ਕੋਵਿਡ ਪੀੜਤਾਂ ਦੀ ਮਦਦ ਲਈ ਰਿਤਿਕ ਰੌਸ਼ਨ ਨੇ ਹਾਲੀਵੁੱਡ ਸੈਲੇਬ੍ਰਿਟੀਜ਼ ਨਾਲ ਮਿਲ ਕੇ ਇਕੱਠੇ ਕੀਤੇ ਕਰੋੜਾਂ ਰੁਪਏ

05/03/2021 4:12:52 PM

ਨਵੀਂ ਦਿੱਲੀ (ਬਿਊਰੋ) : ਪੂਰਾ ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਦੀ ਬੇਹੱਦ ਭਿਆਨਕ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਹਸਪਤਾਲਾਂ 'ਚ ਬੈੱਡ, ਆਕਸੀਜਨ ਤੇ ਦਵਾਈਆਂ ਦੀ ਕਿਲਤ ਦੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ। ਆਕਸੀਜਨ ਦੀ ਕਮੀ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਜਿਹੇ 'ਚ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਕਈ ਸੈਲੇਬ੍ਰਿਟੀਜ਼ ਅੱਗੇ ਆਉਣ ਲੱਗੇ ਹਨ। ਹੁਣ ਰਿਤਿਕ ਰੌਸ਼ਨ ਨੇ ਭਾਰਤ ਦੀ ਮਦਦ ਲਈ ਸ਼ੁਰੂ ਕੀਤੇ ਗਏ ਇਕ ਫੰਡ ਰੇਜਿੰਗ ਕੈਮਪੇਨ 'ਚ ਆਰਥਿਕ ਮਦਦ ਕੀਤੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਫੰਡ ਰੇਜਿੰਗ ਕੈਮਪੇਨ ਰਾਹੀਂ ਕਈ ਵਿਦੇਸ਼ੀ ਸੈਲੇਬ੍ਰਿਟੀਜ਼ ਵੀ ਭਾਰਤ ਦੀ ਆਰਥਿਕ ਮਦਦ ਲਈ ਅੱਗੇ ਆ ਰਹੀਆਂ ਹਨ।

ਲੇਖਕ ਤੇ ਲਾਈਫ ਕੋਚ ਜੈ ਸ਼ੈੱਟੀ ਨੇ ਇਸ ਦੀ ਜਾਣਕਾਰੀ ਇੰਸਟਾਗ੍ਰਾਮ 'ਤੇ ਇਕ ਪੋਸਟ ਰਾਹੀਂ ਦਿੱਤੀ ਹੈ। ਇਸ ਪੋਸਟ ਮੁਤਾਬਕ ਗਿਵ ਇੰਡੀਆ ਰਾਹੀਂ ਦੁਨੀਆਭਰ ਦੇ ਸਿਤਾਰਿਆਂ ਨੇ ਆਰਥਿਕ ਯੋਗਦਾਨ ਦਿੱਤਾ ਹੈ। ਜੈ ਨੇ ਇਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ ਹੈ।

 
 
 
 
 
 
 
 
 
 
 
 
 
 
 
 

A post shared by Jay Shetty (@jayshetty)

ਪੋਸਟ ਮੁਤਾਬਕ ਹਾਲੀਵੁੱਡ ਸੁਪਰਸਟਾਰ ਵਿਲ ਸਮਿਥ ਪਰਿਵਾਰ ਨੇ 50,000 ਡਾਲਰ ਡੋਨੇਟ ਕੀਤੇ ਹਨ। ਸ਼ਾਨ ਮੈਂਡਿਸ ਨੇ ਵੀ ਇਨੀ ਹੀ ਰਕਮ ਦਿੱਤੀ ਡੋਨੇਟ ਕੀਤੀ ਹੈ। ਦਿ ਏਲਨ ਸ਼ੋਅ ਨੇ 59000 ਡਾਲਰ ਇਕੱਠਾ ਕੀਤਾ ਹੈ। ਬ੍ਰੇਂਡਨ ਬਰਚਰਡ ਤੇ ਰੋਹਨ ਓਝਾ ਨੇ 50,000 ਡਾਲਰ ਦਾਨ ਕੀਤਾ ਹੈ। ਜਦੋਂਕਿ ਜੈਮੀ ਕੇਰਨ ਲੀਮਾ ਨੇ ਇਕ ਲੱਖ ਡਾਲਰ ਦਿੱਤਾ ਹੈ। ਕੈਮਿਲਾ ਕੇਬੇਲੋ ਨੇ 6000 ਡਾਲਰ, ਜਦੋਂਕਿ ਰਿਤਿਕ ਰੌਸ਼ਨ ਨੇ 15,000 ਡਾਲਰ ਡੋਨੇਟ ਕੀਤਾ ਹੈ। ਜੈ ਨੇ ਇਨ੍ਹਾਂ ਸਾਰਿਆਂ ਨੂੰ ਆਪਣੇ ਚੈਨਲਜ਼ ਰਾਹੀਂ ਮਦਦ ਦੀ ਗੁਹਾਰ ਐਮਪਲੀਫਾਈ ਕਰਨ 'ਤੇ ਖ਼ੁਦ ਡੋਨੇਟ ਕਰਨ ਲਈ ਧੰਨਵਾਦ ਕੀਤਾ ਹੈ।

 
 
 
 
 
 
 
 
 
 
 
 
 
 
 
 

A post shared by Jay Shetty (@jayshetty)

ਜੈ ਨੇ ਦੱਸਿਆ ਕਿ ਇਸ ਫੰਡ ਇਕੱਠਾ ਕਰਨ ਵਾਲੇ ਕੈਂਪ ਰਾਹੀਂ ਹੁਣ ਤੱਕ 3,688,981 ਡਾਲਰ, ਜੋ ਕਿ ਕਰੀਬ 27 ਕਰੋੜ 35 ਲੱਖ ਰੁਪਏ ਜਮ੍ਹਾ ਕਰਵਾਏ ਗਏ ਹਨ। ਰਿਤਿਕ ਰੋਸ਼ਨ ਨੇ ਵੀ ਜੈ ਨੂੰ ਵਧਾਈ ਦਿੱਤੀ।

 
 
 
 
 
 
 
 
 
 
 
 
 
 
 
 

A post shared by Jay Shetty (@jayshetty)

ਸੋਸ਼ਲ ਮੀਡੀਆ ਦੇ ਜਰੀਏ ਮਦਦ 'ਚ ਜੁੱਟੇ ਸਿਤਾਰੇ
ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਲੜਨ 'ਚ ਆਮ ਨਾਗਰਿਕਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਸਹਿਯੋਗ ਕਰ ਰਹੇ ਹਨ। ਕਈ ਸਿਤਾਰਿਆਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਨੂੰ ਲੋੜਵੰਦਾਂ ਦੀ ਸਹਾਇਤਾ ਲਈ ਖੋਲ੍ਹ ਦਿੱਤੇ ਹਨ। ਭੂਮੀ ਪੇਡਨੇਕਰ, ਤਪਸੀ ਪਨੂੰ, ਮਨੋਜ ਬਾਜਪਾਈ, ਪੰਕਜ ਤ੍ਰਿਪਾਠੀ, ਵਿਨੀਤ ਕੁਮਾਰ ਸਿੰਘ, ਸਵਰਾ ਭਾਸਕਰ, ਸੋਨਮ ਕਪੂਰ ਵਰਗੇ ਕਲਾਕਾਰ ਆਪਣੇ ਅਕਾਊਂਟਸ ਦੇ ਜਰੀਏ ਪ੍ਰਸਾਰਿਤ ਕਰ ਰਹੇ ਹਨ ਤਾਂ ਸੋਨੂੰ ਸੂਦ ਨੇ ਸਰਗਰਮੀ ਨਾਲ ਲੋੜਵੰਦਾਂ ਦੀ ਮਦਦ ਕਰਨ 'ਚ ਲੱਗੇ ਹੋਏ ਹਨ।


sunita

Content Editor

Related News