ਪਿਤਾ ਦੇ ਦਿਹਾਂਤ ਤੋਂ ਬਾਅਦ ਪ੍ਰਿਅੰਕਾ ਚੋਪੜਾ ਨੇ ਹਿਨਾ ਖ਼ਾਨ ਨੂੰ ਭੇਜਿਆ ਸੀ ਖ਼ਾਸ ਮੈਸਿਜ

Thursday, May 27, 2021 - 03:09 PM (IST)

ਪਿਤਾ ਦੇ ਦਿਹਾਂਤ ਤੋਂ ਬਾਅਦ ਪ੍ਰਿਅੰਕਾ ਚੋਪੜਾ ਨੇ ਹਿਨਾ ਖ਼ਾਨ ਨੂੰ ਭੇਜਿਆ ਸੀ ਖ਼ਾਸ ਮੈਸਿਜ

ਮੁੰਬਈ (ਬਿਊਰੋ)– ਪਿਛਲੇ ਦਿਨੀਂ ਹਿਨਾ ਖ਼ਾਨ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ। ਇਸ ਖ਼ਬਰ ਨੇ ਹਿਨਾ ਨੂੰ ਝਿੰਜੋੜ ਕੇ ਰੱਖ ਦਿੱਤਾ ਸੀ। ਉਹ ਆਪਣੇ ਪਿਤਾ ਦੇ ਬੇਹੱਦ ਕਰੀਬ ਸੀ। ਸੋਸ਼ਲ ਮੀਡੀਆ ’ਤੇ ਹਿਨਾ ਅਕਸਰ ਪਿਤਾ ਦੀ ਯਾਦ ’ਚ ਪੋਸਟ ਸਾਂਝੀ ਕਰਦੀ ਰਹਿੰਦੀ ਹੈ। ਹੁਣ ਹਿਨਾ ਖ਼ਾਨ ਨੇ ਦੱਸਿਆ ਕਿ ਉਸ ਦੇ ਪਿਤਾ ਦੇ ਦਿਹਾਂਤ ਤੋਂ ਬਾਅਦ ਪ੍ਰਿਅੰਕਾ ਚੋਪੜਾ ਨੇ ਉਸ ਨੂੰ ਮੈਸਿਜ ਕਰਕੇ ਦੁੱਖ ਪ੍ਰਗਟਾਇਆ ਸੀ।

ਇਹ ਖ਼ਬਰ ਵੀ ਪੜ੍ਹੋ : ਸੋਨੂੰ ਸੂਦ ਦੇ ਘਰ ਪਹੁੰਚ ਕੇ ਮਹਿਲਾ ਨੇ ਬੰਨ੍ਹੀਂ ਰੱਖੜੀ, ਪੈਰੀਂ ਹੱਥ ਲਾਉਣ ’ਤੇ ਇਹ ਸੀ ਅਦਾਕਾਰ ਦੀ ਪ੍ਰਤੀਕਿਰਿਆ

ਇਕ ਇੰਟਰਵਿਊ ’ਚ ਹਿਨਾ ਨੇ ਦੱਸਿਆ ਕਿ ਪਿਤਾ ਦੇ ਦਿਹਾਂਤ ਤੋਂ ਬਾਅਦ ਪ੍ਰਿਅੰਕਾ ਦੇ ਮੈਸਿਜ ਨੇ ਉਸ ਨੂੰ ਕਾਫੀ ਖ਼ਾਸ ਮਹਿਸੂਸ ਕਰਵਾਇਆ। ਆਪਣੇ ਰੁਝੇਵੇਂ ਭਰੇ ਸ਼ੈਡਿਊਲ ਦੇ ਬਾਵਜੂਦ ਪ੍ਰਿਅੰਕਾ ਨੇ ਸਮਾਂ ਕੱਢ ਕੇ ਉਸ ਨੂੰ ਇਕ ਲੰਮਾ-ਚੌੜਾ ਮੈਸਿਜ ਲਿਖਿਆ, ਜੋ ਉਸ ਦੇ ਦਿਲ ਨੂੰ ਛੂਹ ਗਿਆ।

ਹਿਨਾ ਖ਼ਾਨ ਕਹਿੰਦੀ ਹੈ, ‘ਮੈਂ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦੀ ਹਾਂ ਪਰ ਮੈਂ ਥੋੜ੍ਹਾ ਜਿਹਾ ਦੱਸਾਂਗੀ। ਪ੍ਰਿਅੰਕਾ ਚੋਪੜਾ ਇਕ ਬਿਜ਼ੀ ਪਰਸਨੈਲਿਟੀ ਹੈ। ਮੇਰੇ ਪਿਤਾ ਦੇ ਦਿਹਾਂਤ ਤੋਂ ਬਾਅਦ ਉਹ ਮੈਨੂੰ ਮੈਸਿਜ ਭੇਜਦੀ ਹੈ, ਉਹ ਵੀ ਲੰਮਾ-ਚੌੜਾ ਕਿਉਂਕਿ ਉਹ ਸਮਝਦੀ ਹੈ ਕਿ ਪਿਤਾ ਨੂੰ ਗੁਆਉਣ ਕੀ ਹੁੰਦਾ ਹੈ। ਪ੍ਰਿਅੰਕਾ ਦਾ ਇਹ ਕਦਮ ਕਾਫੀ ਖ਼ਾਸ ਤੇ ਦਿਲ ਨੂੰ ਛੂਹ ਲੈਣ ਵਾਲਾ ਸੀ।’

 
 
 
 
 
 
 
 
 
 
 
 
 
 
 
 

A post shared by hinakhandoze (@hinakhandoze)

ਦੱਸਣਯੋਗ ਹੈ ਕਿ ਹਿਨਾ ਤੇ ਪ੍ਰਿਅੰਕਾ ਦੀ ਮੁਲਾਕਾਤ ਕਾਨਸ ਫ਼ਿਲਮ ਫੈਸਟੀਵਲ 2019 ’ਚ ਹੋਈ ਸੀ। ਇਵੈਂਟ ਤੋਂ ਦੋਵਾਂ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ। ਇਸ ਇਵੈਂਟ ਤੋਂ ਬਾਅਦ ਹੀ ਦੋਵਾਂ ਦੀ ਖ਼ਾਸ ਦੋਸਤੀ ਹੈ। ਕਾਨਸ ’ਚ ਮੁਲਾਕਾਤ ਤੋਂ ਬਾਅਦ ਹਿਨਾ ਖ਼ਾਨ ਨੇ ਪ੍ਰਿਅੰਕਾ ਚੋਪੜਾ ਲਈ ਇਕ ਪੋਸਟ ਵੀ ਲਿਖੀ ਸੀ, ਜਿਸ ’ਚ ਉਸ ਨੇ ਪ੍ਰਿਅੰਕਾ ਦੀ ਤਾਰੀਫ਼ ਕੀਤੀ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News