ਕਿਉਂ ਕਰਵਾਉਣਾ ਪਿਆ ਹਿਮਾਂਸ਼ੀ ਖੁਰਾਣਾ ਨੂੰ ਦੂਜੀ ਵਾਰ ਕੋਰੋਨਾ ਟੈਸਟ?

Tuesday, Dec 01, 2020 - 07:14 PM (IST)

ਕਿਉਂ ਕਰਵਾਉਣਾ ਪਿਆ ਹਿਮਾਂਸ਼ੀ ਖੁਰਾਣਾ ਨੂੰ ਦੂਜੀ ਵਾਰ ਕੋਰੋਨਾ ਟੈਸਟ?

ਜਲੰਧਰ (ਬਿਊਰੋ)– ਪੰਜਾਬੀ ਗਾਇਕਾ, ਮਾਡਲ ਤੇ ਬਿੱਗ ਬੌਸ ਦੀ ਸਾਬਕਾ ਮੁਕਾਬਲੇਬਾਜ਼ ਹਿਮਾਂਸ਼ੀ ਖੁਰਾਣਾ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਹਿਮਾਂਸ਼ੀ ਖੁਰਾਣਾ ਕੋਰੋਨਾ ਟੈਸਟ ਕਰਵਾਉਂਦੀ ਨਜ਼ਰ ਆ ਰਹੀ ਹੈ। ਹਿਮਾਂਸ਼ੀ ਇਸ ਤੋਂ ਪਹਿਲਾਂ ਵੀ ਕੋਰੋਨਾ ਵਾਇਰਸ ਟੈਸਟ ਕਰਵਾ ਚੁੱਕੀ ਹੈ, ਜਿਸ ’ਚ ਉਹ ਪਾਜ਼ੇਟਿਵ ਆਈ ਸੀ। ਹਾਲਾਂਕਿ ਇਸ ਵਾਰ ਕਾਰਨ ਕੁਝ ਹੋਰ ਹੀ ਹੈ।

ਅਸਲ ’ਚ ਹਿਮਾਂਸ਼ੀ ਖੁਰਾਣਾ ਨੇ ਆਪਣੇ ਨਵੇਂ ਗੀਤ ਦੀ ਸ਼ੂਟਿੰਗ ਲਈ ਦੁਬਈ ਜਾਣਾ ਸੀ। ਇਸ ਲਈ ਹਿਮਾਂਸ਼ੀ ਨੇ ਆਪਣਾ ਕੋਰੋਨਾ ਟੈਸਟ ਕਰਵਾਇਆ ਹੈ। ਟੈਸਟ ਦੀ ਰਿਪੋਰਟ ਆਉਣ ’ਤੇ ਹਿਮਾਂਸ਼ੀ ਦੁਬਈ ਚਲੀ ਗਈ ਹੈ। ਹੁਣ ਉਥੇ ਉਹ ਆਪਣੇ ਅਗਲੇ ਗੀਤ ਦੀ ਸ਼ੂਟਿੰਗ ਕਰੇਗੀ।

ਪਿਛਲੇ ਦਿਨੀਂ ਹਿਮਾਂਸ਼ੀ ਨੇ ਆਪਣਾ 29ਵਾਂ ਜਨਮਦਿਨ ਮਨਾਇਆ ਸੀ। ਹਿਮਾਂਸ਼ੀ ਦੇ ਦੋਸਤਾਂ ਨੇ ਉਸ ਨੂੰ ਸਰਪ੍ਰਾਈਜ਼ ਪਾਰਟੀ ਦਿੱਤੀ ਸੀ। ਪਾਰਟੀ ’ਚ ਹਿਮਾਂਸ਼ੀ ਦੇ ਨਾਲ ਆਸਿਮ ਵੀ ਮੌਜੂਦ ਸੀ।

ਹੁਣ ਜਨਮਦਿਨ ਮਨਾਉਣ ਤੋਂ ਬਾਅਦ ਹਿਮਾਂਸ਼ੀ ਕੰਮ ’ਤੇ ਵਾਪਸ ਪਰਤ ਗਈ ਹੈ ਤੇ ਆਪਣਾ ਅਗਲਾ ਗੀਤ ਦੁਬਈ ’ਚ ਸ਼ੂਟ ਕਰੇਗੀ। ਪਿਛਲੇ ਦਿਨੀਂ ਹਿਮਾਂਸ਼ੀ ਨੇ ਕਈ ਗੀਤ ਰਿਲੀਜ਼ ਕੀਤੇ ਹਨ ਤੇ ਹੁਣ ਹੋਰ ਗੀਤਾਂ ਦੀ ਤਿਆਰੀ ’ਚ ਲੱਗੀ ਹੋਈ ਹੈ।


author

Rahul Singh

Content Editor

Related News