ਸੋਨਮ ਦੇ ਜਨਮ ਦਿਨ ’ਤੇ ਪਤੀ ਆਨੰਦ ਆਹੂਜਾ ਨੇ ਰੋਮਾਂਟਿਕ ਅੰਦਾਜ਼ ’ਚ ਦਿੱਤੀ ਵਧਾਈ, ਸੱਸ ਨੇ ਵੀ ਲੁਟਾਇਆ ਖ਼ੂਬ ਪਿਆਰ

Wednesday, Jun 09, 2021 - 01:50 PM (IST)

ਸੋਨਮ ਦੇ ਜਨਮ ਦਿਨ ’ਤੇ ਪਤੀ ਆਨੰਦ ਆਹੂਜਾ ਨੇ ਰੋਮਾਂਟਿਕ ਅੰਦਾਜ਼ ’ਚ ਦਿੱਤੀ ਵਧਾਈ, ਸੱਸ ਨੇ ਵੀ ਲੁਟਾਇਆ ਖ਼ੂਬ ਪਿਆਰ

ਮੁੰਬਈ: ਅਦਾਕਾਰਾ ਸੋਨਮ ਕਪੂਰ ਦਾ ਅੱਜ ਜਨਮ ਦਿਨ ਹੈ। 9 ਜੂਨ ਨੂੰ ਸੋਨਮ ਆਪਣਾ 36ਵਾਂ ਜਨਮ ਦਿਨ ਮਨ੍ਹਾ ਰਹੀ ਹੈ। ਇਸ ਮੌਕੇ ’ਤੇ ਉਨ੍ਹਾਂ ਦੇ ਕਰੀਬੀਆਂ ਤੋਂ ਲੈ ਕੇ ਪ੍ਰਸ਼ੰਸਕ ਸੋਸ਼ਲ ਮੀਡੀਆ ਰਾਹੀਂ ਅਦਾਕਾਰਾ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ। ਉੱਧਰ ਇਸ ਖ਼ਾਸ ਦਿਨ ’ਤੇ ਪਤੀ ਆਨੰਦ ਆਹੂਜਾ ਅਤੇ ਉਨ੍ਹਾਂ ਦੀ ਸੱਸ ਪਿ੍ਰਯਾ ਆਹੂਜਾ ਨੇ ਵੀ ਉਨ੍ਹਾਂ ਨੂੰ ਬਹੁਤ ਲਵਿੰਗ ਅੰਦਾਜ਼ ’ਚ ਵਿਸ਼ ਕੀਤੀ ਹੈ। ਉਨ੍ਹਾਂ ਦੀ ਇਹ ਪੋਸਟ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। 

PunjabKesari
ਆਨੰਦ ਆਹੂਜਾ ਨੇ ਆਪਣੇ ਇੰਸਟਾਗ੍ਰਾਮ ’ਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਪੋਸਟ ਦੇ ਨਾਲ ਉਨ੍ਹਾਂ ਨੇ ਕੈਪਸ਼ਨ ’ਚ ਲਿਖਿਆ ਕਿ ‘ਮੈਨੂੰ ਪਤਾ ਹੈ ਕਿ ਤੁਸੀਂ ਇਸ ਵਾਲਪੇਪਰ ਨੂੰ ਕਿੰਨਾ ਪਿਆਰ ਕਰਦੇ ਹੋ, ਤੁਸੀਂ ਇਕਮਾਤਰ ਵਾਲਪੇਪਰ ਹੋ ਜਿਨ੍ਹਾਂ ਦੀ ਮੈਨੂੰ ਲੋੜ ਹੈ! ਹੈਪੀ ਬਰਥਡੇਅ ਮਾਏ ਫਾਰਏਵਰ ਵਾਲਪੇਪਰ’।

 
 
 
 
 
 
 
 
 
 
 
 
 
 
 

A post shared by anand s ahuja (@anandahuja)


ਉੱਧਰ ਪਿ੍ਰਯਾ ਆਹੂਜਾ ਨੇ ਆਪਣੀ ਨੂੰਹ ਸੋਨਮ ਦੇ ਜਨਮ ਦਿਨ ’ਤੇ ਉਨ੍ਹਾਂ ਦੇ ਲਈ ਇਕ ਬਹੁਤ ਪਿਆਰਾ ਨੋਟ ਲਿਖਿਆ ਹੈ। ਪਿ੍ਰਯਾ ਨੇ ਸੋਨਮ ਦੇ ਨਾਲ ਆਪਣੀਆਂ ਕੁਝ ਥੋ੍ਰਅ-ਬੈਕ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਕਿ ‘ਸਾਡੀ ਸਭ ਤੋਂ ਪਿਆਰੀ, ਖ਼ੂਬਸੂਰਤ, ਹਮੇਸ਼ਾ ਹੱਸਦੇ ਰਹਿਣ ਵਾਲੀ ਸੋਨਮ ਬੇਟਾ ਨੂੰ ਜਨਮ ਦਿਨ ਦੀ ਵਧਾਈ। ਜਿਸ ਤਰ੍ਹਾਂ ਤੁਸੀਂ ਸਾਡੇ ਦਿਨਾਂ ਨੂੰ ਪਿਆਰ ਅਤੇ ਹੱਸੇ ਨਾਲ ਰੌਸ਼ਨ ਕਰਦੇ ਹੋ, ਉਂਝ ਹੀ ਤੁਹਾਡਾ ਖ਼ਾਸ ਦਿਨ ਦਾ ਹਰ ਪਲ ਉਸ ਖੁਸ਼ੀ ਨਾਲ ਭਰਿਆ ਹੋਵੇ’।

 
 
 
 
 
 
 
 
 
 
 
 
 
 
 

A post shared by Priya Ahuja (@priya27ahuja)


ਤੁਹਾਡੇ ਕੋਲ ਉਹ ਸਾਰਾ ਪਿਆਰ ਹੋਵੇ ਜਿਸ ਨੂੰ ਤੁਹਾਡਾ ਦਿਲ ਲੈ ਸਕਦਾ ਹੈ, ਜਿੰਨੀਆਂ ਖੁਸ਼ੀਆਂ ਇਕ ਦਿਨ ’ਚ ਲੈ ਸਕਦਾ ਹੈ। ਸਾਰੇ ਆਸ਼ੀਰਵਾਦ ਇਕ ’ਚ ਜੀਵਨ ਪ੍ਰਗਟ ਕਰ ਸਕਦੇ ਹੋ। ਤੁਹਾਨੂੰ ਢੇਰ ਸਾਰਾ ਪਿਆਰ ਅਤੇ ਆਸ਼ੀਰਵਾਦ ਦੇ ਨਾਲ ਜਨਮ ਦਿਨ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਲਵ ਯੂ ਐਂਡ ਮਿਸ ਯੂ ਆਨੰਦ ਆਹੂਜਾ’। 

PunjabKesari
ਪਤੀ ਅਤੇ ਸੱਸ ਤੋਂ ਇਲਾਵਾ ਹੋਰ ਵੀ ਕਈ ਸਿਤਾਰੇ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਉਨ੍ਹਾਂ ਨੂੰ ਬਹੁਤ ਖ਼ਾਸ ਅੰਦਾਜ਼ ’ਚ ਜਨਮ ਦਿਨ ਦੀ ਵਧਾਈ ਦਿੱਤੀ ਹੈ। 


author

Aarti dhillon

Content Editor

Related News