ਪਿਤਾ ਦੇ ਦਿਹਾਂਤ ਮਗਰੋਂ ਹਿਨਾ ਖ਼ਾਨ ਨੂੰ ਫੋਟੋਗ੍ਰਾਫਰਾਂ ਨੇ ਏਅਰਪੋਰਟ ’ਤੇ ਘੇਰਿਆ, ਵੇਖ ਹਿਮਾਂਸ਼ੀ ਖੁਰਾਣਾ ਨੇ ਕੱਢਿਆ ਗੁੱਸਾ

Thursday, Apr 22, 2021 - 05:58 PM (IST)

ਪਿਤਾ ਦੇ ਦਿਹਾਂਤ ਮਗਰੋਂ ਹਿਨਾ ਖ਼ਾਨ ਨੂੰ ਫੋਟੋਗ੍ਰਾਫਰਾਂ ਨੇ ਏਅਰਪੋਰਟ ’ਤੇ ਘੇਰਿਆ, ਵੇਖ ਹਿਮਾਂਸ਼ੀ ਖੁਰਾਣਾ ਨੇ ਕੱਢਿਆ ਗੁੱਸਾ

ਮੁੰਬਈ (ਬਿਊਰੋ)– ਅਦਾਕਾਰਾ ਹਿਨਾ ਖ਼ਾਨ ਦੇ ਪਿਤਾ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਹਿਨਾ ਦੇ ਪਿਤਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਹਿਨਾ ਖ਼ਾਨ ਕਸ਼ਮੀਰ ’ਚ ਸ਼ੂਟਿੰਗ ਕਰ ਰਹੀ ਸੀ। ਆਪਣੇ ਪਿਤਾ ਦੇ ਦਿਹਾਂਤ ਦੀ ਖ਼ਬਰ ਮਿਲਣ ਤੋਂ ਬਾਅਦ ਉਹ ਮੁੰਬਈ ਵਾਪਸ ਪਰਤੀ। ਇਸ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਇਕ ਵੀਡੀਓ ’ਚ ਹਿਨਾ ਖ਼ਾਨ ਵਾਰ-ਵਾਰ ਪੱਤਰਕਾਰਾਂ ਨੂੰ ਬੋਲ ਰਹੀ ਹੈ ਕਿ ਕਿਰਪਾ ਕਰਕੇ ਉਸ ਨੂੰ ਜਾਣ ਦਿੱਤਾ ਜਾਵੇ।

ਇਹ ਖ਼ਬਰ ਵੀ ਪੜ੍ਹੋ : ਵੈਕਸੀਨ ਦੀ ਕੀਮਤ ’ਤੇ ਭੜਕੇ ਬਾਲੀਵੁੱਡ ਸਿਤਾਰੇ, ਸੋਨੂੰ ਸੂਦ ਨੇ ਕਿਹਾ- ‘ਧੰਦਾ ਕਿਤੇ ਹੋਰ ਕਰ ਲਵਾਂਗੇ’

ਹੁਣ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਹਿਨਾ ਦੀ ਵੀਡੀਓ ਸਾਂਝੀ ਕਰਦਿਆਂ ਪ੍ਰਤੀਕਿਰਿਆ ਦਿੱਤੀ ਹੈ ਤੇ ਫੋਟੋਗ੍ਰਾਫਰਾਂ ਨੂੰ ਅਜਿਹਾ ਵਿਵਹਾਰ ਕਰਨ ’ਤੇ ਝਾੜ ਪਾਈ ਹੈ।

ਹਿਮਾਂਸ਼ੀ ਖੁਰਾਣਾ ਨੇ ਲਿਖਿਆ, ‘ਇਹ ਦੇਖ ਕੇ ਬਹੁਤ ਦੁੱਖ ਹੋਇਆ। ਜ਼ਿੱਦੀ ਫੋਟੋਗ੍ਰਾਫਰ। ਮੀਡੀਆ ਨੂੰ ਉਸ ਪ੍ਰਤੀ ਥੋੜ੍ਹੀ ਭਾਵਨਾ ਦਿਖਾਉਣੀ ਚਾਹੀਦੀ ਹੈ, ਜਿਸ ਨੇ ਹੁਣੇ ਆਪਣੇ ਪਿਤਾ ਨੂੰ ਗੁਆ ਦਿੱਤਾ। ਉਹ ਬਹੁਤ ਹੀ ਨਿਮਰਤਾ ਨਾਲ ਬੋਲ ਰਹੀ ਸੀ ਕਿ ਮੈਨੂੰ ਜਾਣ ਦਿਓ ਪਰ ਫਿਰ ਵੀ ਉਹ ਕੰਟੈਂਟ ਚਾਹੁੰਦੇ ਸਨ। ਸ਼ਰਮਨਾਕ ਕੰਮ। ਹਿਨਾ ਖ਼ਾਨ ਦੇ ਪਰਿਵਾਰ ਨੂੰ ਦਿਲਾਸਾ।’

ਦੱਸਣਯੋਗ ਹੈ ਕਿ ਵਿਕਾਸ ਗੁਪਤਾ ਨੇ ਵੀ ਨਿਰਾਸ਼ਾ ਜ਼ਾਹਿਰ ਕੀਤੀ ਸੀ। ਉਸ ਨੇ ਲਿਖਿਆ, ‘ਕਿਸੇ ਨੇ ਆਪਣੇ ਪਿਤਾ ਨੂੰ ਗੁਆ ਦਿੱਤਾ ਤੇ ਉਹ ਬੇਨਤੀ ਕਰ ਰਿਹਾ ਹੈ ਕਿ ਕਿਰਪਾ ਕਰਕੇ ਉਸ ਨੂੰ ਜਾਣ ਦਿਓ ਪਰ ਫਿਰ ਵੀ ਕੋਈ ਚੀਕ ਰਿਹਾ ਹੈ ਕਿ ਚਿਹਰੇ ’ਤੇ ਰੌਸ਼ਨੀ ਪਾਉਣਾ ਤੇ ਫੋਟੋਗ੍ਰਾਫਰ ਰੁੱਕ ਨਹੀਂ ਰਹੇ। ਮੈਂ ਇਹ ਵੇਖ ਕੇ ਬਹੁਤ ਨਿਰਾਸ਼ ਹਾਂ।’

ਹਿਨਾ ਖ਼ਾਨ ਦੀ ਗੱਲ ਕਰੀਏ ਤਾਂ ਉਹ ਆਪਣੇ ਪਿਤਾ ਦੇ ਬਹੁਤ ਨਜ਼ਦੀਕ ਸੀ। ਹਿਨਾ ਆਪਣੇ ਪਿਤਾ ਨਾਲ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਸੀ। ਪਿਛਲੇ ਸਾਲ ਉਹ ਆਪਣੇ ਮਾਪਿਆਂ ਨਾਲ ਮਾਲਦੀਵ ਘੁੰਮਣ ਗਈ ਸੀ। ਉਸ ਵੇਲੇ ਵੀ ਬਹੁਤ ਸਾਰੀਆਂ ਤਸਵੀਰਾਂ ਵਾਇਰਲ ਹੋਈਆਂ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News