ਹਿਮੇਸ਼ ਰੇਸ਼ਮੀਆ ਤੇ ਮਾਨੁਸ਼ੀ ਛਿੱਲਰ ਦੀ ਜੋੜੀ ''ਸ਼ਰਾਬ'' ਗਾਣੇ ਰਾਹੀਂ ਮਚਾਏਗੀ ਧਮਾਲ, ਭਲਕੇ ਰਿਲੀਜ਼ ਹੋਵੇਗਾ ਟੀਜ਼ਰ

Monday, May 04, 2026 - 05:31 PM (IST)

ਹਿਮੇਸ਼ ਰੇਸ਼ਮੀਆ ਤੇ ਮਾਨੁਸ਼ੀ ਛਿੱਲਰ ਦੀ ਜੋੜੀ ''ਸ਼ਰਾਬ'' ਗਾਣੇ ਰਾਹੀਂ ਮਚਾਏਗੀ ਧਮਾਲ, ਭਲਕੇ ਰਿਲੀਜ਼ ਹੋਵੇਗਾ ਟੀਜ਼ਰ

ਮੁੰਬਈ (ਏਜੰਸੀ) : ਗਾਇਕ ਅਤੇ ਸੰਗੀਤਕਾਰ ਹਿਮੇਸ਼ ਰੇਸ਼ਮੀਆ ਆਪਣੇ ਨਵੇਂ ਟਰੈਕ "ਸ਼ਰਾਬ" ਨਾਲ ਇੱਕ ਵਾਰ ਫਿਰ ਸੰਗੀਤ ਪ੍ਰੇਮੀਆਂ ਦਾ ਮਨੋਰੰਜਨ ਕਰਨ ਆ ਰਹੇ ਹਨ। ਹਿਮੇਸ਼ ਆਪਣੇ ਨਵੇਂ ਗਾਣੇ ਲਈ ਮਿਊਜ਼ਿਕ ਪ੍ਰੋਡਿਊਸਰ ਅੰਸ਼ੁਲ ਗਰਗ ਨਾਲ ਹੱਥ ਮਿਲਾਇਆ ਹੈ।

ਇਸ ਗਾਣੇ ਵਿੱਚ ਹਿਮੇਸ਼ ਰੇਸ਼ਮੀਆ ਦੇ ਨਾਲ ਸਾਬਕਾ ਮਿਸ ਵਰਲਡ ਅਤੇ ਅਦਾਕਾਰਾ ਮਾਨੁਸ਼ੀ ਛਿੱਲਰ ਨਜ਼ਰ ਆਵੇਗੀ। ਗੀਤ ਦਾ ਸੰਗੀਤ ਰਜਤ ਨਾਗਪਾਲ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਦੇ ਬੋਲ ਰਾਣਾ ਸੋਤਲ ਨੇ ਲਿਖੇ ਹਨ। ਇਸ ਮਿਊਜ਼ਿਕ ਵੀਡੀਓ ਦੀ ਕੋਰੀਓਗ੍ਰਾਫੀ ਪਿਊਸ਼-ਸ਼ਾਜ਼ੀਆ ਵੱਲੋਂ ਕੀਤੀ ਗਈ ਹੈ। ਹਿਮੇਸ਼ ਨੇ ਸੋਸ਼ਲ ਮੀਡੀਆ 'ਤੇ ਇਸ ਦਾ ਪੋਸਟਰ ਸਾਂਝਾ ਕਰਦਿਆਂ ਦੱਸਿਆ ਕਿ ਇਸ ਦਾ ਟੀਜ਼ਰ ਕੱਲ੍ਹ 'Play DMF' ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਜਾਵੇਗਾ।
 


author

cherry

Content Editor

Related News