕਬੀਰ ਖਾਨ ਦੀ ਵੈੱਬ ਸੀਰੀਜ਼ 'ਦਿ ਫਾਰਗਾਟਨ ਆਰਮੀ' ਨਾਲ ਆਪਣੇ ਅਭਿਨੈ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਸ਼ਰਵਰੀ ਵਾਘ ਬਾਲੀਵੁੱਡ 'ਚ ਇਕ ਪ੍ਰਤਿਭਾਸ਼ਾਲੀ ਅਤੇ ਯੰਗ ਅਦਾਕਾਰਾ ਵਜੋਂ ਉਭਰੀ ਹੈ। 2024 'ਚ ਵੀ ਸ਼ਰਵਰੀ ਨੇ ਆਪਣਾ ਨਾਂ ਕਮਾਇਆ ਹੈ। ਸ਼ਰਵਰੀ ਨੇ ਸਾਲ ਦੀ ਸ਼ੁਰੂਆਤ ਫਿਲਮ 'ਮੁੰਜਿਆ' ਨਾਲ ਕੀਤੀ ਸੀ, ਜਿਸ ਨੇ ਨਾ ਸਿਰਫ 100 ਕਰੋੜ ਰੁਪਏ ਦਾ ਅੰਕੜਾ ਪਾਰ ਕੀਤਾ ਸੀ, ਸਗੋਂ ਪੂਰੀ ਇੰਡਸਟਰੀ 'ਚ ਉਸ ਦੀ ਐਕਟਿੰਗ ਦੀ ਤਾਰੀਫ ਹੋਈ ਸੀ। ਇਸ ਤੋਂ ਬਾਅਦ ਉਹ 'ਮਹਾਰਾਜ' ਅਤੇ 'ਫਿਰ ਵੇਦਾ' ਫਿਲਮਾਂ ਨਾਲ ਗਲੋਬਲ ਸਟ੍ਰੀਮਿੰਗ ਹਿੱਟ ਹੋਈ।

ਇਹ ਖ਼ਬਰ ਵੀ ਪੜ੍ਹੋ -ਦੀਪਿਕਾ ਪਾਦੂਕੋਣ ਨੂੰ ਮਿਲਣ ਹਸਪਤਾਲ ਪੁੱਜੇ ਸ਼ਾਹਰੁਖ ਖ਼ਾਨ, ਦੇਖੋ ਵੀਡੀਓ

ਉਸਨੇ ਹੁਣ ਆਲੀਆ ਭੱਟ ਨਾਲ ਆਪਣੇ ਅਗਲੇ ਪ੍ਰਾਜੈਕਟ ਵਾਈ.ਆਰ.ਐੱਫ. ਸਪਾਈ ਯੂਨੀਵਰਸ ਐਕਸ਼ਨ ਐਂਟਰਟੇਨਰ 'ਅਲਫ਼ਾ' ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕਬੀਰ ਖਾਨ ਨੇ ਕਿਹਾ, ‘‘ਮੈਨੂੰ ਸ਼ਰਵਰੀ ਦੇ ਇਸ ਸ਼ਾਨਦਾਰ ਸਫਰ 'ਤੇ ਮਾਣ ਹੈ। ਉਹ ਪਹਿਲਾਂ ਹੀ ਪੂਰੀ ਇੰਡਸਟਰੀ ਵਿਚ ਆਪਣੀ ਪ੍ਰਤਿਭਾ ਦੀ ਛਾਪ ਛੱਡ ਚੁੱਕੀ ਹੈ। ਸ਼ਰਵਰੀ ਨੇ ਅਜੇ ਬਹੁਤ ਕੁਝ ਹਾਸਲ ਕਰਨਾ ਹੈ। ਉਹ ਜਾਣਦੀ ਹੈ ਕਿ ਉਸ ਨੇ ਆਪਣੀ ਪ੍ਰਤਿਭਾ ਅਤੇ ਮਿਹਨਤ ਦੇ ਜ਼ੋਰ 'ਤੇ ਹੀ ਇਸ ਇੰਡਸਟਰੀ 'ਚ ਆਪਣੀ ਜਗ੍ਹਾ ਬਣਾਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।ਇਹ ਖ਼ਬਰ ਵੀ ਪੜ੍ਹੋ -


author

Priyanka

Content Editor

Related News