ਰੋਮਾਂਟਿਕ ਗੀਤ ‘ਹੋਣੇ ਲਗਾ’ ਨੇ ਰਾਹੁਲੀਆ ਤੇ ਮੰਦਾ ਵਿਚਾਲੇ ਕੈਮਿਸਟਰੀ ਨੂੰ ਕੀਤਾ ਉਜਾਗਰ! (ਵੀਡੀਓ)

Wednesday, Nov 10, 2021 - 10:36 AM (IST)

ਰੋਮਾਂਟਿਕ ਗੀਤ ‘ਹੋਣੇ ਲਗਾ’ ਨੇ ਰਾਹੁਲੀਆ ਤੇ ਮੰਦਾ ਵਿਚਾਲੇ ਕੈਮਿਸਟਰੀ ਨੂੰ ਕੀਤਾ ਉਜਾਗਰ! (ਵੀਡੀਓ)

ਮੁੰਬਈ (ਬਿਊਰੋ)– ਪੋਸਟਰ ਦੇ ਨਾਲ ਦਰਸ਼ਕਾਂ ਦੀ ਰੁਚੀ ਨੂੰ ਵਧਾਉਣ ਤੋਂ ਬਾਅਦ ‘ਅੰਤਿਮ : ਦਿ ਫਾਈਨਲ ਟਰੁੱਥ’ ਦੇ ਨਿਰਮਾਤਾ ਨੇ ‘ਹੋਣੇ ਲਗਾ’ ਗੀਤ ਰਿਲੀਜ਼ ਕੀਤਾ ਹੈ, ਜੋ ਇਕ ਰੋਮਾਂਟਿਕ ਗੀਤ ਹੈ। ਇਸ ਨੂੰ ਰਾਹੁਲੀਆ (ਆਯੂਸ਼ ਸ਼ਰਮਾ) ਤੇ ਮੰਦਾ (ਮਹਿਮਾ ਮਕਵਾਨਾ) ਵਿਚਾਲੇ ਫ਼ਿਲਮਾਇਆ ਗਿਆ ਹੈ।

ਹਾਲਾਂਕਿ ਰਾਹੁਲੀਆ, ਜੋ ਐਕਸ਼ਨ, ਅਪਰਾਧ ਤੇ ਹਿੰਸਾ ਦੀ ਦੁਨੀਆ ਦਾ ਹਿੱਸਾ ਹੈ, ਇਹ ਰੋਮਾਂਟਿਕ ਨੰਬਰ ਉਸ ਦੇ ਪਾਤਰਾਂ ਦੇ ਰੋਮਾਂਟਿਕ ਪੱਖ ਨੂੰ ਉਜਾਗਰ ਕਰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਜ਼ਮਾਨਤ ਤੋਂ ਬਾਅਦ ਪਹਿਲੀ ਵਾਰ ਜਨਤਕ ਦਿਸੇ ਰਾਜ ਕੁੰਦਰਾ, ਪਤਨੀ ਸ਼ਿਲਪਾ ਨਾਲ ਪਹੁੰਚੇ ਮਾਤਾ ਚਾਮੁੰਡਾ ਦੇਵੀ ਦੇ ਮੰਦਰ

ਬੇਰਹਿਮ ਤੇ ਜ਼ਾਲਮ ਗੈਂਗਸਟਰ ਰਾਹੁਲੀਆ ਦੇ ਚੰਚਲ ਤੇ ਭਾਵਨਾਤਮਕ ਪੱਖ ’ਚ ਰਹਿਣ ਵਾਲਾ ‘ਹੋਣੇ ਲਗਾ’ ਸੁੰਦਰ ਤੇ ਆਕਰਸ਼ਕ ਮਾਸੂਮੀਅਤ ਨੂੰ ਵੀ ਸਾਹਮਣੇ ਲਿਆਉਂਦਾ ਹੈ। ਆਪਣੀ ਦਮਦਾਰ ਜਾਣ-ਪਛਾਣ ਦੇ ਨਾਲ ਸੰਗੀਤ ਜੁਬਿਨ ਨੌਟਿਆਲ ਦੀ ਆਵਾਜ਼ ਨਾਲ ਸਜਾ ਕੇ ਇਕ ਸੁਖਦ ਤੇ ਭਾਵਪੂਰਨ ਪੇਸ਼ਕਾਰੀ ’ਚ ਕੁਸ਼ਲਤਾ ਨਾਲ ਪਹੁੰਚਦਾ ਹੈ।

‘ਹੋਣੇ ਲਗਾ’ ਦਾ ਸੰਗੀਤ ਰਵੀ ਬਸਰੂਰ ਨੇ ਦਿੱਤਾ ਹੈ। ਗੀਤ ਸ਼ੱਬੀਰ ਅਹਿਮਦ ਤੇ ਜੁਬਿਨ ਨੌਟਿਆਲ ਨੇ ਗਾਇਆ ਹੈ। ਸ਼ਬੀਨਾ ਖ਼ਾਨ ਤੇ ਉਮੇਸ਼ ਜਾਧਵ ਨੇ ਗਾਣੇ ਨੂੰ ਕੋਰੀਓਗ੍ਰਾਫ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News