ਵਰੁਣ ਅਤੇ ਨਤਾਸ਼ਾ ਦੇ ਵਿਆਹ ਦੀਆਂ ਕੁਝ ਅਣਦੇਖੀਆਂ ਤਸਵੀਰਾਂ ਆਈਆਂ ਸਾਹਮਣੇ
Thursday, Jan 28, 2021 - 04:49 PM (IST)

ਮੁੰਬਈ: ਅਦਾਕਾਰ ਵਰੁਣ ਧਵਨ ਅਤੇ ਨਤਾਸ਼ਾ ਦਲਾਲ ਦੇ ਵਿਆਹ ਨੂੰ ਅੱਜ ਚਾਰ ਦਿਨ ਹੋ ਗਏ ਹਨ ਪਰ ਅਜੇ ਵੀ ਜੋੜੇ ਦੀ ਵਿਆਹ ਦੀਆਂ ਤਸਵੀਰਾਂ ਇੰਟਰਨੈੱਟ ਤੇ ਚਰਚਾ ’ਚ ਹਨ। ਲਗਾਤਾਰ ਉਨ੍ਹਾਂ ਦੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਉੱਧਰ ਇਕ ਵਾਰ ਫਿਰ ਤੋਂ ਨਤਾਸ਼ਾ ਅਤੇ ਵਰੁਣ ਦੀਆਂ ਕੁਝ ਅਣਦੇਖੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਖ਼ੂਬ ਵਾਇਰਲ ਹੋ ਰਹੀਆਂ ਹਨ।
ਇਨ੍ਹਾਂ ਤਸਵੀਰਾਂ ’ਚ ਵਰੁਣ ਅਤੇ ਨਤਾਸ਼ਾ ਆਪਣੇ ਪਰਿਵਾਰ ਦੇ ਨਾਲ ਪੋਜ ਦਿੰਦੇ ਨਜ਼ਰ ਆ ਰਹੇ ਹਨ ਇਸ ਦੌਰਾਨ ਅਦਾਕਾਰ ਵ੍ਹਾਈਟ ਡਰੈੱਸ ’ਚ ਖ਼ੂਬਸੂਰਤ ਲੱਗ ਰਹੇ ਹਨ, ਉੱਧਰ ਨਤਾਸ਼ਾ ਬੇਬੀ ਪਿੰਕ ਰੰਗ ਦੇ ਲਹਿੰਗੇ ’ਚ ਖ਼ੂਬਸੂਰਤ ਲੱਗ ਰਹੀ ਹੈ।
ਇਸ ਤਸਵੀਰ ’ਚ ਨਤਾਸ਼ਾ ਦੇ ਮਾਤਾ-ਪਿਤਾ ਰਾਜੇਸ਼ ਦਲਾਲ ਅਤੇ ਗੌਰੀ ਦਲਾਲ ਵੀ ਨਜ਼ਰ ਆ ਰਹੇ ਹਨ, ਜਦੋਂਕਿ ਵਰੁਣ ਦੇ ਮਾਤਾ ਪਿਤਾ ਡੇਵਿਡ ਧਵਨ ਅਤੇ ਲਾਲੀ ਧਵਨ ਪੋਜ ਦੇ ਰਹੇ ਹਨ।
ਇਹ ਤਸਵੀਰ ਵਰੁਣ ਅਤੇ ਨਤਾਸ਼ਾ ਦੀ ਕੋਕਟੇਲ ਪਾਰਟੀ ਦੀ ਹੈ। ਇਸ ’ਚ ਦੋਵਾਂ ਦੇ ਕਰੀਬੀ ਦੋਸਤ ਅਤੇ ਪਰਿਵਾਰ ਦੇ ਲੋਕ ਸ਼ਾਮਲ ਹੋਏ ਹਨ।
ਇਸ ਤੋਂ ਇਲਾਵਾ ਵਰੁਣ ਦੇ ਬਿਨ੍ਹਾਂ ਵੀ ਨਤਾਸ਼ਾ ਗਰਲ ਗੈਂਗ ਦੇ ਨਾਲ ਫੋਟੋ ਕਲਿੱਕ ਕਰਦੀ ਨਜ਼ਰ ਆ ਰਹੀ ਹੈ।
ਉੱਧਰ ਵਰੁਣ ਦੇ ਵਿਆਹ ’ਚ ਉਨ੍ਹਾਂ ਦੀ ਭਤੀਜੀ ਅੰਜਨੀ ਧਵਨ ਦੀ ਲੁੱਕ ਵੀ ਕਾਫ਼ੀ ਕਮਾਲ ਦੀ ਸੀ। ਇਸ ਦੌਰਾਨ ਉਨ੍ਹਾਂ ਨੇ ਸ਼ਿਮਰੀ ਗੋਲ਼ਡ ਰੰਗ ਦੀ ਆਊਟਫਿਟ ਪਾਈ ਹੋਈ ਸੀ।