ਗਾਇਕਾ ਹਰਸ਼ਦੀਪ ਕੌਰ ਨੇ ਸਾਂਝੀ ਕੀਤੀ ਪੁੱਤਰ ਦੀ ਪਹਿਲੀ ਝਲਕ

Monday, Mar 08, 2021 - 02:32 PM (IST)

ਗਾਇਕਾ ਹਰਸ਼ਦੀਪ ਕੌਰ ਨੇ ਸਾਂਝੀ ਕੀਤੀ ਪੁੱਤਰ ਦੀ ਪਹਿਲੀ ਝਲਕ

ਚੰਡੀਗੜ੍ਹ (ਬਿਊਰੋ) : ਪੰਜਾਬੀ ਪ੍ਰਸਿੱਧ ਗਾਇਕਾ ਹਰਸ਼ਦੀਪ ਕੌਰ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਨ੍ਹਾਂ ਆਪਣੇ ਗਰਭ ਅਵਸਥਾ ਦੌਰਾਨ ਵੀ ਕਈ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਸਨ। ਹੁਣ ਉਨ੍ਹਾਂ ਨੇ ਆਪਣੇ ਪੁੱਤਰ ਦੀ ਤਸਵੀਰ ਪਹਿਲੀ ਵਾਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ, ਜਿਸ ’ਚ ਉਨ੍ਹਾਂ ਦੇ ਪਤੀ ਮਨਕੀਤ ਸਿੰਘ ਵੀ ਵਿਖਾਈ ਦੇ ਰਹੇ ਹਨ। ਤਿੰਨੇ ਇਸ ਤਸਵੀਰ ’ਚ ਖ਼ੂਬਸੂਰਤ ਲੱਗ ਰਹੇ ਹਨ।

PunjabKesari

ਹਰਸ਼ਦੀਪ ਕੌਰ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ’ਚ ਉਹ ਨੀਲੇ ਰੰਗ ਦੇ ਫੁੱਲਾਂ ਵਾਲੇ ਗਾਊਨ ’ਚ ਨਜ਼ਰ ਆ ਰਹੀ ਹੈ। ਇਸ ਦੌਰਾਨ ਉਨ੍ਹਾਂ ਦੇ ਪਤੀ ਲਾਲ ਰੰਗ ਦੀ ਕਮੀਜ਼ ਤੇ ਲਾਲ ਰੰਗ ਦੀ ਹੀ ਦਸਤਾਰ ’ਚ ਨਜ਼ਰ ਆ ਰਹੇ ਹਨ। ਮਨਕੀਤ ਸਿੰਘ ਨੇ ਆਪਣੇ ਪੁੱਤਰ ਨੂੰ ਚੁੱਕਿਆ ਹੋਇਆ ਹੈ। ਹਰਸ਼ਦੀਪ ਉਨ੍ਹਾਂ ਨੂੰ ਪਿਆਰ ਨਾਲ ਵੇਖ ਰਹੀ ਹੈ। ਤਸਵੀਰ ਨਾਲ ਹਰਸ਼ਦੀਪ ਨੇ ਕੈਪਸ਼ਨ ’ਚ ਲਿਖਿਆ ਹੈ, ‘ਸਾਡੇ ਤਿੰਨਾਂ ਵੱਲੋਂ ਤੁਹਾਡਾ ਸਭ ਦਾ ਧੰਨਵਾਦ! ਪਿਛਲੇ ਕੁਝ ਦਿਨਾਂ ’ਚ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ ਹਨ ਪਰ ਇਕ ਚੀਜ਼ ਨਹੀਂ ਬਦਲੀ ਹੈ ਉਹ ਹੈ ਸਾਡੇ ਲਈ ਤੁਹਾਡਾ ਪਿਆਰ ਤੇ ਆਸ਼ੀਰਵਾਦ। ਸਤਿਨਾਮ ਵਾਹਿਗੁਰੂ।’

 
 
 
 
 
 
 
 
 
 
 
 
 
 
 
 

A post shared by Harshdeep Kaur (@harshdeepkaurmusic)

 

ਇਸ ਤੋਂ ਪਹਿਲਾਂ ਹਰਸ਼ਦੀਪ ਕੌਰ ਨੇ ਆਪਣੀ ਗਰਭ–ਅਵਸਥਾ ਦਾ ਐਲਾਨ ਕਰਦਿਆਂ ਲਿਖਿਆ ਸੀ, ਇਸ ਨਿੱਕੇ ਬੱਚੇ ਨੂੰ ਮਿਲਣ ਲਈ ਬੇਕਰਾਰ ਹਾਂ, ਜੋ ਹਾਲੇ ਅੱਧਾ ਹੈ ਤੇ ਮਾਰਚ 2021 ’ਚ ਆਉਣ ਵਾਲਾ ਹੈ। ਮੈਂ ਜੂਨੀਅਰ ਕੌਰ/ਸਿੰਘ ਨੂੰ ਬਹੁਤ ਪਿਆਰ ਕਰਦੀ ਹਾਂ। ਮੈਨੂੰ ਤੁਹਾਡਾ ਆਸ਼ੀਰਵਾਦ ਚਾਹੀਦਾ ਹੈ।

ਦੱਸ ਦੇਈਏ ਹਰਸ਼ਦੀਪ ਕੌਰ ਬਾਲੀਵੁੱਡ ਤੇ ਸੰਗੀਤ ਦੀ ਦੁਨੀਆ ਵਿੱਚ ‘ਸੂਫ਼ੀ ਦੀ ਸੁਲਤਾਨਾ’ ਦੇ ਨਾਂ ਨਾਲ ਪ੍ਰਸਿੱਧ ਹਨ। ਉਨ੍ਹਾਂ ਕਈ ਫ਼ਿਲਮਾਂ ਵਿੱਚ ਹਿੱਟ ਗੀਤ ਦਿੱਤੇ ਹਨ।

 
 
 
 
 
 
 
 
 
 
 
 
 
 
 
 

A post shared by Harshdeep Kaur (@harshdeepkaurmusic)

ਨੋਟ - ਹਰਸ਼ਦੀਪ ਕੌਰ ਵਲੋਂ ਸਾਂਝੀ ਕੀਤੀ ਪੁੱਤਰ ਦੀ ਪਹਿਲੀ ਤਸਵੀਰ ’ਤੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News