ਪਤੀ ਦੇ ਚਾਰ ਵਿਆਹ ਕਰਵਾਉਣ 'ਤੇ ਇਸ ਅਦਾਕਾਰਾ ਨੂੰ ਨਹੀਂ ਹੋਵੇਗਾ ਕੋਈ ਇਤਰਾਜ਼
Thursday, Nov 14, 2024 - 03:59 PM (IST)
ਮੁੰਬਈ- ਪਾਕਿਸਤਾਨੀ ਸਿਨੇਮਾ ਅਤੇ ਟੀਵੀ ਦੀ ਮਸ਼ਹੂਰ ਅਦਾਕਾਰਾ ਵਿਆਹ ਨੂੰ ਲੈ ਕੇ ਬਿਆਨ ਦੇਣ ਤੋਂ ਬਾਅਦ ਮੁਸੀਬਤ ਵਿੱਚ ਫਸ ਗਈ ਹੈ। ਉਨ੍ਹਾਂ ਨੇ ਆਪਣੇ ਪਤੀ ਦੇ ਦੂਜੇ ਵਿਆਹ ਅਤੇ ਵਿਆਹ ਤੋਂ ਬਾਹਰਲੇ ਸਬੰਧਾਂ ‘ਤੇ ਪੋਡਕਾਸਟ ਵਿੱਚ ਅਜਿਹੀ ਵਿਵਾਦਪੂਰਨ ਟਿੱਪਣੀ ਕੀਤੀ ਹੈ ਜਿਸ ਨੂੰ ਉਨ੍ਹਾਂ ਦੇ ਭਾਰਤੀ ਪ੍ਰਸ਼ੰਸਕ ਬਰਦਾਸ਼ਤ ਕਰਨ ਵਿੱਚ ਅਸਮਰੱਥ ਹਨ।
ਇਹ ਵੀ ਪੜ੍ਹੋ-ਸ਼ਾਹਰੁਖ ਖਾਨ ਨੂੰ ਧਮਕੀ ਦੇਣ ਵਾਲਾ ਸ਼ਖ਼ਸ ਗ੍ਰਿਫਤਾਰ
ਅਭਿਨੇਤਰੀ ਹੀਰਾ ਸੁਮਰੂ ਨੇ ਵਾਹਜ ਅਲੀ ਅਤੇ ਯੁਮਨਾ ਜ਼ੈਦੀ ਦੇ ਸੀਰੀਅਲ ‘ਤੇਰੇ ਬਿਨ’ ਨਾਲ ਭਾਰਤ ਵਿੱਚ ਬਹੁਤ ਪ੍ਰਸਿੱਧੀ ਹਾਸਲ ਕੀਤੀ। ਸ਼ੋਅ ‘ਚ ਮਰੀਅਮ ਦੇ ਸਧਾਰਨ ਕਿਰਦਾਰ ‘ਚ ਹੀਰਾ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਉਨ੍ਹਾਂ ਨੇ ਕਈ ਪਾਕਿਸਤਾਨੀ ਸੀਰੀਅਲਾਂ ‘ਚ ਯਾਦਗਾਰੀ ਭੂਮਿਕਾਵਾਂ ਨਿਭਾ ਕੇ ਆਪਣੀ ਵੱਖਰੀ ਪਛਾਣ ਬਣਾਈ ਹੈ।
ਇਨ੍ਹੀਂ ਦਿਨੀਂ ਅਦਾਕਾਰਾ ਹੀਰਾ ਸੁਮਰੂ ਆਪਣੇ ਇਕ ਵਿਵਾਦਿਤ ਬਿਆਨ ਕਾਰਨ ਸੋਸ਼ਲ ਮੀਡੀਆ ‘ਤੇ ਸੁਰਖੀਆਂ ‘ਚ ਹੈ। ਆਪਣੇ ਪਤੀ ਦੇ ਦੂਜੇ ਵਿਆਹ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਸ ਨੂੰ ਇਸ ‘ਤੇ ਕੋਈ ਇਤਰਾਜ਼ ਨਹੀਂ ਹੈ ਕਿਉਂਕਿ ਇਸਲਾਮ ‘ਚ ਮਰਦਾਂ ਨੂੰ ਚਾਰ ਵਾਰ ਵਿਆਹ ਕਰਨ ਦੀ ਇਜਾਜ਼ਤ ਹੈ।
ਅਭਿਨੇਤਰੀ ਹੀਰਾ ਸੁਮਰੂ FHM ਪੋਡਕਾਸਟ ਵਿੱਚ ਕਹਿੰਦੀ ਹੈ ਕਿ ਜੇਕਰ ਇੱਕ ਪਤੀ ਆਪਣੀ ਪਤਨੀ ਦੀਆਂ ਭਾਵਨਾਤਮਕ ਅਤੇ ਵਿੱਤੀ ਜ਼ਰੂਰਤਾਂ ਦਾ ਧਿਆਨ ਰੱਖਦਾ ਹੈ, ਤਾਂ ਪਤਨੀ ਨੂੰ ਆਪਣੇ ਦੂਜੇ ਵਿਆਹ ਵਿੱਚ ਕੋਈ ਮੁਸ਼ਕਲ ਨਹੀਂ ਆਉਣੀ ਚਾਹੀਦੀ।
ਇਹ ਵੀ ਪੜ੍ਹੋ-Kangana Ranaut ਦੇ ਘਰ ਛਾਇਆ ਮਾਤਮ, ਇਸ ਖ਼ਾਸ ਕਰੀਬੀ ਦਾ ਹੋਇਆ ਦਿਹਾਂਤ
ਉਨ੍ਹਾਂ ਦੱਸਿਆ, ‘ਔਰਤਾਂ ਨੂੰ ਆਪਣੇ ਪਤੀਆਂ ‘ਤੇ ਨਿਰਭਰ ਨਹੀਂ ਹੋਣਾ ਚਾਹੀਦਾ। ਜੇਕਰ ਮੇਰੇ ਪਤੀ ਵੀ ਦੂਜੇ ਵਿਆਹ ਦੀ ਗੱਲ ਕਰਦੇ ਹਨ ਤਾਂ ਮੈਨੂੰ ਕੋਈ ਸਮੱਸਿਆ ਨਹੀਂ ਹੈ। ਉਸ ਨੇ ਸਿਰਫ਼ ਮੇਰੀਆਂ ਅਤੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਹਨ।
ਇਹ ਵੀ ਪੜ੍ਹੋ- 7 ਸਾਲ ਵੱਡੀ ਤਲਾਕਸ਼ੁਦਾ ਲੜਕੀ ਨੂੰ ਦਿਲ ਦੇ ਬੈਠਾ ਸੀ ਇਹ ਅਦਾਕਾਰ
ਉਹ ਅੱਗੇ ਕਹਿੰਦੀ ਹੈ ਕਿ ਜੇਕਰ ਇਸਲਾਮ ‘ਚ ਪਤੀ ਨੂੰ 4 ਨਿਕਾਹ ਕਰਨ ਦੀ ਇਜਾਜ਼ਤ ਹੈ ਤਾਂ ਉਸ ਨੂੰ ਰੋਕਣ ਵਾਲਾ ਕੌਣ ਹੈ। ਉਨ੍ਹਾਂ ਨੂੰ ਇਨ੍ਹਾਂ ਚੀਜ਼ਾਂ ਨਾਲ ਕੋਈ ਸਮੱਸਿਆ ਨਹੀਂ ਹੋਵੇਗੀ।
ਹੀਰਾ ਦੇ ਸੋਸ਼ਲ ਮੀਡੀਆ ‘ਤੇ 6.27 ਲੱਖ ਫਾਲੋਅਰਜ਼ ਹਨ। ਉਨ੍ਹਾਂ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ