ਸਪੈਸ਼ਲਸ ਥ੍ਰਿਲਰ ''ਦਿ ਗ੍ਰੇਟ ਇੰਡੀਅਨ ਮਰਡਰ'' ਦਾ ਟਰੇਲਰ ਰਿਲੀਜ਼ (ਵੀਡੀਓ)

Wednesday, Jan 19, 2022 - 12:28 PM (IST)

ਸਪੈਸ਼ਲਸ ਥ੍ਰਿਲਰ ''ਦਿ ਗ੍ਰੇਟ ਇੰਡੀਅਨ ਮਰਡਰ'' ਦਾ ਟਰੇਲਰ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ) - ਜਦੋਂ ਹਰ ਕਦਮ 'ਤੇ ਨਵੇਂ ਸ਼ੱਕੀ ਹੋਣ ਤੇ ਅਸਲੀ ਦੋਸ਼ੀ ਨੂੰ ਭਾਲਣ ਦਾ ਕੋਈ ਰਸਤਾ ਨਾ ਹੋਵੇ ਤਾਂ ਤਫਤੀਸ਼ ਕਿਸ ਦਿਸ਼ਾ 'ਚ ਜਾਵੇਗੀ? ਕੀ ਦੋਸ਼ੀ ਨਾਲ ਇਨਸਾਫ ਹੋਵੇਗਾ, ਜਾਂ ਫਿਰ ਜਾਸੂਸ ਝੂਠ ਦੇ ਜਾਲ ’ਚ ਫਸ ਜਾਵੇਗਾ? ਅਗਲੀ ਹਾਟਸਟਾਰ ਸਪੈਸ਼ਲਸ ਥ੍ਰਿਲਰ 'ਦਿ ਗਰੇਟ ਇੰਡੀਅਨ ਮਰਡਰ' ਦਾ ਟਰੇਲਰ ਲਾਂਚ ਹੋਇਆ।

ਸੀਰੀਜ਼ 'ਚ ਹੱਤਿਆ ਦੀ ਤਫਤੀਸ਼ ਦੇਸ਼ ਦੇ ਕੋਨੇ-ਕੋਨੇ 'ਚ ਰੋਮਾਂਚਕ ਸਫ਼ਰ 'ਤੇ ਲੈ ਜਾਵੇਗੀ ਅਤੇ ਅੰਤ ਧਮਾਕੇਦਾਰ ਫਿਨਾਲੇ ਦੇ ਨਾਲ ਹੋਵੇਗਾ। ਇਹ ਸੀਰੀਜ਼ ਵਿਕਾਸ ਸਵਰੂਪ ਦੇ ਦਿਲਚਸਪ ਨਾਵਲ 'ਸਿਕਸ ਸਸਪੈਕਟਸ' 'ਤੇ ਆਧਾਰਿਤ ਹੈ, ਜੋ ਹਾਈ-ਪ੍ਰੋਫਾਈਲ ਮੰਤਰੀ ਦੇ ਬੇਟੇ ਦੀ ਹੱਤਿਆ ਦੇ ਆਸਪਾਸ ਘੁੰਮਦੀ ਹੈ। 

ਡਾਇਰੈਕਟਰ, ਤਿਗਮਾਂਸ਼ੂ ਧੁਲੀਆ ਨੇ ਸੀਰੀਜ਼ ਦਾ ਨਿਰਦੇਸ਼ਨ ਕੀਤਾ ਹੈ। ਇਹ ਕਿਤਾਬ ਬਾਲੀਵੁੱਡ ਦੇ ਲੋਕਾਂ ਨੂੰ ਪਿਆਰੀ ਸ਼ੈਲੀ ਵਿਚ ਤਬਦੀਲ ਕਰ ਕੇ ਸਕਰੀਨ ’ਤੇ ਭ੍ਰਿਸ਼ਟ, ਸ਼ਕਤੀਸ਼ਾਲੀ ਅਤੇ ਉਮੰਗੀ ਲੋਕਾਂ ਦੀ ਜ਼ਿੰਦਗੀ ਨੂੰ ਦਿਲਚਸਪ ਰੂਪ ’ਚ ਪੇਸ਼ ਕਰਨ ਲਈ ਬਣਾਈ ਗਈ ਹੈ।

ਨੋਟ -  ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ। 


author

sunita

Content Editor

Related News