ਹੰਗਾਮਾ OTT ਨੇ ਵੱਖ-ਵੱਖ ਜਾਨਰ ਦੀਆਂ ਓਰਿਜਨਲ ਸੀਰੀਜ਼ ਨਾਲ ਆਪਣਾ ਕੰਟੈਂਟ ਹੋਰ ਮਜ਼ਬੂਤ ਕੀਤਾ
Monday, Dec 01, 2025 - 11:07 AM (IST)
ਐਂਟਰਟੇਨਮੈਂਟ ਡੈਸਕ- ਭਾਰਤ ਦੇ ਪ੍ਰਮੁੱਖ ਡਿਜੀਟਲ ਐਂਟਰਟੇਨਮੈਂਟ ਪਲੇਟਫਾਰਮਜ਼ ਵਿਚੋਂ ਇਕ ਹੰਗਾਮਾ ਓ.ਟੀ.ਟੀ. ਨੇ 2025 ਵਿਚ ਹਿੰਦੀ ਦਰਸ਼ਕਾਂ ਵਿਚਾਲੇ ਸਭ ਤੋਂ ਤੇਜ਼ੀ ਨਾਲ ਵਧਦੇ ਓ.ਟੀ.ਟੀ. ਪਲੇਟਫਾਰਮ ਵਜੋਂ ਆਪਣੀ ਪਕੜ ਹੋਰ ਮਜ਼ਬੂਤ ਦਿਖਾਈ। ਇਸ ਸਾਲ ਪਲੇਟਫਾਰਮ ਨੇ ਥ੍ਰਿਲਰ, ਕ੍ਰਾਈਮ ਡਰਾਮਾ, ਸਾਈਕੋਲਾਜਿਕਲ ਕਹਾਣੀਆਂ ਅਤੇ ਬੋਲਡ ਨੈਰੇਟਿਵਸ ਦੀ ਇਕ ਦਮਦਾਰ ਲਾਈਨਅਪ ਪੇਸ਼ ਕੀਤੀ। ਛੋਟੇ ਕਸਬਿਆਂ ਦੀ ਰਹੱਸਮਈ ਕਹਾਣੀਆਂ ਤੋਂ ਲੈ ਕੇ ਹਾਈ ਸੋਸਾਇਟੀਆਂ ਦੇ ਮਾਈਂਡ ਗੇਮਸ ਤੱਕ, ਹੰਗਾਮਾ ਓ.ਟੀ.ਟੀ. ਨੇ ਵੱਖ-ਵੱਖ ਸਟੋਰੀ ਟੈਲਿੰਗ, ਨਵੇਂ ਚਿਹਰੇ, ਪ੍ਰਭਾਵੀ ਪ੍ਰਫਾਰਮੈਂਸ ਅਤੇ ਭਾਰਤੀ ਨੈਰੇਟਿਵਸ ਦੀ ਆਪਣੀ ਪਛਾਣ ਹੋਰ ਮਜ਼ਬੂਤ ਕੀਤੀ।
ਸਾਲ, 2025 ਦੌਰਾਨ ਜਨਵਰੀ ਵਿਚ ‘ਪ੍ਰਸਨਲ ਟਰੇਨਰ’, ਫਰਵਰੀ ਵਿਚ ‘ਪਤੀ-ਪਤਨੀ ਔਰ ਪੜੋਸਨ’ ਆਏ ਸਨ। ਮਾਰਚ ਵਿਚ ‘ਕਭ ਕਿਉਂ ਔਰਤੇ ਕਹਾਂ’, ‘ਖਦਾਨ’, ‘ਹਸਰਤੇਂ-2’, ‘ਮੋਨਾ ਕੀ ਮਨੋਹਰ ਕਹਾਣੀਆਂ’, ਜੂਨ ਵਿਚ ‘ਜੁੜਵਾਂ ਜਾਲ’, ‘ਬੈਡ ਐਜ਼ ਬੇਗਮ’ ਅਤੇ ਜੁਲਾਈ ਵਿਚ ‘ਰੋਜ਼ ਗਾਰਡਨ’ ਆਏ ਸਨ। ਅਗਸਤ ਵਿਚ ‘ਲੈਟਸ ਪਲੇਅ ਬਲਾਈਂਡ’, ਸਤੰਬਰ ਵਿਚ ‘ਰਿਸ਼ਤੋਂ ਕਾ ਚੱਕਰਵਿਊਹ’ ਅਤੇ ਅਕਤੂਬਰ ਵਿਚ ‘ਯੇ ਹੈ ਸਨਕ’ ਨੇ ਧਮਾਲ ਮਚਾਇਆ ਸੀ।
