ਰਿਲੀਜ਼ ਹੁੰਦੇ ਹੀ ਵਿਵਾਦਾਂ ''ਚ ਫ਼ਿਲਮ ''ਤਾਂਡਵ'', ਮੇਕਰਸ ਨੂੰ ਮਿਲਿਆ ਨੋਟਿਸ
Saturday, Jan 16, 2021 - 02:00 PM (IST)
ਮੁੰਬਈ (ਬਿਊਰੋ) : ਭਾਰਤ 'ਚ ਅਕਸਰ ਬਾਲੀਵੁੱਡ ਫ਼ਿਲਮਾਂ ਅਕਸਰ ਆਪਣੇ ਕੰਟੇਂਟ ਜਾਂ ਕਹਾਣੀ ਕਰਕੇ ਵਿਵਾਦਾਂ 'ਚ ਫਸ ਜਾਂਦੀਆਂ ਹਨ। ਕੋਰੋਨਾ ਪੀਰੀਅਡ 'ਚ ਵੈੱਬ ਸੀਰੀਜ਼ ਦਾ ਕ੍ਰੇਜ ਹਰ ਕਿਸੇ 'ਤੇ ਫ਼ਿਲਮਾਂ ਤੋਂ ਜ਼ਿਆਦਾ ਰਿਹਾ। ਅੱਜ ਵੀ ਅਸੀਂ ਤੁਹਾਨੂੰ ਇਕ ਨਵੀਂ ਵੈੱਬ ਸੀਰੀਜ਼ ਬਾਰੇ ਦੱਸ ਰਹੇ ਹਾਂ, ਜਿਸ ਨੇ ਰਿਲੀਜ਼ ਹੁੰਦੇ ਹੀ ਸੁਰਖੀਆਂ 'ਚ ਆਉਣਾ ਸ਼ੁਰੂ ਕਰ ਦਿੱਤਾ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਸੈਫ ਅਲੀ ਖ਼ਾਨ ਸਟਾਰਰ ਅਤੇ ਜ਼ਫਰ ਅਲੀ ਅੱਬਾਸ ਦੀ ਫ਼ਿਲਮ 'ਤਾਂਡਵ' ਦੀ। ਦਰਅਸਲ, ਇਹ ਇਕ ਰਾਜਨੀਤਿਕ ਵੈੱਬ ਸਰੀਜ਼ ਹੈ, ਜੋ ਕਿ ਐਮਜ਼ੋਨ ਪ੍ਰਾਈਮ ਵੀਡੀਓ 'ਤੇ ਕੱਲ੍ਹ ਰਾਤ ਰਿਲੀਜ਼ ਕੀਤੀ ਗਈ। ਇਸ ਦੇ ਰਿਲੀਜ਼ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਇਸ ਸੀਰੀਜ਼ ਨੂੰ ਲੈ ਕੇ ਕਾਫ਼ੀ ਵਿਵਾਦ ਸ਼ੁਰੂ ਹੋ ਗਿਆ। ਟਵਿੱਟਰ 'ਤੇ #BoycottTandav ਤੇਜ਼ੀ ਨਾਲ ਟ੍ਰੈਂਡ ਹੋ ਰਿਹਾ ਹੈ।
ਮੇਕਰਸ ਨੂੰ ਮਿਲਿਆ ਨੋਟਿਸ
ਰਿਪੋਰਟਾਂ ਮੁਤਾਬਕ ਹਾਈ ਕੋਰਟ ਦੇ ਐਡਵੋਕੇਟ ਆਸ਼ੂਤੋਸ਼ ਦੂਬੇ ਨੇ ਐਮਜ਼ੋਨ ਪ੍ਰਾਈਮ ਵੀਡੀਓ ਅਤੇ ਅਲੀ ਅੱਬਾਸ ਜ਼ਫਰ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ, ਜਿਸ 'ਚ ਕਿਹਾ ਗਿਆ ਹੈ ਕਿ ਵੈੱਬ ਸੀਰੀਜ਼ 'ਤਾਂਡਵ' ਨੇ ਹਿੰਦੂ ਦੇਵਤਿਆਂ ਦੀ ਆਪਮਾਨ ਕੀਤਾ ਹੈ ਅਤੇ ਉਨ੍ਹਾਂ ਦਾ ਮਜ਼ਾਕ ਬਣਾਇਆ ਹੈ। ਐਡਵੋਕੇਟ ਆਸ਼ੂਤੋਸ਼ ਦੂਬੇ ਨੇ ਆਪਣੇ ਟਵਿੱਟਰ ਅਕਾਉਂਟ ਤੋਂ ਟਵੀਟ ਕਰਕੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ।
I have served the legal notice to @aliabbaszafar & @PrimeVideoIN for Amazon Prime Video & Tandav Web Series hurts the Hindu sentiments by casting a Controversial scene in the web series through mocking character of the Hindu god Shiv Ji & Narad Muni Ji! pic.twitter.com/upzC9NkxcZ
— ADV. ASHUTOSH J. DUBEY🇮🇳 (@AdvAshutoshDube) January 15, 2021
ਕਿਉਂ ਹੋ ਰਿਹਾ ਵਿਵਾਦ?
ਵੈੱਬ ਸੀਰੀਜ਼ ਦੇ ਪਹਿਲੇ ਐਪੀਸੋਡ 'ਚ ਮੁਹੰਮਦ ਜ਼ੀਸ਼ਨ ਅਯੂਬ ਭਗਵਾਨ ਸ਼ਿਵ ਦਾ ਭੇਸ 'ਚ ਨਜ਼ਰ ਆ ਰਿਹਾ ਹੈ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਹ ਕਹਿੰਦਾ ਹੈ ਕਿ ਤੁਸੀਂ ਕਿਸ ਤੋਂ ਆਜ਼ਾਦੀ ਚਾਹੁੰਦੇ ਹੋ। ਜਿਵੇਂ ਹੀ ਉਹ ਸਟੇਜ 'ਤੇ ਆਉਂਦਾ ਹੈ ਇੱਕ ਸਟੇਜ ਸੰਚਾਲਕ ਕਹਿੰਦਾ ਹੈ,' ਨਾਰਾਇਣ-ਨਾਰਾਇਣ। ਰੱਬ ਕੁਝ ਕਰੋ। ਰਾਮਜੀ ਦੇ ਫੋਲੋਅਰਸ ਲਗਾਤਾਰ ਸੋਸ਼ਲ ਮੀਡੀਆ 'ਤੇ ਵੱਧ ਰਹੇ ਹਨ। ਮੈਨੂੰ ਲਗਦਾ ਹੈ ਕਿ ਸਾਨੂੰ ਕੁਝ ਨਵੀਆਂ ਰਣਨੀਤੀਆਂ ਵੀ ਬਣਾਉਣੀਆਂ ਚਾਹੀਦੀਆਂ ਹਨ।" ਸ਼ਿਵ ਦੇ ਰੂਪ 'ਚ ਦਿਖਾਈ ਦੇਣ ਵਾਲੀ ਜ਼ੀਸ਼ਨ ਅਯੂਬ ਕਹਿੰਦੇ ਹਨ, "ਕੀ ਕਰਾਂ ਮੈਂ ਤਸਵੀਰ ਬਦਲ ਦੇਵਾਂ ਕੀ?"
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਕਰਕੇ ਜ਼ਰੂਰ ਦੱਸੋ।