ਹਾਰਦਿਕ ਪੰਡਯਾ ਦਾ ਭਰਾ ਗ੍ਰਿਫਤਾਰ, ਕਰੋੜਾਂ ਰੁਪਏ ਦੀ ਧੋਖਾਧੜੀ ਦਾ ਦੋਸ਼

04/11/2024 1:05:58 PM

ਸਪੋਰਟਸ ਡੈਸਕ— ਮੁੰਬਈ ਪੁਲਸ ਨੇ ਕ੍ਰਿਕਟਰ ਹਾਰਦਿਕ ਅਤੇ ਕਰੁਣਾਲ ਪੰਡਯਾ ਦੇ ਮਤਰੇਏ ਭਰਾ ਵੈਭਵ ਪੰਡਯਾ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਕਥਿਤ ਤੌਰ 'ਤੇ ਕਰੀਬ 4.3 ਕਰੋੜ ਰੁਪਏ ਦੀ ਵਪਾਰਕ ਸਾਂਝੇਦਾਰੀ ਨਾਲ ਧੋਖਾਧੜੀ ਕੀਤੀ ਸੀ। ਇਕ ਰਿਪੋਰਟ ਮੁਤਾਬਕ 37 ਸਾਲਾ ਵੈਭਵ 'ਤੇ ਇਕ ਸਾਂਝੇਦਾਰੀ ਫਰਮ ਤੋਂ ਲਗਭਗ 4.3 ਕਰੋੜ ਰੁਪਏ ਦੀ ਗਬਨ ਕਰਨ ਦਾ ਦੋਸ਼ ਹੈ, ਜਿਸ ਨਾਲ ਹਾਰਦਿਕ ਅਤੇ ਕਰੁਣਾਲ ਪੰਡਯਾ ਨੂੰ ਭਾਰੀ ਵਿੱਤੀ ਨੁਕਸਾਨ ਹੋਇਆ।
ਜਾਣਕਾਰੀ ਮੁਤਾਬਕ ਹਾਰਦਿਕ, ਕਰੁਣਾਲ ਅਤੇ ਵੈਭਵ ਪੰਡਯਾ ਨੇ ਮਿਲ ਕੇ ਤਿੰਨ ਸਾਲ ਪਹਿਲਾਂ ਪਾਲੀਮਰ ਦਾ ਕਾਰੋਬਾਰ ਸ਼ੁਰੂ ਕੀਤਾ ਸੀ। ਜਿਸ ਵਿੱਚ ਤਿੰਨਾਂ ਭਰਾਵਾਂ ਨੂੰ ਕਾਰੋਬਾਰ ਸਥਾਪਤ ਕਰਨ ਲਈ ਲੋੜੀਂਦੀ ਪੂੰਜੀ ਦਾ 40% ਨਿਵੇਸ਼ ਕਰਨਾ ਪੈਂਦਾ ਸੀ ਅਤੇ ਵੈਭਵ ਨੂੰ 20% ਨਿਵੇਸ਼ ਕਰਨਾ ਪੈਂਦਾ ਸੀ ਜਦੋਂ ਕਿ ਵੈਭਵ ਨੇ ਰੋਜ਼ਾਨਾ ਦੇ ਕੰਮ ਦੀ ਦੇਖਭਾਲ ਕਰਨੀ ਹੁੰਦੀ ਸੀ। ਮੁਨਾਫ਼ਾ ਵੀ ਤਿੰਨਾਂ ਵਿਚ ਆਪੋ-ਆਪਣੇ ਹਿੱਸੇ ਅਨੁਸਾਰ ਵੰਡਿਆ ਜਾਣਾ ਸੀ। ਹਾਲਾਂਕਿ, ਵੈਭਵ ਨੇ ਕਥਿਤ ਤੌਰ 'ਤੇ ਆਪਣੇ ਸੌਤੇਲੇ ਭਰਾਵਾਂ ਨੂੰ ਦੱਸੇ ਬਿਨਾਂ ਉਸੇ ਕਾਰੋਬਾਰ ਵਿੱਚ ਇੱਕ ਹੋਰ ਫਰਮ ਸਥਾਪਤ ਕੀਤੀ, ਇਸ ਤਰ੍ਹਾਂ ਸਾਂਝੇਦਾਰੀ ਸਮਝੌਤੇ ਦੀ ਉਲੰਘਣਾ ਕੀਤੀ। ਇਸ ਨਾਲ ਭਾਈਵਾਲੀ ਵਿੱਚ ਬਣੀ ਕੰਪਨੀ ਦੇ ਮੁਨਾਫ਼ੇ ਵਿੱਚ ਭਾਰੀ ਗਿਰਾਵਟ ਆਈ ਅਤੇ ਇਸ ਨਾਲ ਅੰਦਾਜ਼ਨ 3 ਕਰੋੜ ਰੁਪਏ ਦਾ ਨੁਕਸਾਨ ਹੋਇਆ। ਇਸ ਤੋਂ ਇਲਾਵਾ, ਇਹ ਦੋਸ਼ ਲਗਾਇਆ ਗਿਆ ਹੈ ਕਿ ਵੈਭਵ ਨੇ ਗੁਪਤ ਤੌਰ 'ਤੇ ਆਪਣਾ ਲਾਭ ਹਿੱਸਾ 20% ਤੋਂ ਵਧਾ ਕੇ 33.3% ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਫਿਲਹਾਲ ਹਾਰਦਿਕ ਪੰਡਯਾ ਆਈਪੀਐੱਲ 2024 'ਚ ਮੁੰਬਈ ਇੰਡੀਅਨਜ਼ ਦੀ ਕਪਤਾਨੀ ਕਰ ਰਹੇ ਹਨ, ਜਿੱਥੇ ਟੀਮ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ। ਮੁੰਬਈ ਨੇ ਹੁਣ ਤੱਕ ਇੱਕ ਮੈਚ ਜਿੱਤਿਆ ਹੈ ਅਤੇ ਉਹ ਅੰਕ ਸੂਚੀ ਵਿੱਚ 8ਵੇਂ ਸਥਾਨ 'ਤੇ ਹੈ।
 


Aarti dhillon

Content Editor

Related News