ਹਾਲੀਵੁੱਡ ਦੀ ਇਹ ਅਦਾਕਾਰਾ ਬਚਪਨ ''ਚ ਆਪਣੀ ਮਾਂ ਦੇ ਪੈਸੇ ਕਰਦੀ ਸੀ ਚੋਰੀ
Saturday, Apr 30, 2016 - 11:02 AM (IST)

ਲੰਦਨ—ਹਾਲੀਵੁੱਡ ਅਦਾਕਾਰਾ ਜੈਨੀਫ਼ਰ ਏਨੀਸਟਨ ਬਚਪਨ ''ਚ ਆਪਣੀ ਮਾਂ ਦੇ ਪੈਸੇ ਚੋਰੀ ਕਰਦੀ ਸੀ। 47 ਸਾਲਾ ਅਦਾਕਾਰਾ ਦਾ ਕਹਿਣਾ ਹੈ ਕਿ ਆਪਣੀ ਮਾਂ ਦੇ ਪੈਸੇ ਚੋਰੀ ਕਰਕੇ ਵੀਡੀਓ ਗੈਮ ਅਤੇ ਆਪਣੇ ਦੋਸਤਾ ਦੇ ਨਾਲ ਮੋਜ ਮਸਤੀ ਕਰਕੇ ਉਡਾਉਂਦੀ ਸੀ। ਇਹ ਪੁੱਛੇ ਜਾਣ ''ਤੇ ਕਿ ਬਚਪਨ ''ਚ ਉਨ੍ਹਾਂ ਨੇ ਇਸ ਤਰ੍ਹਾਂ ਕਿਉਂ ਕੀਤਾ, ''ਮੈਂ ਨਹੀਂ ਜਾਣਦੀ ਪਰ ਮੈਂ ਉਨ੍ਹਾਂ ਦੇ ਪਰਸ ''ਚੋ ਪੈਸੇ ਲੈਦੀ ਸੀ ਸ਼ਾਇਦ ਇੱਕ ਡਾਲਰ ਪਰ ਮੈਨੂੰ ਨਹੀਂ ਲੱਗਦਾ ਕਿ ਮੈਂ ਇਸ ਤੋਂ ਜਿਆਦਾ ਪੈਸੇ ਲਏ ਹੋਣ''''
ਜਾਣਕਾਰੀ ਅਨੁਸਾਰ ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਬੱਚੇ ਸੀ ਉਸ ਸਮਂੇ ਇਕ ਡਾਲਰ ਵੀ ਬਹੁਤ ਵੱਡੀ ਰਕਮ ਹੁੰਦੀ ਸੀ ਪਰ ਉਸ ਨੂੰ ਵੀਡੀਓ ਗੇਮ ਅਤੇ ਆਪਣੇ ਦੋਸਤਾ ਦੇ ਨਾਲ ਮੋਜ ਮਸਤੀ ਦੇ ਲਈ ਪੈਸੇ ਚਾਹੀਦੇ ਸਨ। ਕਿਸੇ ਖਾਸ ਚੀਜ ਦੇ ਲਈ ਨਹੀਂ'' ਜਾਨ ਦੇ ਪਿਤਾ ਵੀ ਇੱਕ ਅਦਾਕਾਰ ਹਨ ਉਨ੍ਹਾਂ ਨੇ ਕਿਹਾ ਕਿ ''ਉਨ੍ਹਾਂ ਦੇ ਪਿਤਾ ਅਤੇ ਉਨ੍ਹਾਂ ਦਾ ਸਭਾਵ ਮਜਾਕ ਵਾਲਾ ਸੀ।''