ਹਾਲੀਵੁੱਡ ਸਟਾਰ ਕੇਟ ਹਡਸਨ ਨੂੰ ਮਿਲੇਗਾ ਕਾਸਟਿਊਮ ਡਿਜ਼ਾਈਨਰਜ਼ ਗਿਲਡ ਦਾ ਸਪੌਟਲਾਈਟ ਐਵਾਰਡ

Tuesday, Dec 16, 2025 - 05:33 PM (IST)

ਹਾਲੀਵੁੱਡ ਸਟਾਰ ਕੇਟ ਹਡਸਨ ਨੂੰ ਮਿਲੇਗਾ ਕਾਸਟਿਊਮ ਡਿਜ਼ਾਈਨਰਜ਼ ਗਿਲਡ ਦਾ ਸਪੌਟਲਾਈਟ ਐਵਾਰਡ

ਵਾਸ਼ਿੰਗਟਨ (ਏਜੰਸੀ)- ਅਦਾਕਾਰਾ ਕੇਟ ਹਡਸਨ ਨੂੰ ਵੱਕਾਰੀ ਕਾਸਟਿਊਮ ਡਿਜ਼ਾਈਨਰਜ਼ ਗਿਲਡ (ਸੀਡੀਸੀ) ਸਪੌਟਲਾਈਟ ਐਵਾਰਡ ਨਾਲ ਸਨਮਾਨਿਤ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਵੈਰਾਇਟੀ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿ ਇਹ ਪੁਰਸਕਾਰ ਉਨ੍ਹਾਂ ਕਲਾਕਾਰਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਕਰੀਅਰ ਦੌਰਾਨ ਲਗਾਤਾਰ ਸ਼ਾਨਦਾਰ ਕੰਮ ਕੀਤਾ ਹੈ ਅਤੇ ਜਿਨ੍ਹਾਂ ਨੂੰ ਕਹਾਣੀ ਕਹਿਣ ਵਿੱਚ ਕਾਸਟਿਊਮ ਡਿਜ਼ਾਈਨ ਦੀ ਮਹੱਤਵਪੂਰਨ ਭੂਮਿਕਾ ਦੀ ਡੂੰਘੀ ਸਮਝ ਹੈ। 

ਇਸ ਘੋਸ਼ਣਾ 'ਤੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ  ਹਡਸਨ ਨੇ ਕਿਹਾ, "ਕਾਸਟਿਊਮ ਡਿਜ਼ਾਈਨਰਜ਼ ਗਿਲਡ ਤੋਂ ਸਪੌਟਲਾਈਟ ਐਵਾਰਡ ਨਾਲ ਸਨਮਾਨਿਤ ਹੋਣਾ ਮੇਰੇ ਲਈ ਬਹੁਤ ਖਾਸ ਹੈ। ਇਹ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ। ਮੇਰੇ ਪੂਰੇ ਕਰੀਅਰ ਦੌਰਾਨ, ਕਾਸਟਿਊਮ ਡਿਜ਼ਾਈਨਰ ਅਜਿਹੇ ਸ਼ਾਨਦਾਰ ਸਹਿਯੋਗੀ ਰਹੇ ਹਨ, ਜਿਨ੍ਹਾਂ ਨੇ ਮੈਨੂੰ ਪ੍ਰਮਾਣਿਕ, ਦਮਦਾਰ ਅਤੇ ਯਾਦਗਾਰੀ ਕਿਰਦਾਰਾਂ ਨੂੰ ਬਣਾਉਣ ਵਿੱਚ ਮਦਦ ਕੀਤੀ ਹੈ।" ਹਡਸਨ ਨੇ ਕਾਸਟਿਊਮ ਡਿਜ਼ਾਈਨਰਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਹ ਸੱਚੇ ਕਹਾਣੀਕਾਰ ਹਨ। ਮੈਂ ਹਮੇਸ਼ਾ ਕਾਸਟਿਊਮ ਡਿਜ਼ਾਈਨਰਾਂ ਦੀ ਕਲਾ, ਇਰਾਦੇ ਅਤੇ ਭਾਵਨਾ ਤੋਂ ਪ੍ਰੇਰਿਤ ਹੁੰਦੀ ਹਾਂ, ਜੋ ਉਹ ਹਰੇਕ ਪਾਤਰ ਵਿੱਚ ਲਿਆਉਂਦੇ ਹਨ।" 

ਇਸ ਤੋਂ ਇਲਾਵਾ, ਕਾਸਟਿਊਮ ਡਿਜ਼ਾਈਨਰਜ਼ ਗਿਲਡ ਨੇ 28ਵੇਂ ਸਾਲਾਨਾ ਕਾਸਟਿਊਮ ਡਿਜ਼ਾਈਨਰਜ਼ ਗਿਲਡ ਐਵਾਰਡਸ (CDGA) ਲਈ ਨਾਮਜ਼ਦਗੀਆਂ ਦਾ ਐਲਾਨ ਵੀ ਕੀਤਾ ਹੈ। ਇਨ੍ਹਾਂ ਨਾਮਜ਼ਦ ਫਿਲਮਾਂ ਵਿੱਚ 'ਵਨ ਬੈਟਲ ਆਫਟਰ ਅਨਦਰ', 'ਸਿਨਰਸ', 'ਵੇਪਨਸ', 'ਅਵਤਾਰ: ਫਾਇਰ ਐਂਡ ਐਸ਼', ਅਤੇ 'ਬੁਗੋਨੀਆ' ਸ਼ਾਮਲ ਹਨ। ਵੈਰਾਇਟੀ ਦੇ ਅਨੁਸਾਰ, 28ਵਾਂ ਸਾਲਾਨਾ CDGA ਸਮਾਰੋਹ 12 ਫਰਵਰੀ 2026 ਨੂੰ ਲਾਸ ਏਂਜਲਸ, ਕੈਲੀਫੋਰਨੀਆ ਦੇ ਦਿ ਅਬੇਲ ਵਿਖੇ ਆਯੋਜਿਤ ਕੀਤਾ ਜਾਵੇਗਾ। 9 ਪ੍ਰਤੀਯੋਗੀ ਸ਼੍ਰੇਣੀਆਂ ਦੇ ਜੇਤੂਆਂ ਦਾ ਐਲਾਨ ਪ੍ਰੋਗਰਾਮ ਦੌਰਾਨ ਲਾਈਵ ਕੀਤਾ ਜਾਵੇਗਾ। ਮੇਜ਼ਬਾਨਾਂ, ਪੇਸ਼ਕਾਰਾਂ ਅਤੇ ਹੋਰ ਸਨਮਾਨਿਤ ਵਿਅਕਤੀਆਂ ਦਾ ਐਲਾਨ ਆਉਣ ਵਾਲੇ ਹਫ਼ਤਿਆਂ ਵਿੱਚ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਸਪੌਟਲਾਈਟ ਐਵਾਰਡ ਜਿੱਤਣ ਵਾਲੇ ਕਲਾਕਾਰਾਂ ਵਿੱਚ ਐਮੀ ਐਡਮਜ਼, ਐਂਜੇਲਾ ਬੈਸੇਟ, ਐਨੇਟ ਬੇਨਿੰਗ, ਹੈਲੇ ਬੈਰੀ, ਕੇਟ ਬਲੈਂਚੇਟ, ਗਲੇਨ ਕਲੋਜ਼, ਐਂਡਰਿਊ ਗਾਰਫੀਲਡ, ਐਨੀ ਹੈਥਵੇ, ਚਾਰਲੀਜ਼ ਥਰੋਨ, ਕੈਰੀ ਵਾਸ਼ਿੰਗਟਨ, ਨਾਓਮੀ ਵਾਟਸ ਅਤੇ ਜ਼ੋ ਸਲਡਾਨਾ ਸ਼ਾਮਲ ਹਨ।


author

cherry

Content Editor

Related News