ਛਤਰਪਤੀ ਸ਼ਿਵਾਜੀ ਮਹਾਰਾਜ ਦੀ ਗੌਰਵਗਾਥਾ ਵੱਡੇ ਪਰਦੇ ''ਤੇ ਲਿਆਉਣਗੇ ਭੂਸ਼ਣ ਕੁਮਾਰ, ਰਿਸ਼ਭ ਸ਼ੈੱਟੀ ਤੇ ਸੰਦੀਪ ਸਿੰਘ

Saturday, Oct 31, 2026 - 04:40 PM (IST)

ਛਤਰਪਤੀ ਸ਼ਿਵਾਜੀ ਮਹਾਰਾਜ ਦੀ ਗੌਰਵਗਾਥਾ ਵੱਡੇ ਪਰਦੇ ''ਤੇ ਲਿਆਉਣਗੇ ਭੂਸ਼ਣ ਕੁਮਾਰ, ਰਿਸ਼ਭ ਸ਼ੈੱਟੀ ਤੇ ਸੰਦੀਪ ਸਿੰਘ

ਮੁੰਬਈ (ਏਜੰਸੀ)- ਭਾਰਤੀ ਇਤਿਹਾਸ ਦੇ ਮਹਾਨ ਯੋਧਾ ਅਤੇ 'ਸਵਰਾਜ' ਦੇ ਸੰਸਥਾਪਕ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਜੀਵਨ 'ਤੇ ਆਧਾਰਿਤ ਫਿਲਮ 'ਦਿ ਪ੍ਰਾਈਡ ਆਫ ਭਾਰਤ-ਛਤਰਪਤੀ ਸ਼ਿਵਾਜੀ ਮਹਾਰਾਜ' ਬਣਾਉਣ ਦਾ ਐਲਾਨ ਕੀਤਾ ਗਿਆ ਹੈ। 2 ਭਾਗਾਂ ਵਿੱਚ ਬਣਨ ਵਾਲੀ ਇਸ ਇਤਿਹਾਸਕ ਫਿਲਮ ਲਈ ਮਸ਼ਹੂਰ ਨਿਰਮਾਤਾ ਭੂਸ਼ਣ ਕੁਮਾਰ, ਅਦਾਕਾਰ ਰਿਸ਼ਭ ਸ਼ੈੱਟੀ ਅਤੇ ਫਿਲਮਕਾਰ ਸੰਦੀਪ ਸਿੰਘ ਇੱਕਠੇ ਆਏ ਹਨ। ਫਿਲਮ ਦੀ ਸ਼ੂਟਿੰਗ 2027 ਦੀ ਸ਼ੁਰੂਆਤ ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਟੀ-ਸੀਰੀਜ਼ ਅਤੇ ਲੀਜੈਂਡ ਸਟੂਡੀਓਜ਼ ਦੀ ਇਸ ਪੇਸ਼ਕਾਰੀ ਰਾਹੀਂ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਜੀਵਨ, ਸੰਘਰਸ਼, ਯੁੱਧ ਕਲਾ, ਇਤਿਹਾਸਕ ਜਿੱਤਾਂ ਅਤੇ ਸਵਰਾਜ ਦੀ ਸਥਾਪਨਾ ਦੇ ਸੰਕਲਪ ਨੂੰ ਵੱਡੇ ਪਰਦੇ 'ਤੇ ਦਿਖਾਇਆ ਜਾਵੇਗਾ। ਫਿਲਮ ਵਿੱਚ ਉਨ੍ਹਾਂ ਦੀ ਅਗਵਾਈ, ਰਣਨੀਤਕ ਦੂਰਅੰਦੇਸ਼ੀ ਅਤੇ ਜੀਵਨ ਨਾਲ ਜੁੜੇ ਕਈ ਅਣਛੂਹੇ ਪਹਿਲੂਆਂ ਨੂੰ ਵੀ ਪੇਸ਼ ਕੀਤਾ ਜਾਵੇਗਾ।

PunjabKesari

ਇਸ ਇਤਿਹਾਸਕ ਪ੍ਰੋਜੈਕਟ ਦੇ ਐਲਾਨ ਦੇ ਮੌਕੇ 'ਤੇ ਨਿਰਮਾਤਾ ਭੂਸ਼ਣ ਕੁਮਾਰ ਨੇ ਅਦਾਕਾਰ ਰਿਸ਼ਭ ਸ਼ੈੱਟੀ ਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਇੱਕ ਸਦੀ ਪੁਰਾਣੀ ਪੇਂਟਿੰਗ ਭੇਂਟ ਕੀਤੀ। ਭੂਸ਼ਣ ਕੁਮਾਰ ਨੇ ਕਿਹਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਵਿਰਾਸਤ 'ਤੇ ਪੂਰੇ ਦੇਸ਼ ਨੂੰ ਮਾਣ ਹੈ ਅਤੇ ਸਿਨੇਮਾ ਦੇ ਮਾਧਿਅਮ ਨਾਲ ਉਨ੍ਹਾਂ ਦੀ ਗੌਰਵਗਾਥਾ ਨੂੰ ਦੁਨੀਆ ਤੱਕ ਪਹੁੰਚਾਉਣਾ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ। 

ਫਿਲਹਾਲ ਫਿਲਮ ਦਾ ਪ੍ਰੀ-ਪ੍ਰੋਡਕਸ਼ਨ ਕੰਮ ਚੱਲ ਰਿਹਾ ਹੈ। ਗੁਲਸ਼ਨ ਕੁਮਾਰ ਅਤੇ ਟੀ-ਸੀਰੀਜ਼ ਫਿਲਮਜ਼ ਦੁਆਰਾ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਸੰਦੀਪ ਸਿੰਘ ਕਰ ਰਹੇ ਹਨ। ਇਸ ਦੇ ਨਿਰਮਾਤਾ ਭੂਸ਼ਣ ਕੁਮਾਰ ਅਤੇ ਕ੍ਰਿਸ਼ਨ ਕੁਮਾਰ ਹਨ, ਜਦੋਂ ਕਿ ਸਕ੍ਰਿਪਟ ਰਿਸ਼ੀ ਵਿਰਮਾਨੀ ਅਤੇ ਸੰਦੀਪ ਸਿੰਘ ਨੇ ਲਿਖੀ ਹੈ। ਰਿਸ਼ਭ ਸ਼ੈੱਟੀ, ਸ਼ਿਵ ਚਾਨਨਾ ਅਤੇ ਕਬੀਰ ਸਦਾਨੰਦ ਇਸ ਫਿਲਮ ਦੇ ਸਹਿ-ਨਿਰਮਾਤਾ ਹਨ।


author

cherry

Content Editor

Related News