ਹਨੀ ਸਿੰਘ ਕਰਨ ਔਜਲਾ ਦੇ ਮੈਨੇਜਰ ਨੂੰ ਗਾਇਕ ਸਮਝ ਕੇ ਕਰਦੇ ਰਹੇ 2 ਸਾਲ ਤੱਕ ਗੱਲਾਂ, ਇੰਝ ਹੋਇਆ ਖੁਲਾਸਾ

Wednesday, Oct 02, 2024 - 01:35 PM (IST)

ਹਨੀ ਸਿੰਘ ਕਰਨ ਔਜਲਾ ਦੇ ਮੈਨੇਜਰ ਨੂੰ ਗਾਇਕ ਸਮਝ ਕੇ ਕਰਦੇ ਰਹੇ 2 ਸਾਲ ਤੱਕ ਗੱਲਾਂ, ਇੰਝ ਹੋਇਆ ਖੁਲਾਸਾ

ਮੁੰਬਈ- ਰੈਪਰ ਯੋ ਯੋ ਹਨੀ ਸਿੰਘ, ਜੋ ਆਪਣੀ ਜ਼ਿੰਦਗੀ 'ਤੇ ਇਕ ਸਟ੍ਰੀਮਿੰਗ ਡਾਕੂਮੈਂਟਰੀ ਬਣਾਉਣ ਦੀ ਤਿਆਰੀ ਕਰ ਰਹੇ ਹਨ, ਨੇ 'ਤੌਬਾ ਤੌਬਾ' ਦੇ ਹਿੱਟਮੇਕਰ ਕਰਨ ਔਜਲਾ ਬਾਰੇ ਇਕ ਦਿਲਚਸਪ ਘਟਨਾ ਸਾਂਝੀ ਕੀਤੀ ਹੈ। ਹਨੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਰਨ ਔਜਲਾ ਨਾਲ ਕਾਫੀ ਸਮੇਂ ਤੋਂ ਕੋਈ ਗੱਲ ਨਹੀਂ ਹੋਈ। ਉਹ ਪੂਰੇ ਦੋ ਸਾਲ ਉਨ੍ਹਾਂ ਦੇ ਮੈਨੇਜਰ ਨੂੰ ਕਰਨ ਸਮਝ ਕੇ ਗੱਲ ਕਰਦਾ ਰਿਹਾ। ਯੋ ਯੋ ਹਨੀ ਸਿੰਘ ਨੇ ਕਿਹਾ, ‘ਮੈਂ ਕਰਨ ਨਾਲ ਪਹਿਲਾਂ ਕਦੇ ਗੱਲ ਨਹੀਂ ਕੀਤੀ। ਮੈਂ ਉਨ੍ਹਾਂ ਦੇ ਮੈਨੇਜਰ ਨਾਲ ਗੱਲ ਕਰਦਾ ਸੀ। ਮੈਂ ਸੋਚ ਰਿਹਾ ਸੀ ਕਿ ਇਹ ਕੀ ਹੋ ਰਿਹਾ ਹੈ? ਮੈਂ ਪੂਰੇ 2 ਸਾਲ ਉਨ੍ਹਾਂ ਨਾਲ ਗੱਲਾਂ ਕਰਦਾ ਰਿਹਾ। ਉਨ੍ਹਾਂ ਨੇ ਮੈਨੂੰ ਇੱਕ ਗੀਤ ਵੀ ਭੇਜਿਆ ਸੀ। ਤੁਸੀਂ ਵਿਸ਼ਵਾਸ ਨਹੀਂ ਕਰੋਗੇ ਕਿ ਉਨ੍ਹਾਂ ਨੇ ਮੇਰੇ ਲਈ ਮੈਕਸੀਕੋ ਗੀਤ ਲਿਖਿਆ ਸੀ ਅਤੇ ਉਹ ਚਾਹੁੰਦੇ ਸਨ ਕਿ ਮੈਂ ਇਸ ਨੂੰ ਗਾਵਾਂ, ਇਸ ਲਈ ਮੈਂ ਹਾਂ ਵੀ ਕਿਹਾ ਸੀ ਅਤੇ ਗੀਤ ਵਧੀਆ ਸੀ।

ਪੜ੍ਹੋ ਇਹ ਅਹਿਮ ਖ਼ਬਰ- ਪਤਨੀ ਸੁਨੀਤਾ ਆਹੂਜਾ ਨੇ ਅਦਾਕਾਰ ਦੀ ਸਿਹਤ ਬਾਰੇ ਦਿੱਤੀ ਅਪਡੇਟ, ਕਿਹਾ...

ਆਖਿਰ ਗਾਇਕ ਨੂੰ ਕਿਵੇਂ ਪਤਾ ਲੱਗੀ ਮੈਨੇਜਰ ਦੀ ਸੱਚਾਈ?
ਹਨੀ ਨੇ ਵੀ ਇਸ ਬਾਰੇ ਦੱਸਿਆ, ‘ਮੈਂ ਉਨ੍ਹਾਂ ਨੂੰ ਕਿਹਾ ਕਿ ਕੁਝ ਅਜਿਹੀਆਂ ਗੱਲਾਂ ਹਨ, ਜਿਨ੍ਹਾਂ ਬਾਰੇ ਮੈਂ ਤੁਹਾਡੇ ਨਾਲ ਚਰਚਾ ਕਰਨਾ ਚਾਹੁੰਦਾ ਹਾਂ। ਮੈਂ ਗੀਤ ਵਿੱਚ ਕੁਝ ਬਦਲਾਅ ਕਰਨਾ ਚਾਹੁੰਦਾ ਸੀ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਕੁਝ ਤਬਦੀਲੀਆਂ ਬਾਰੇ ਗੱਲ ਕਰਨਾ ਚਾਹੁੰਦਾ ਹਾਂ। ਪਰ ਉਨ੍ਹਾਂ ਤਕਨੀਕੀ ਪੱਖ ਬਾਰੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।ਉਨ੍ਹਾਂ ਨੇ ਅੱਗੇ ਕਿਹਾ, ‘ਮੈਨੂੰ ਕੁਝ ਅਜੀਬ ਲੱਗਾ। ਮੈਂ ਇਹ ਵੀ ਪੁੱਛਿਆ ਕਿ ਕਰਨ ਮੇਰੇ ਨਾਲ ਤਕਨੀਕੀ ਪੱਖ ਬਾਰੇ ਗੱਲ ਕਿਉਂ ਨਹੀਂ ਕਰਨਾ ਚਾਹੁੰਦਾ? ਇਸ ‘ਤੇ ਜਵਾਬ ਆਇਆ ਕਿ ਮੈਂ ਕਰਨ ਦਾ ਮੈਨੇਜਰ ਅਲਫਾਜ਼ ਹਾਂ। ਮੁਆਫ਼ ਕਰਨਾ, ਮੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ। ਯੋ ਯੋ ਹਨੀ ਸਿੰਘ ਇਸ ਹਰਕਤ ਤੋਂ ਨਾਰਾਜ਼ ਹੋ ਗਏ। ਉਨ੍ਹਾਂ ਨੇ ਕਿਹਾ ਤੁਸੀਂ ਮੁਆਫ਼ੀ ਮੰਗ ਕੇ ਕੀ ਕਰੋਗੇ? ਇਹ ਕੀ ਹੈ? ਫਿਰ ਕੁਝ ਦਿਨ ਬਾਅਦ ਜਦੋਂ ਅਲਫਾਜ਼ ਨੇ ਮੈਨੂੰ ਉਨ੍ਹਾਂ ਨਾਲ ਗੱਲ ਕਰਨ ਲਈ ਕਿਹਾ ਤਾਂ ਮੈਂ ਅਲਫਾਜ਼ ਨੂੰ ਵੀ ਪੁੱਛਿਆ ਕਿ ਕੀ ਉਹ ਸੱਚਮੁੱਚ ਕਰਨ ਹਨ? ਫਿਰ ਉਨ੍ਹਾਂ ਨੇ ਮੈਨੂੰ ਯਕੀਨ ਦਿਵਾਇਆ ਕਿ ਉਹ ਅਸਲ 'ਚ ਕਰਨ ਔਜਲਾ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News