"ਰਾਮਾਇਣ" ਦਾ ਅਮਰੀਕਾ ''ਚ ਸ਼ਾਨਦਾਰ ਪ੍ਰੀਮੀਅਰ, 5 ਨਵੰਬਰ ਨੂੰ ਦੁਨੀਆ ਭਰ ''ਚ ਹੋਵੇਗੀ ਰਿਲੀਜ਼
Wednesday, Oct 28, 2026 - 02:31 PM (IST)
ਨਵੀਂ ਦਿੱਲੀ (ਏਜੰਸੀ)- ਰਣਬੀਰ ਕਪੂਰ ਅਤੇ ਸਾਈ ਪੱਲਵੀ ਸਟਾਰਰ "ਰਾਮਾਇਣ" ਦੇ ਪਹਿਲੇ ਭਾਗ ਦਾ ਸ਼ਾਨਦਾਰ ਵਿਸ਼ਵ ਪ੍ਰੀਮੀਅਰ ਮੰਗਲਵਾਰ ਨੂੰ ਅਮਰੀਕਾ ਦੇ ਲਾਸ ਏਂਜਲਸ ਵਿੱਚ ਅਕੈਡਮੀ ਮਿਊਜ਼ੀਅਮ ਆਫ਼ ਮੋਸ਼ਨ ਪਿਕਚਰਜ਼ ਦੇ ਡੇਵਿਡ ਗੇਫਨ ਥੀਏਟਰ ਵਿੱਚ ਆਯੋਜਿਤ ਕੀਤਾ ਗਿਆ। ਰਣਬੀਰ ਕਪੂਰ, ਸਾਈ ਪੱਲਵੀ, ਨਿਰਮਾਤਾ ਨਮਿਤ ਮਲਹੋਤਰਾ, ਨਿਰਦੇਸ਼ਕ ਨਿਤੇਸ਼ ਤਿਵਾੜੀ ਅਤੇ ਅਦਾਕਾਰ-ਨਿਰਮਾਤਾ ਯਸ਼ ਇਸ ਸਮਾਗਮ ਵਿੱਚ ਸ਼ਾਮਲ ਹੋਏ। ਇਸ ਵੱਕਾਰੀ ਥੀਏਟਰ ਵਿੱਚ ਪਹਿਲਾਂ ਵੀ ਕਈ ਵੱਡੀਆਂ ਹਾਲੀਵੁੱਡ ਫਿਲਮਾਂ ਦਾ ਪ੍ਰੀਮੀਅਰ ਹੋ ਚੁੱਕਾ ਹੈ। ਮਲਹੋਤਰਾ ਦੇ ਪ੍ਰਾਈਮ ਫੋਕਸ ਸਟੂਡੀਓਜ਼ ਨੇ ਆਪਣੀ ਕੰਪਨੀ ਡੀਐਨਈਜੀ ਅਤੇ ਯਸ਼ ਦੇ ਮੌਨਸਟਰ ਮਾਈਂਡ ਕ੍ਰਿਏਸ਼ਨਜ਼ ਦੇ ਸਹਿਯੋਗ ਨਾਲ ਫਿਲਮ ਦਾ ਨਿਰਮਾਣ ਕੀਤਾ ਹੈ। ਇਸ ਦੋ-ਭਾਗਾਂ ਵਾਲੀ ਫਿਲਮ ਦਾ ਸੰਯੁਕਤ ਬਜਟ ₹4,000 ਕਰੋੜ ਤੋਂ ਵੱਧ ਦੱਸਿਆ ਜਾ ਰਿਹਾ ਹੈ। ਇਸਨੂੰ ਹੁਣ ਤੱਕ ਦੇ ਸਭ ਤੋਂ ਮਹੱਤਵਾਕਾਂਖੀ ਭਾਰਤੀ ਫਿਲਮ ਪ੍ਰੋਜੈਕਟਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।
ਦੱਸ ਦੇਈਏ ਕਿ ਫ਼ਿਲਮ ’ਚ ਰਣਬੀਰ ਕਪੂਰ ਭਗਵਾਨ ਰਾਮ, ਸਈ ਪੱਲਵੀ ਮਾਤਾ ਸੀਤਾ, ਰੌਕਿੰਗ ਸਟਾਰ ਯਸ਼ ਰਾਵਣ, ਸੰਨੀ ਦਿਓਲ ਹਨੂਮਾਨ ਅਤੇ ਰਵੀ ਦੂਬੇ ਲਕਸ਼ਮਣ ਦੇ ਕਿਰਦਾਰ ’ਚ ਨਜ਼ਰ ਆਉਣਗੇ। ਫਿਲਮ ਦਾ ਪਹਿਲਾ ਹਿੱਸਾ 5 ਨਵੰਬਰ, 2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤਾ ਜਾਵੇਗਾ, ਜਦੋਂ ਕਿ ਦੂਜਾ ਹਿੱਸਾ 2027 ਦੀਵਾਲੀ ਦੌਰਾਨ ਰਿਲੀਜ਼ ਹੋਣ ਦੀ ਉਮੀਦ ਹੈ। ਇਹ ਫਿਲਮ ਹਿੰਦੀ, ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਵਿੱਚ ਰਿਲੀਜ਼ ਕੀਤੀ ਜਾਵੇਗੀ। ਇਸਨੂੰ IMAX ਫਾਰਮੈਟ ਵਿੱਚ ਵੀ ਰਿਲੀਜ਼ ਕਰਨ ਦੀ ਯੋਜਨਾ ਹੈ। ਫਿਲਮ ਵਿੱਚ ਸੰਨੀ ਦਿਓਲ, ਅਨੁਪਮ ਖੇਰ, ਕਾਜਲ ਅਗਰਵਾਲ, ਰਕੁਲ ਪ੍ਰੀਤ ਸਿੰਘ, ਵਿਵੇਕ ਓਬਰਾਏ, ਕੁਣਾਲ ਕਪੂਰ, ਆਦਿਨਾਥ ਕੋਠਾਰੇ, ਅਰੁਣ ਗੋਵਿਲ, ਇੰਦਰਾ ਕ੍ਰਿਸ਼ਨਨ ਅਤੇ ਲਾਰਾ ਦੱਤਾ ਵੀ ਹਨ।
