ਔਰਤ 'ਤੇ ਡਿੱਗਿਆ ਕੱਚ ਦਾ ਦਰਵਾਜ਼ਾ, ਅਦਾਲਤ ਨੇ ਕਰੋੜਾਂ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਕੀਤਾ ਜਾਰੀ

Friday, Apr 05, 2024 - 02:13 PM (IST)

ਨਿਊਯਾਰਕ (ਰਾਜ ਗੋਗਨਾ)- ਚੋਟੀ ਦੀ ਅਮਰੀਕੀ ਕੰਪਨੀ ਜੇ.ਪੀ. ਮੋਰਗਨ ਦੀ ਸਾਬਕਾ ਮਹਿਲਾ ਅਧਿਕਾਰੀ ਦੇ ਸਿਰ 'ਤੇ ਕੱਚ ਦਾ ਦਰਵਾਜ਼ਾ ਟੁੱਟਣ ਦੇ ਮਾਮਲੇ 'ਚ ਅਦਾਲਤ ਨੇ ਮਹਿਲਾ ਅਧਿਕਾਰੀ ਨੂੰ 35 ਮਿਲੀਅਨ ਡਾਲਰ (ਲਗਭਗ 292 ਕਰੋੜ ਰੁਪਏ) ਮੁਆਵਜ਼ੇ ਵਜੋਂ ਅਦਾ ਕਰਨ ਦਾ ਹੁਕਮ ਜਾਰੀ ਕੀਤਾ ਹੈ। ਇਹ ਘਟਨਾ 2015 ਵਿੱਚ ਵਾਪਰੀ ਸੀ ਅਤੇ ਉਸ ਦੇ ਦਿਮਾਗ ਨੂੰ ਸਥਾਈ ਨੁਕਸਾਨ ਹੋਇਆ ਸੀ। ਇਸ ਘਟਨਾ ਦੀ ਵੀਡੀਓ ਵੀ ਉਸ ਸਮੇਂ ਵਾਇਰਲ ਹੋਈ ਸੀ, ਜਿਸ 'ਚ ਜੇ.ਪੀ. ਮੋਰਗਨ ਦੀ ਸਾਬਕਾ ਵਿਸ਼ਲੇਸ਼ਕ 36 ਸਾਲਾ ਮੇਗਨ ਬ੍ਰਾਊਨ ਇੱਕ ਫਿਜ਼ੀਕਲ ਥੈਰੇਪੀ ਅਪਾਇੰਟਮੈਂਟ ਮਗਰੋਂ ਬਾਹਰ ਆ ਰਹੀ ਸੀ। ਇਹ ਦੁਖ਼ਦਾਈ ਘਟਨਾ ਨਿਗਰਾਨੀ ਫੁਟੇਜ ਵਿਚ ਕੈਦ ਹੋ ਗਈ, ਜਿਸ ਵਿਚ ਬ੍ਰਾਊਨ ਨੇ ਜਿਵੇਂ ਹੀ  ਦਰਵਾਜ਼ਾ ਖੋਲ੍ਹਿਆ ਤਾਂ ਇਮਾਰਤ ਦਾ 7½ ਫੁੱਟ ਉੱਚਾ ਕੱਚ ਦਾ ਦਰਵਾਜ਼ਾ ਟੁੱਟ ਕੇ ਉਸ ਉਪਰ ਡਿੱਗ ਗਿਆ।

ਇਹ ਵੀ ਪੜ੍ਹੋ : ਅਰਜਨਟੀਨਾ ਦੇ ਰਾਸ਼ਟਰਪਤੀ ਨੂੰ ਮਾਰਨ ਦੇ ਦੋਸ਼ 'ਚ ਹਥਿਆਰਬੰਦ ਵਿਅਕਤੀ ਗ੍ਰਿਫ਼ਤਾਰ

ਅਦਾਲਤ 'ਚ ਸੁਣਵਾਈ ਦੌਰਾਨ ਮੇਗਨ ਨੇ ਕਿਹਾ ਕਿ ਮੈਨੂੰ ਯਾਦ ਹੈ, ਉਸ ਸਮੇਂ ਮੇਰੇ ਆਲੇ-ਦੁਆਲੇ ਸ਼ੀਸ਼ਾ ਖਿੱਲਰ ਗਿਆ ਸੀ ਅਤੇ ਉਹ ਫਰਸ਼ 'ਤੇ ਡਿੱਗ ਗਈ ਸੀ। ਇਸ ਘਟਨਾ ਕਾਰਨ ਬ੍ਰਾਊਨ ਨੂੰ ਦਿਮਾਗੀ ਸੱਟ ਲੱਗ ਗਈ ਜੋ ਉਸ ਸਮੇਂ 27 ਸਾਲ ਦੀ ਸੀ, ਜਿਸ ਨਾਲ ਨਿਵੇਸ਼ ਬੈਂਕਿੰਗ ਵਿੱਚ ਉਸ ਦੇ ਸ਼ਾਨਦਾਰ ਕਰੀਅਰ ਦਾ ਅੰਤ ਹੋ ਗਿਆ। ਮੇਗਨ ਨੇ ਅਦਾਲਤ ਨੂੰ ਦੱਸਿਆ ਕਿ ਸੱਟ ਤੋਂ ਉਭਰਨ ਤੋਂ ਇਕ ਸਾਲ ਬਾਅਦ ਉਹ ਕੰਮ 'ਤੇ ਵਾਪਸ ਗਈ ਪਰ ਉਸਦਾ ਪ੍ਰਦਰਸ਼ਨ ਪਹਿਲਾਂ ਵਰਗਾ ਨਹੀਂ ਰਿਹਾ ਅਤੇ ਉਸਨੂੰ ਆਖਰਕਾਰ 2021 ਵਿੱਚ ਬਰਖਾਸਤ ਕਰ ਦਿੱਤਾ ਗਿਆ। ਇਸ ਦੌਰਾਨ, ਇਮਾਰਤ ਦੇ ਮਾਲਕ ਦੇ ਵਕੀਲ ਨੇ ਦਲੀਲ ਦਿੱਤੀ ਕਿ ਇਹ ਅਚਾਨਕ ਵਾਪਰਿਆ ਇੱਕ ਭਿਆਨਕ ਹਾਦਸਾ ਸੀ ਅਤੇ ਕਿਸੇ ਦੇ ਵੱਸ ਵਿਚ ਨਹੀਂ ਸੀ। ਹਾਲਾਂਕਿ ਜਿਊਰੀ ਨੇ ਮੇਗਨ ਬ੍ਰਾਊਨ ਦੇ ਹੱਕ ਵਿੱਚ ਫੈਸਲਾ ਸੁਣਾਇਆ ਅਤੇ ਇਮਾਰਤ ਦੇ ਮਾਲਕ 271 ਮੈਡੀਸਨ ਕੰਪਨੀ ਨੂੰ ਲਾਪਰਵਾਹੀ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ 35 ਮਿਲੀਅਨ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ। ਜਿਊਰੀ ਨੇ ਮੁਕੱਦਮੇ ਦੌਰਾਨ ਵਾਇਰਲ ਹੋਈ ਇੱਕ ਵੀਡੀਓ ਨੂੰ ਵੀ ਕੋਰਟ ਵਿੱਚ ਦੇਖਿਆ। ਜਿਊਰੀ ਦੀ ਸਿਫਾਰਿਸ਼ ਦੇ ਆਧਾਰ 'ਤੇ ਅਦਾਲਤ ਨੇ ਔਰਤ ਨੂੰ ਮੁਆਵਜ਼ਾ ਦੇਣ ਦਾ ਹੁਕਮ ਸੁਣਾਇਆ।

ਇਹ ਵੀ ਪੜ੍ਹੋ: ਕੇਜਰੀਵਾਲ ਦੀ ਗ੍ਰਿਫ਼ਤਾਰੀ ’ਤੇ ਬਿਆਨ ਦੇਣ ਵਾਲੇ ਅਮਰੀਕਾ ਨੇ ਪਾਕਿਸਤਾਨ ਦੇ ਮਾਮਲੇ ’ਤੇ ਕਿਉਂ ਧਾਰੀ ਚੁੱਪ?

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News