49 ਸਾਲ ਦੀ ਉਮਰ ’ਚ ਰਿਤਿਕ ਰੌਸ਼ਨ ਦੀ ਫਿੱਟ ਬਾਡੀ ਦੇਖ ਪ੍ਰਸ਼ੰਸਕ ਹੋਏ ਹੈਰਾਨ
Saturday, Mar 11, 2023 - 04:27 PM (IST)
ਮੁੰਬਈ (ਬਿਊਰੋ)– ਰਿਤਿਕ ਰੌਸ਼ਨ ਨੇ ਸੋਸ਼ਲ ਮੀਡੀਆ ’ਤੇ ਆਪਣੀਆਂ ਖਾਣ-ਪੀਣ ਦੀਆਂ ਆਦਤਾਂ, ਨੀਂਦ ਤੇ ਮੈਡੀਟੇਸ਼ਨ ਯੋਗਾ ਬਾਰੇ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਉਨ੍ਹਾਂ ਨੇ ਦੱਸਿਆ ਕਿ ਮਨਚਾਹਿਆ ਸਰੀਰ ਪ੍ਰਾਪਤ ਕਰਨ ਲਈ ਸਰੀਰਕ ਕਸਰਤ ਤੋਂ ਇਲਾਵਾ ਇਨ੍ਹਾਂ ਸਭ ਦਾ ਧਿਆਨ ਰੱਖਣਾ ਜ਼ਰੂਰੀ ਹੈ। ਰਿਤਿਕ ਰੌਸ਼ਨ ਦੀ ਇਹ ਪੋਸਟ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ। ਪ੍ਰਸ਼ੰਸਕ ਵੀ ਇਸ ’ਤੇ ਖੁੱਲ੍ਹ ਕੇ ਟਿੱਪਣੀ ਕਰ ਰਹੇ ਹਨ। ਰਿਤਿਕ ਰੌਸ਼ਨ ਨੇ ਆਪਣੀ ਇਕ ਅਣਦੇਖੀ ਤਸਵੀਰ ਸਾਂਝੀ ਕੀਤੀ ਹੈ। ਇਸ ’ਚ ਉਸ ਦੀ ਫਿੱਟ ਬਾਡੀ ਦਿਖਾਈ ਦੇ ਰਹੀ ਹੈ। ਉਸ ਨੇ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਉਹ ਕਈ ਮਹੀਨਿਆਂ ਤੱਕ ਲਗਾਤਾਰ ਇਸ ਨੂੰ ਬਣਾਈ ਰੱਖਣ ਲਈ ਕੀ ਉਪਾਅ ਕਰਦਾ ਹੈ।
ਇਹ ਖ਼ਬਰ ਵੀ ਪੜ੍ਹੋ : ਐਲੀ ਮਾਂਗਟ ਨੇ ਮੂਸਾ ਪਿੰਡ ਵਿਖੇ ਸਿੱਧੂ ਦੇ ਪਿਤਾ ਨਾਲ ਕੀਤੀ ਮੁਲਾਕਾਤ
ਤਸਵੀਰਾਂ ’ਚ ਰਿਤਿਕ ਰੌਸ਼ਨ ਆਪਣੇ ਬਾਈਸੈਪਸ ਨੂੰ ਫਲਾਂਟ ਕਰਦੇ ਦੇਖਿਆ ਜਾ ਸਕਦਾ ਹੈ। ਇਸ ’ਤੇ ਉਨ੍ਹਾਂ ਦੀ ਮਾਂ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਰਿਤਿਕ ਰੌਸ਼ਨ ਇਸ ਸਮੇਂ ਆਪਣੀ ਆਉਣ ਵਾਲੀ ਐਕਸ਼ਨ ਫ਼ਿਲਮ ‘ਫਾਈਟਰ’ ’ਤੇ ਕੰਮ ਕਰ ਰਹੇ ਹਨ। ਤਸਵੀਰ ਸ਼ੇਅਰ ਕਰਦਿਆਂ ਰਿਤਿਕ ਰੌਸ਼ਨ ਨੇ ਲਿਖਿਆ, ‘‘ਜਦੋਂ ਡਾਈਟ ਤੇ ਨੀਂਦ ਸਹੀ ਹੁੰਦੀ ਹੈ ਤਾਂ ਤੁਸੀਂ ਬਹੁਤ ਵਧੀਆ ਮਹਿਸੂਸ ਕਰਦੇ ਹੋ। ਮੈਂ ਇਹ ਤਸਵੀਰ ਨਵੰਬਰ 2022 ’ਚ ਲਈ ਸੀ। ਹੁਣੇ ਸਾਂਝੀ ਕਰ ਰਿਹਾ ਹਾਂ ਕਿਉਂਕਿ ਇਹ ਮੇਰੇ ਲਈ ਇਕ ਰੀਮਾਈਂਡਰ ਹੈ ਕਿ ਮੈਂ ਕਿਸ ਤਰ੍ਹਾਂ ਦੇ ਬ੍ਰੇਕ ’ਤੇ ਹਾਂ, ਇਸ ਨਾਲ ਮੈਨੂੰ ਹੇਠਾਂ ਨਾ ਆਉਣ ਦਿਓ।’’
ਰਿਤਿਕ ਰੌਸ਼ਨ ਨੇ ਅੱਗੇ ਕਿਹਾ, ‘‘ਇਹ ਬਹੁਤ ਮਜ਼ਾਕੀਆ ਹੈ ਕਿ ਖਾਣਾ ਤੇ ਨੀਂਦ ਦੋਵੇਂ ਹੀ ਸੁਣਨ ਲਈ ਬਹੁਤ ਆਸਾਨ ਸ਼ਬਦ ਹਨ ਪਰ ਅਸੀਂ ਸਭ ਤੋਂ ਅਸਫਲ ਹੋ ਜਾਂਦੇ ਹਾਂ ਕਿਉਂਕਿ ਇਸ ਲਈ ਸ਼ਾਂਤ ਮਨ ਤੇ ਇਕਸਾਰ ਅਨੁਸ਼ਾਸਨ ਦੀ ਲੋੜ ਹੁੰਦੀ ਹੈ। ਦੂਜੇ ਪਾਸੇ ਇਕ ਜਿਮ ’ਚ ਸਿਖਲਾਈ ਸੌਖੀ ਹੈ ਕਿਉਂਕਿ ਇਸ ’ਚ ਹਮਲਾਵਰਤਾ ਦੀ ਲੋੜ ਹੁੰਦੀ ਹੈ, ਜੋ ਬਹੁਤ ਆਸਾਨੀ ਨਾਲ ਲੱਭੀ ਜਾ ਸਕਦੀ ਹੈ। ਮੈਂ ਮੈਡੀਟੇਸ਼ਨ ਕਰਨਾ ਵੀ ਸਿੱਖਿਆ ਹੈ, ਜਿਸ ਨਾਲ ਮੇਰੇ ਅੰਦਰ ਵੀ ਕਾਫੀ ਬਦਲਾਅ ਆਇਆ ਹੈ। ਇਹ ਬਹੁਤ ਬੋਰਿੰਗ ਲੱਗ ਸਕਦਾ ਹੈ ਪਰ ਜਦੋਂ ਤੁਸੀਂ ਇਸ ਨੂੰ ਪੂਰਾ ਸਮਾਂ ਦਿੰਦੇ ਹੋ, ਫਿਰ ਜਾਦੂ ਹੁੰਦਾ ਹੈ। ਮੈਂ 1 ਸਾਲ ਪਹਿਲਾਂ 10 ਮਿੰਟ ’ਤੇ ਕੰਮ ਕੀਤਾ ਸੀ ਤੇ ਅੱਜ ਇਕ ਘੰਟਾ ਲੱਗਦਾ ਹੈ।’’
ਇਸ ’ਤੇ ਕਈ ਲੋਕਾਂ ਨੇ ਪ੍ਰਤੀਕਿਰਿਆ ਦਿੱਤੀ ਹੈ। ਰਿਤਿਕ ਰੌਸ਼ਨ ਦੀ ਮਾਂ ਨੇ ਲਿਖਿਆ, ‘‘ਗ੍ਰੇਟ ਵੈੱਲ ਡਨ।’’ ਇਸ ਦੇ ਨਾਲ ਹੀ ਪਸ਼ਮੀਨਾ ਰੌਸ਼ਨ ਨੇ ਲਿਖਿਆ, ‘‘ਪਰਫੈਕਟ।’’ ਪ੍ਰੀਤੀ ਜ਼ਿੰਟਾ ਨੇ ਲਿਖਿਆ, ‘‘ਵਾਹ, ਤੁਸੀਂ ਮੈਨੂੰ ਸਿਖਾਉਣਾ ਹੈ ਕਿ ਮੈਡੀਟੇਸ਼ਨ ਕਰਕੇ ਮਾਸਪੇਸ਼ੀਆਂ ਕਿਵੇਂ ਬਣਾਈਆਂ ਜਾਂਦੀਆਂ ਹਨ।’’ ਉਹ ਜਲਦ ਹੀ ਫ਼ਿਲਮ ‘ਫਾਈਟਰ’ ’ਚ ਨਜ਼ਰ ਆਉਣਗੇ। ਉਨ੍ਹਾਂ ਤੋਂ ਇਲਾਵਾ ਦੀਪਿਕਾ ਪਾਦੁਕੋਣ ਵੀ ਹੋਵੇਗੀ। ਇਹ ਫ਼ਿਲਮ ਅਗਲੇ ਸਾਲ 26 ਜਨਵਰੀ ਨੂੰ ਰਿਲੀਜ਼ ਹੋਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।